
ਜੰਮੂ- ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਪੂਰਵ...
ਨਵੀਂ ਦਿੱਲੀ: ਜੰਮੂ- ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਾਬਕਾ ਭਾਰਤੀ ਕਿ੍ਕੇਟਰ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਯੂਜ਼ਰਸ ਵਲੋਂ ਟਰੋਲ ਕੀਤਾ ਗਿਆ। ਯੂਜ਼ਰਸ ਵਲੋਂ ਕਿਹਾ ਜਾ ਰਿਹਾ ਸੀ ਕਿ ਦ ਕਪਿਲ ਸ਼ਰਮਾ ਸ਼ੋਅ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੀਤਾ ਜਾਣਾ ਚਾਹੀਦਾ ਹੈ। ਸ਼ਨਿਚਰਵਾਰ ਨੂੰ ਕਈ ਮੀਡੀਆ ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਬਿਆਨ ਦੀ ਵਜਾ੍ਹ੍ ਕਰਕੇ ਸਿੱਧੂ ਨੂੰ ਸ਼ੋਅ ਵਿਚੋਂ ਬਾਹਰ ਕੱਢ ਦਿਤਾ ਗਿਆ ਹੈ। ਹਾਲਾਂਕਿ ਸੋਨੀ ਚੈਨਲ ਵਲੋਂ ਹੁਣ ਤੱਕ ਇਸ ਨੂੰ ਲੈ ਕੇ ਕੋਈ ਸਰਕਾਰੀ ਬਿਆਨ ਨਹੀਂ ਆਇਆ।
Kapil Sharma Show
ਨਵਜੋਤ ਸਿੰਘ ਸਿੱਧੂ ਦੀ ਜਗਾ੍ਹ੍ ਸ਼ੋਅ ਵਿਚ ਅਰਚਨਾ ਪੂਰਨ ਸਿੰਘ ਨਜ਼ਰ ਆਉਣਗੇ, ਇਸ ਦਾ ਇਸ਼ਾਰਾ ਅਰਚਨਾ ਪੂਰਨ ਸਿੰਘ ਦੇ ਇਕ ਵੀਡੀਓ ਤੋਂ ਮਿਲਿਆ ਸੀ, ਜਿਸ ਨੂੰ ਉਹਨਾਂ ਨੇ ਅਪਣੇ ਇੰਸਟਾਗਰਾਮ ਐਕਾਉਂਟ ਉਤੇ ਕੁਝ ਸਮਾਂ ਪਹਿਲਾਂ ਪੋਸਟ ਕੀਤਾ ਸੀ। 5 ਦਿਨ ਪਹਿਲਾਂ ਬਾਲੀਵੁਡ ਐਕਟਰੇਸ ਅਰਚਨਾ ਪੂਰਨ ਸਿੰਘ ਨੇ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਇਹ ਜਾਣਕਾਰੀ ਦਿਤੀ ਗਈ ਹੈ ਕਿ ਉਹ ਕਪਿਲ ਸ਼ਰਮਾ ਦੇ ਸ਼ੋ ਵਿਚ ਆ ਰਹੀ ਹੈ। ਅਰਚਨਾ ਪੂਰਨ ਸਿੰਘ ਦ ਕਪਿਲ ਸ਼ਰਮਾ ਸ਼ੋ ਵਿਚ ਨਵਜੋਤ ਸਿੰਘ ਸਿੱਧੂ ਵਾਲੇ ਰੋਲ ਵਿਚ ਨਜ਼ਰ ਆਉਣਗੇ। ਅਰਚਨਾ ਨੇ ਅਪਣੇ ਇੰਸਟਾਗਰਾਮ ਅਕਾਉਂਟ ਉਤੇ ਇਕ ਵੀਡੀਓ ਪੋਸਟ ਕੀਤੀ ਸੀ, ਜਿਸ ਵਿਚ ਉਹਨਾਂ ਨੇ ਕਿਹਾ- ਹੈਲੋ ਦੋਸਤੋਂ, ਵੈਨਿਟੀ ਵੈਨ ਵਿਚ ਇੰਤਜਾਰ ਕਰ ਰਹੀ ਹਾਂ।
Archna puran singh
ਕਈ ਸਾਲਾਂ ਬਾਅਦ ਇਕ ਵਾਰ ਫਿਰ ਮੈਂ ਕਪਿਲ ਨਾਲ ਉਹਨਾਂ ਦੇ ਸ਼ੋਅ ਵਿਚ ਸ਼ੂਟਿੰਗ ਕਰ ਰਹੀ ਹਾਂ ਅਤੇ ਇਸ ਟੀਮ ਵਿਚ ਫਿਰ ਤੋਂ ਵਾਪਸ ਆ ਕੇ ਚੰਗਾ ਲੱਗ ਰਿਹਾ ਹੈ। ਇਥੇ ਕਿ੍ਸ਼ਣਾ ਅਭਿਸ਼ੇਕ, ਕਪਿਲ, ਭਾਰਤੀ, ਕੀਕੂ ਵਰਗੇ ਸਟਾਰਸ ਅਤੇ ਬੈਕ ਟੀਮ ਵਿਚ ਰਾਇਟਰਾਂ ਨਾਲ ਕੰਮ ਕਰਨ ਦੀ ਉਤਸਕੁਤਾ ਬੇਹਦ ਜ਼ਿਆਦਾ ਹੈ, ਤਾਂ ਇਹ ਪੋ੍ਗਰਾਮ ਵੇਖਣਾ ਨਾ ਭੁਲਣਾ ਹਾਲਾਂਕਿ ਪਤਾ ਨਹੀਂ ਇਹ ਕਦੋਂ ਆਨ ਏਅਰ ਹੋਵੇਗਾ, ਪਰ ਮੈਨੂੰ ਵਾਪਸ ਆ ਕੇ ਬੇਹਦ ਚੰਗਾ ਲੱਗ ਰਿਹਾ ਹੈ।
ਦੱਸ ਦਈਏ, ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਪੰਜ ਦਿਨ ਪਹਿਲਾਂ 11 ਫਰਵਰੀ ਨੂੰ ਅਪਣੇ ਇੰਸਟਾਗਰਾਮ ਉਤੇ ਪੋਸਟ ਕੀਤਾ ਸੀ। ਹਾਲਾਂਕਿ ਇਸ ਵਿਚ ਇਹ ਨਹੀਂ ਦਸਿਆ ਗਿਆ ਸੀ ਕਿ ਇਸ ਸ਼ੋਅ ਵਿਚ ਕਿਸ ਰੋਲ ਵਿਚ ਹੋਣਗੇ? ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹ ਸ਼ੋਅ ਵਿਚ ਪਹਿਲਾਂ ਹੀ ਆਉਣ ਵਾਲੀ ਸੀ ਅਤੇ ਇਹ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ।|