
ਇਰਾਨ ਦੇ ਸੀਨੀਅਰ ਨੇਤਾ ਨੇ ਯੂਕ੍ਰੇਨ ਦੇ ਜਹਾਜ਼ ਨੂੰ ਦੁਰਘਟਨਾਗ੍ਰਸਤ ਮਾਰ...
ਨਵੀਂ ਦਿੱਲੀ: ਇਰਾਨ ਦੇ ਸੀਨੀਅਰ ਨੇਤਾ ਨੇ ਯੂਕ੍ਰੇਨ ਦੇ ਜਹਾਜ਼ ਨੂੰ ਦੁਰਘਟਨਾਗ੍ਰਸਤ ਮਾਰ ਸੁੱਟਣ ਦੀ ਘਟਨਾ ਨੂੰ ਦੁਖਦ ਹਾਦਸਾ ਦੱਸਿਆ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਅਮਰੀਕੀ ਡ੍ਰੋਨ ਹਮਲੇ ਵਿਚ ਇਕ ਬਹਾਦੁਰ ਕਮਾਂਡਰ ਦੀ ਸ਼ਹਾਦਤ ਨੂੰ ਘੱਟ ਨਹੀਂ ਕਰ ਸਕਦਾ।
Iran Army
ਖਾਮਨੇਈ ਨੇ ਸ਼ੁਕਰਵਾਰ ਨੂੰ ਕਿਹਾ, ‘ਜਹਾਜ਼ ਹਾਦਸਾ ਦੁਖਦ ਘਟਨਾ ਸੀ, ਇਸਨੇ ਸਾਡੇ ਦਿਨਾਂ ਨੂੰ ਛਲਣੀ ਕਰ ਦਿੱਤਾ। ਪਰ ਕੁਝ ਲੋਕ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਈਰਾਨ ਦੇ ਰਿਵਾਲਿਊਸ਼ਨਰੀ ਗਾਰਡਸ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮਹਾਨ ਸ਼ਹਾਦਸ ਨੂੰ ਭੁੱਲਾ ਦਿੱਤਾ ਜਾਵੇ।
Ukrain Plane
ਈਰਾਨ ਨੇ ਪਿਛਲੇ ਹਫ਼ਤੇ ਮੰਨਿਆ ਸੀ ਕਿ ਉਸਨੇ ਯੂਕ੍ਰੇਨ ਦੇ ਜਹਾਜ ਨੂੰ ਦੁਰਘਟਨਾਗ੍ਰਸਤ ਮਾਰ ਸੁੱਟਿਆ। ਇਸ ਹਾਦਸੇ ਵਿਚ 176 ਲੋਕ ਮਾਰੇ ਗਏ ਸੀ ਜਿਨ੍ਹਾਂ ਵਿਚ ਜ਼ਿਆਦਾਤਰ ਈਰਾਨ ਅਤੇ ਕਨੇਡਾ ਦੇ ਨਾਗਰਿਕ ਸੀ।
Poeple of Ukrain
ਸੁਲੇਮਾਨੀ ਦੀ ਪ੍ਰਸ਼ੰਸਾ ਕਰਦੇ ਹੋਏ ਖਾਮਨੇਈ ਨੇ ਕਿਹਾ ਕਿ ਈਰਾਨ ਦੀ ਸਰਹੱਦਾਂ ਤੋਂ ਪਰੇ ਉਨ੍ਹਾਂ ਦੀ ਕਾਰਵਾਈ ਦੇਸ਼ ਦੀ ਸਰੱਖਿਆ ਦੇ ਲਈ ਸੀ ਅਤੇ ਇਸ ਕਾਰਨ ਲੋਕ ਦੁਸ਼ਮਣਾਂ ਦੇ ਸਾਹਮਣੇ ਉਨ੍ਹਾਂ ਦੀ ਦ੍ਰਿੜਤਾ ਅਤੇ ਪ੍ਰਤੀਰਧ ਦੇ ਵਿਰੁੱਧ ਹਨ।