
ਬੁੱਧਵਾਰ ਨੂੰ ਇੱਕ ਜਨਤਕ ਪ੍ਰੋਗਰਾਮ 'ਚ ਹਿੱਸਾ ਲਵੇਗੀ ਗਵੇਰਾ ਦੀ ਧੀ ਏਲੀਡਾ
ਚੇਨਈ - ਕਿਊਬਾ ਦੇ ਕ੍ਰਾਂਤੀਕਾਰੀ ਆਗੂ ਅਰਨੇਸਟੋ ‘ਚੇ’ ਗਵੇਰਾ ਦੀ ਧੀ ਏਲੀਡਾ ਦੋ ਦਿਨਾਂ ਦੌਰੇ ਤਹਿਤ ਮੰਗਲਵਾਰ ਨੂੰ ਚੇਨਈ ਪਹੁੰਚੀ। ਉਹ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ.ਪੀ.ਆਈ.-ਐਮ) ਦੀ ਸੂਬਾ ਇਕਾਈ ਵੱਲੋਂ ਆਯੋਜਿਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਆਈ ਹੈ।
ਹਵਾਈ ਅੱਡੇ 'ਤੇ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਜੀ ਬਾਲਾਕ੍ਰਿਸ਼ਨਨ, ਸੀਨੀਅਰ ਆਗੂ ਜੀ. ਰਾਮਕ੍ਰਿਸ਼ਨਨ ਅਤੇ ਹੋਰ ਆਗੂਆਂ ਨੇ ਏਲੀਡਾ ਦਾ ਨਿੱਘਾ ਸਵਾਗਤ ਕੀਤਾ।
ਸੀ.ਪੀ.ਆਈ. (ਐਮ) ਅਨੁਸਾਰ, ਏਲੀਡਾ ਦੇ ਮੰਗਲਵਾਰ ਨੂੰ ਇੱਥੇ ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਤਿਰੂਵਨੰਤਪੁਰਮ ਤੋਂ ਚੇਨਈ ਪਹੁੰਚੀ ਏਲੀਡਾ ਬੁੱਧਵਾਰ ਨੂੰ ਇੱਕ ਜਨਤਕ ਪ੍ਰੋਗਰਾਮ 'ਚ ਹਿੱਸਾ ਲਵੇਗੀ।
ਜਨਤਕ ਸਮਾਗਮ ਵਿੱਚ ਡੀ.ਐਮ.ਕੇ. ਦੀ ਸੰਸਦ ਮੈਂਬਰ ਕਨੀਮੋਝੀ ਅਤੇ ਵੀ.ਸੀ.ਕੇ. ਦੇ ਸੰਸਥਾਪਕ ਅਤੇ ਲੋਕ ਸਭਾ ਮੈਂਬਰ ਥੋਲ ਤਿਰੁਮਾਵਲਵਨ ਸਮੇਤ ਹੋਰ ਨੇਤਾ ਸ਼ਾਮਲ ਹੋਣਗੇ।
ਏਲੀਡਾ ਦੀ ਧੀ ਐਸਟੇਫ਼ਾਨੀਆ ਗਵੇਰਾ ਨੂੰ ਵੀ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।