ਜੰਮੂ ਕਸ਼ਮੀਰ ਵਿਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਖ਼ਤਰਾ?

By : KOMALJEET

Published : Jan 17, 2023, 4:45 pm IST
Updated : Jan 17, 2023, 4:45 pm IST
SHARE ARTICLE
Rahul Gandhi (file photo)
Rahul Gandhi (file photo)

ਸੁਰੱਖਿਆ ਏਜੰਸੀਆਂ ਨੇ ਕੀਤਾ ਚੌਕਸ, ਕਿਹਾ- ਕੁਝ ਜਗ੍ਹਾ ਪੈਦਲ ਚਲਣ ਤੋਂ ਕਰੋ ਗੁਰੇਜ਼ 

 

ਨਵੀਂ ਦਿੱਲੀ : ਭਾਰਤ ਜੋੜੋ ਯਾਤਰਾ 'ਚ ਰੁੱਝੇ ਰਾਹੁਲ ਗਾਂਧੀ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਮੀਡੀਆ ਰਿਪੋਰਟਾਂ ਹਨ ਕਿ ਕਸ਼ਮੀਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਕੁਝ ਥਾਵਾਂ 'ਤੇ ਨਾ ਚੱਲਣ ਦੀ ਸਲਾਹ ਦਿੱਤੀ ਗਈ ਹੈ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀਆਂ ਕੁਝ ਥਾਵਾਂ 'ਤੇ ਪੈਦਲ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਪੈਦਲ ਚੱਲਣ ਦੀ ਬਜਾਏ ਕਾਰ ਵਿੱਚ ਸਫ਼ਰ ਕਰਨਾ ਚਾਹੀਦਾ ਹੈ। ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਯਾਤਰਾ 19 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਲਖਨਪੁਰ 'ਚ ਦਾਖਲ ਹੋਵੇਗੀ।

ਪਿਛਲੇ ਸਾਲ 7 ਸਤੰਬਰ ਨੂੰ ਕਾਂਗਰਸ ਨੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਸੀ। 150 ਦਿਨਾਂ ਅਤੇ 3750 ਕਿਲੋਮੀਟਰ ਦੇ ਟੀਚੇ ਨਾਲ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ 12 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਏਜੰਸੀ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਹੁਲ ਗਾਂਧੀ ਨੂੰ ਜੰਮੂ-ਕਸ਼ਮੀਰ 'ਚ ਕੁਝ ਥਾਵਾਂ 'ਤੇ ਖ਼ਤਰਾ ਹੋ ਸਕਦਾ ਹੈ। "ਉਸ ਨੂੰ ਸੁਰੱਖਿਅਤ ਕਰਨ ਲਈ ਇੱਕ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ ਅਤੇ ਇਹ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਪੈਦਲ ਯਾਤਰਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਕਾਰ ਵਿੱਚ ਯਾਤਰਾ ਕਰਨੀ ਚਾਹੀਦੀ ਹੈ।''

ਅਧਿਕਾਰੀ ਨੇ ਕਿਹਾ ਕਿ ਰਾਤ ਨੂੰ ਰੁਕਣ ਬਾਰੇ ਵੇਰਵੇ ਦੇ ਨਾਲ ਇੱਕ ਵਿਆਪਕ ਸੁਰੱਖਿਆ ਸਮੀਖਿਆ ਅਜੇ ਵੀ ਜਾਰੀ ਹੈ। 52 ਸਾਲਾ ਕਾਂਗਰਸੀ ਆਗੂ 25 ਜਨਵਰੀ ਨੂੰ ਬਨਿਹਾਲ ਵਿਖੇ ਕੌਮੀ ਝੰਡਾ ਲਹਿਰਾਉਣ ਵਾਲੇ ਹਨ ਅਤੇ ਦੋ ਦਿਨ ਬਾਅਦ 27 ਜਨਵਰੀ ਨੂੰ ਅਨੰਤਨਾਗ ਰਾਹੀਂ ਸ੍ਰੀਨਗਰ ਵਿੱਚ ਦਾਖ਼ਲ ਹੋਣਗੇ। ਅਧਿਕਾਰੀ ਨੇ ਕਿਹਾ, "ਰਾਹੁਲ ਗਾਂਧੀ ਕਸ਼ਮੀਰ ਦੇ ਰਸਤੇ 'ਤੇ ਤਿਰੰਗਾ ਲਹਿਰਾਉਣਗੇ। ਹੁਣ ਤੱਕ ਅਜਿਹਾ ਲੱਗਦਾ ਹੈ ਕਿ ਇਹ ਬਨਿਹਾਲ ਦੇ ਆਸ-ਪਾਸ ਹੋਵੇਗਾ। ਫਿਰ ਯਾਤਰਾ ਗਣਤੰਤਰ ਦਿਵਸ ਤੋਂ ਇਕ ਦਿਨ ਬਾਅਦ ਅਨੰਤਨਾਗ ਰਾਹੀਂ ਸ੍ਰੀਨਗਰ 'ਚ ਦਾਖਲ ਹੋਵੇਗੀ।" ਉਨ੍ਹਾਂ ਮੁਤਾਬਕ ਸੁਰੱਖਿਆ ਏਜੰਸੀਆਂ ਚਾਹੁੰਦੀਆਂ ਹਨ ਕਿ ਰਾਹੁਲ ਗਾਂਧੀ ਦੇ ਸ੍ਰੀਨਗਰ 'ਚ ਹੋਣ 'ਤੇ ਕੁਝ ਲੋਕ ਹੀ ਉਨ੍ਹਾਂ ਨਾਲ ਯਾਤਰਾ ਕਰਨ।

ਯੋਜਨਾ ਮੁਤਾਬਕ ਰਾਹੁਲ ਗਾਂਧੀ 19 ਜਨਵਰੀ ਨੂੰ ਲਖਨਪੁਰ 'ਚ ਦਾਖਲ ਹੋਣਗੇ ਅਤੇ ਉੱਥੇ ਇਕ ਰਾਤ ਰੁਕਣ ਤੋਂ ਬਾਅਦ ਅਗਲੀ ਸਵੇਰ ਕਠੂਆ ਦੇ ਹਟਲੀ ਮੋੜ ਤੋਂ ਰਵਾਨਾ ਹੋਣਗੇ। ਇਹ ਯਾਤਰਾ ਫਿਰ ਚੱਡਵਾਲ ਵਿਖੇ ਰਾਤ ਦਾ ਨੂੰ ਰੁਕੇਗੀ। ਇਹ 21 ਜਨਵਰੀ ਨੂੰ ਸਵੇਰੇ ਹੀਰਾਨਗਰ ਤੋਂ ਦੁੱਗਰ ਹਵੇਲੀ ਤੱਕ ਚੱਲੇਗੀ ਅਤੇ 22 ਜਨਵਰੀ ਨੂੰ ਵਿਜੈਪੁਰ ਤੋਂ ਸਤਵਾਰੀ ਤੱਕ ਜਾਵੇਗੀ।

ਮਹੱਤਵਪੂਰਨ ਗੱਲ ਇਹ ਹੈ ਕਿ ਰਾਹੁਲ ਗਾਂਧੀ ਕੋਲ ਫਿਲਹਾਲ Z+ ਸ਼੍ਰੇਣੀ ਦੀ ਸੁਰੱਖਿਆ ਹੈ, ਜਿਸਦਾ ਮਤਲਬ ਹੈ ਕਿ 8/9 ਕਮਾਂਡੋ 24x7 ਉਨ੍ਹਾਂ ਦੀ ਸੁਰੱਖਿਆ ਕਰ ਰਹੇ ਹਨ। ਪਿਛਲੇ ਮਹੀਨੇ, ਕਾਂਗਰਸ ਨੇ ਕੇਂਦਰ ਤੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ ਕਿਉਂਕਿ ਯਾਤਰਾ ਦੇ ਰੂਟ 'ਤੇ ਕਈ ਸੁਰੱਖਿਆ ਉਲੰਘਣਾ ਦੇ ਮਾਮਲੇ ਦੇਖੇ ਗਏ ਸਨ। ਕਾਂਗਰਸ ਨੂੰ ਜਵਾਬ ਦਿੰਦੇ ਹੋਏ ਕੇਂਦਰ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੇ 2020 ਤੋਂ ਹੁਣ ਤੱਕ 100 ਤੋਂ ਵੱਧ ਵਾਰ ਆਪਣੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ।

SHARE ARTICLE

ਏਜੰਸੀ

Advertisement
Advertisement

Shambhu Border Update: ਘਰ 'ਚ ਬੈਠੇ ਕਿਸਾਨ ਆਗੂਆਂ 'ਤੇ ਫੁੱਟਿਆ ਸ਼ੰਭੂ ਮੋਰਚੇ 'ਚ ਡਟੇ ਬਜ਼ੁਰਗਾਂ ਦਾ ਗੁੱਸਾ

23 Feb 2024 4:19 PM

21 Feb ਨੂੰ Khanauri border 'ਤੇ ਕੀ-ਕੀ ਵਾਪਰਿਆ, Farmer Leader Abhimanyu Kohar ਨੇ ਦੱਸੀ ਇਕੱਲੀ-ਇਕੱਲੀ ਗੱਲ..

23 Feb 2024 3:18 PM

Khanauri border ਉੱਤੇ ਨੌਜਵਾਨ ਦੀ ਮੌ*ਤ ਮਗਰੋਂ ਹਰਿਆਣਾ ’ਚ AG ਤੇ ਵਕੀਲ ਹੋਏ ਆਹਮੋ-ਸਾਹਮਣੇ, ਬਾਰ ਐਸੋਸੀਏਸ਼ਨ ਵੱਲੋਂ

23 Feb 2024 2:46 PM

Farmers Haryana 'ਤੇ Action ਨੂੰ ਲੈ ਕੇ Press conference ਕਰ Farmer Leaders ਨੇ ਚੁੱਕੇ ਸਵਾਲ, ਸੁਣੋ ਕੀ ਕਿਹਾ

23 Feb 2024 2:33 PM

ਕਿਸਾਨਾਂ ਨੂੰ ਰੋਕਣ ਲਈ ਜਿਹੜੀ LRAD Police ਨੇ ਲਿਆਂਦੀ, ਸੁਣੋ ਕਿੰਨੀ ਘਾਤਕ? ਡਾਕਟਰ ਨੇ ਦੱਸਿਆ ਬਚਾਅ ਦਾ ਤਰੀਕਾ!

23 Feb 2024 12:10 PM
Advertisement