ਫਾਸਟੈਗ ਯੂਜ਼ਰਜ਼ ਲਈ ਇੱਕ ਹੋਰ ਸਹੂਲਤ ਸ਼ੁਰੂ, ਕੈਸ਼ਲੇਨ ਵਾਲਿਆ ਨੂੰ ਹੁਣ ਨਹੀਂ ਮਿਲੇਗੀ ਛੋਟ
Published : Jan 17, 2020, 3:21 pm IST
Updated : Jan 17, 2020, 3:21 pm IST
SHARE ARTICLE
File
File

ਨਵੀਂ ਦਿੱਲੀ- ਫਾਸਟੈਗ ਯੂਜ਼ਰਜ਼ ਹੁਣ ਅਸਾਨੀ ਨਾਲ ਬੈਲੇਂਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ

ਨਵੀਂ ਦਿੱਲੀ- ਫਾਸਟੈਗ ਯੂਜ਼ਰਜ਼ ਹੁਣ ਅਸਾਨੀ ਨਾਲ ਬੈਲੇਂਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। NHAI ਪ੍ਰੀਪੇਡ ਵਾਲੇਟ ਨਾਲ ਜੁੜੇ ਫਾਸਟੈਗ ਉਪਭੋਗਤਾਵਾਂ ਨੂੰ ਜਾਣਕਾਰੀ ਲੈਣ ਲਈ NHAI ਨਾਲ ਸੰਬੰਧਿਤ ਕੰਪਨੀ IHMCL ਨੇ ਮਿਸਡ ਕਾਲ ਅਲਰਟ ਦੀ ਸਹੂਲਤ ਦੇਣੀ ਸ਼ੁਰੂ ਕੀਤੀ ਹੈ। 

FileFile

ਜਿਹੜੇ ਫਾਸਟੈਗ ਉਪਭੋਗਤਾਵਾਂ ਨੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਇਆ ਹੋਇਆ ਹੈ ਉਹ ਆਪਣੇ ਮੋਬਾਈਲ ਨੰਬਰ ਤੋਂ 91-8884333331 'ਤੇ ਮਿਸਡ ਕਾਲ ਦੇ ਕੇ ਆਪਣੇ NHAI ਪ੍ਰੀਪੇਡ ਵਾਲਿਟ ਦਾ ਬੈਲੇਂਸ ਹਾਸਲ ਕਰ ਸਕਦੇ ਹਨ। ਇਹ ਨੰਬਰ 24 ਘੰਟੇ ਕੰਮ ਕਰੇਗਾ। 

FileFile

ਸਾਰੇ ਮੋਬਾਈਲ ਆਪਰੇਟਰਾਂ ਲਈ ਇਹ ਸਹੂਲਤ ਮੌਜੂਦ ਹੈ। ਇਸ ਲਈ ਇੰਟਰਨੈੱਟ ਦੀ ਵੀ ਜ਼ਰੂਰਤ ਨਹੀਂ ਹੈ। ਜੇਕਰ NHAI ਪ੍ਰੀਪੇਡ ਵਾਲਿਟ ਨਾਲ ਇਕ ਤੋਂ ਜ਼ਿਆਦਾ ਵਾਹਨ ਜੁੜੇ ਹਨ ਤਾਂ ਇਕ ਮਿਸਡ ਕਾਰਨ ਦੇਣ ਨਾਲ ਹਰ ਵਾਹਨ 'ਤੇ ਲੱਗੇ ਸਾਰੇ ਟੈਗਸ ਦਾ ਬੈਲੇਂਸ ਤੁਹਾਨੂੰ ਪਤਾ ਲੱਗ ਜਾਵੇਗਾ। 

FastagFile

ਜੇਕਰ ਕਿਸੇ ਵਾਹਨ ਦੇ ਫਾਸਟੈਗ 'ਚ ਬਕਾਇਆ ਘੱਟ ਹੈ ਤਾਂ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਵੱਖਰਾ SMS ਭੇਜਿਆ ਜਾਵੇਗਾ। ਸਿਰਫ NHAI ਫਾਸਟੈਗ ਨਾਲ ਜੁੜੇ ਹੋਏ ਉਪਭੋਗਤਾਵਾਂ ਲਈ ਹੀ ਇਹ ਸਹੂਲਤ ਉਪਲੱਬਧ ਹੈ।

Fastag bothers peopleFile

ਨੈਸ਼ਨਲ ਹਾਈਵੇ 'ਤੇ ਕੈਸ਼ਲੇਨ ਤੋਂ 24 ਘੰਟੇ ਅੰਦਰ ਆਉਣ-ਜਾਣ 'ਤੇ ਟੋਲ 'ਤੇ ਮਿਲਣ ਵਾਲੀ ਕਰੀਬ 25 ਫੀਸਦੀ ਦੀ ਛੋਟ NHAI ਨੇ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅਪ-ਡਾਊਨ ਟ੍ਰੈਵਲ ਦੀ ਇਕੱਠੀ ਪਰਚੀ ਵੀ ਬੰਦ ਹੋ ਗਈ ਹੈ। ਟੋਲ ਪਲਾਜ਼ਾ ਦੇ 10 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲਿਆਂ ਨੂੰ ਛੋਟ ਲਈ ਫਾਸਟੈਗ ਲਗਵਾਉਣਾ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement