
ਬੀਤੇ ਦਿਨ ਬੱਪੀ ਲਹਿਰੀ ਦੀ ਹੋਈ ਸੀ ਮੌਤ
ਨਵੀਂ ਦਿੱਲੀ: ਹਿੰਦੀ ਸਿਨੇਮਾ ਦੇ ਮਸ਼ਹੂਰ ਅਤੇ ਦਿੱਗਜ ਗਾਇਕ ਬੱਪੀ ਲਹਿਰੀ ਬੀਤੇ ਦਿਨ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਬੱਪਾ ਨੇ ਅਗਨੀ ਕੀਤੀ।
Bappi Lahiri
ਜ਼ਿਕਰਯੋਗ ਹੈ ਕਿ ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਬੇਟੇ ਕਾਰਨ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਬੇਟਾ ਬੱਪਾ ਲਹਿਰੀ ਅਮਰੀਕਾ 'ਚ ਰਹਿੰਦਾ ਹੈ। ਇਸ ਲਈ ਉਨ੍ਹਾਂ ਨੂੰ ਆਉਣ ਵਿਚ ਸਮਾਂ ਲੱਗ ਗਿਆ। ਬੱਪੀ ਲਹਿਰੀ ਦੀ ਮੌਤ ਕਾਰਨ ਬਾਲੀਵੁੱਡ ਫਿਲਮ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਬੱਪੀ ਲਹਿਰੀ ਦੀ ਅੰਤਿਮ ਵਿਦਾਈ 'ਚ ਕਈ ਫਿਲਮੀ ਸਿਤਾਰੇ ਵੀ ਪਹੁੰਚੇ।
Bappi Lahiri
ਬੱਪੀ ਲਹਿਰੀ ਦੀ ਅੰਤਿਮ ਵਿਦਾਈ ਵਿੱਚ ਸ਼ਕਤੀ ਕਪੂਰ, ਉਦਿਤ ਨਰਾਇਣ, ਵਿਦਿਆ ਬਾਲਨ, ਮੀਕਾ ਸਿੰਘ, ਵਿੰਦੂ ਦਾਰਾ ਸਿੰਘ, ਭੂਸ਼ਣ ਕੁਮਾਰ, ਸੁਨੀਲ ਪਾਲ ਅਤੇ ਗਾਇਕ ਸ਼ਾਨ ਸਮੇਤ ਕਈ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ।
Bappi Lahiri
1 ਵਜੇ ਤੋਂ ਬਾਅਦ ਬੱਪੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਬੱਪੀ ਲਹਿਰੀ ਨੇ ਆਪਣੇ ਸਮਕਾਲੀ ਅੰਦਾਜ਼ ਨਾਲ ਮਿਊਜ਼ਿਕ ਇੰਡਸਟਰੀ 'ਚ ਚਾਰ ਚੰਦ ਲਗਾਏ ਸਨ। ਆਰ ਡੀ ਬਰਮਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਬੱਪੀ ਲਹਿਰੀ ਪਿਛਲੇ 29 ਦਿਨਾਂ ਤੋਂ ਮੁੰਬਈ ਦੇ ਜੁਹੂ ਦੇ ਸਿਟੀਕੇਅਰ ਹਸਪਤਾਲ ਵਿੱਚ ਦਾਖਲ ਸਨ। ਉਹ ਛਾਤੀ ਦੀ ਲਾਗ ਤੋਂ ਪੀੜਤ ਸਨ।