
ਚਾਰੇ ਦੋਸ਼ੀਆਂ ਨੂੰ ਇਕੱਠਿਆਂ ਦਿੱਤੀ ਜਾਵੇਗੀ ਫ਼ਾਂਸੀ।
ਨਵੀਂ ਦਿੱਲੀ- ਨਿਰਭਯਾ ਕੇਸ 'ਚ ਨਵਾਂ ਡੈਥ ਵਾਰੰਟ ਜਾਰੀ ਹੋ ਗਿਆ ਹੈ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਨਿਰਭਿਆ ਦੀ ਮਾਂ ਦਾ ਵੀ ਬਿਆਨ ਆ ਚੁੱਕਾ ਹੈ। ਨਿਰਭਯਾ ਦੀ ਮਾਂ ਨੇ ਕਿਹਾ ਕਿ ਦੇਰ ਹੈ ਹਨ੍ਹੇਰ ਨਹੀਂ, ਚਾਰੇ ਦੋਸ਼ੀਆਂ ਨੂੰ ਇਕੱਠਿਆਂ ਦਿੱਤੀ ਜਾਵੇਗੀ ਫ਼ਾਂਸੀ।
ਦੱਸ ਦਈਏ ਕਿ ਸਾਲ 2012 ਦੇ 16 ਦਸੰਬਰ ਨੂੰ ਇਕ ਚਲਦੀ ਬੱਸ ਵਿਚ ਨਿਰਭਯਾ ਦੇ ਨਾਲ ਗੈਂਗਰੇਪ ਹੋਇਆ ਸੀ। ਦੋਸ਼ੀਆਂ ਨੇ ਪੀੜਤ ਨਾਲ ਨਾ ਸਿਰਫ ਬਲਾਤਕਾਰ ਕੀਤਾ ਸਗੋਂ ਉਸ ਨੂੰ ਗੰਭੀਰ ਰੂਪ ਨਾਲ ਜ਼ਖਮੀ ਵੀ ਕੀਤਾ ਸੀ। ਜਿਸ ਵਜ੍ਹਾ ਤੋਂ ਨਿਰਭਯਾ ਦੀ ਮੌਤ ਹੋ ਗਈ ਸੀ।
File
ਇਸ ਘਟਨਾ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ ਪ੍ਰਦਰਸ਼ਨ ਹੋਈ ਸੀ। ਇਸ ਕੇਸ ਵਿਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਰਾਮ ਸਿੰਘ ਨਾਂ ਦੇ ਦੋਸ਼ੀ ਨੇ 11 ਮਾਰਚ 2013 ਨੂੰ ਸਵੇਰੇ ਤਿਹਾੜ ਜੇਲ ਵਿਚ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਦੋਸ਼ੀ ਨਾਬਾਲਗ ਸੀ।