
ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ ਸਪਾਈਸ ਜੈੱਟ ਇਸ ਸਾਲ ਅਪਣੇ ਫਲੀਟ 'ਚ 20 ਨਵੇਂ ਜਹਾਜ਼ ਸ਼ਾਮਲ ਕਰੇਗੀ.....
ਨਵੀਂ ਦਿੱਲੀ : ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ ਸਪਾਈਸ ਜੈੱਟ ਇਸ ਸਾਲ ਅਪਣੇ ਫਲੀਟ 'ਚ 20 ਨਵੇਂ ਜਹਾਜ਼ ਸ਼ਾਮਲ ਕਰੇਗੀ, ਜਿਨ੍ਹਾਂ 'ਚ ਜ਼ਿਆਦਾ ਗਿਣਤੀ ਬੋਇੰਗ 737 ਮੈਕਸ ਜਹਾਜ਼ਾਂ ਦੀ ਹੋ ਸਕਦੀ ਹੈ। ਬੋਇੰਗ ਮੈਕਸ ਨਾਲ ਉਸ ਨੂੰ ਭਾਰਤ ਤੋਂ ਅੱਠ ਘੰਟੇ ਦੂਰੀ ਵਾਲੇ ਦੇਸ਼ਾਂ ਨੂੰ ਉਡਾਣ ਭਰਨ ਦਾ ਫਾਇਦਾ ਮਿਲੇਗਾ। ਗੁੜਗਾਓਂ ਦੀ ਹਵਾਈ ਜਹਾਜ਼ ਕੰਪਨੀ ਸਪਾਈਸ ਜੈੱਟ ਨੇ ਹਾਲ ਹੀ 'ਚ ਸਾਊਦੀ ਅਰਬ ਦੇ ਜੇਦਾਹ ਨੂੰ ਫਲਾਈਟ ਸ਼ੁਰੂ ਕੀਤੀ ਹੈ, ਜੋ ਕਿ ਉਸ ਦਾ 9ਵਾਂ ਕੌਮਾਂਤਰੀ ਟਿਕਾਣਾ ਹੈ। ਇਸ ਤੋਂ ਪਹਿਲਾਂ ਸਪਾਈਸ ਜੈੱਟ ਨੇ ਫਲੀਟ 'ਚ 12 ਜਹਾਜ਼ ਸ਼ਾਮਲ ਕੀਤੇ ਸਨ। ਜਿਨ੍ਹਾਂ 'ਚ 9 ਬੋਇੰਗ 737 ਮੈਕਸ ਸਨ ਅਤੇ ਤਿੰਨ ਕਿਊ400ਐੱਸ ਸਨ।
ਇਸ ਤਰ੍ਹਾਂ ਉਸ ਦੇ ਫਲੀਟ 'ਚ ਕੁੱਲ 74 ਜਹਾਜ਼ ਹੋ ਗਏ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਪਾਈਸ ਜੈੱਟ ਵਲੋਂ ਬੀ-737 ਮੈਕਸ ਜਹਾਜ਼ ਸ਼ਾਮਲ ਕੀਤੇ ਜਾਣ ਨਾਲ ਉਸ ਦੀ ਫਿਊਲ ਲਾਗਤ 'ਚ ਕਮੀ ਆਵੇਗੀ ਅਤੇ ਇਸ ਦਾ ਫਾਇਦਾ ਉਹ ਮੁਸਾਫਰਾਂ ਨੂੰ ਵੀ ਦੇ ਸਕਦੀ ਹੈ। (ਏਜੰਸੀਆਂ)