
ਇਮਾਰਤ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ।
ਮੁੰਬਈ- ਮਜਗਾਓਂ ਵਿੱਚ ਸਥਿਤ ਜੀਐਸਟੀ ਇਮਾਰਤ ਦੀ 8 ਵੀਂ ਮੰਜ਼ਿਲ ਵਿਚ ਅੱਗ ਲੱਗ ਗਈ ਹੈ। ਫਾਇਰ ਵਿਭਾਗ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਵਿੱਚ ਫਾਇਰ ਇੰਜਣ ਅਤੇ ਪਾਣੀ ਦੇ ਟੈਂਕਰ ਸ਼ਾਮਲ ਹਨ
File Photo
ਇਮਾਰਤ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਅੱਗ ਬੁਝਾਊ ਵਿਭਾਗ ਦੇ ਅਨੁਸਾਰ ਇਹ ਬਹੁਤ ਭਿਆਨਕ ਅੱਗ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਸ਼ੁਰੂਆਤੀ ਜਾਂਚ ਵਿਚ ਕਿਹਾ ਗਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਜਾਣਕਾਰੀ ਅਨੁਸਾਰ ਇਹ ਅੱਗ 12:48 ਤੇ ਲੱਗੀ ਸੀ।