ਹੈਕਰਾਂ ਦਾ ਦਾਅਵਾ: ਭਾਰਤ ਸਮੇਤ 30 ਦੇਸ਼ਾਂ ਦੀਆਂ ਚੋਣਾਂ ਹੋਈਆਂ ਪ੍ਰਭਾਵਿਤ, ਇਜ਼ਰਾਈਲੀ ਸਪੈਸ਼ਲ ਫੋਰਸ ਵਿਚ ਰਹਿ ਚੁੱਕੇ ਹੈਕਰਾਂ ਦੇ ਆਗੂ
Published : Feb 17, 2023, 4:12 pm IST
Updated : Feb 17, 2023, 4:12 pm IST
SHARE ARTICLE
Israel 'Team Jorge'
Israel 'Team Jorge'

ਸਵਾਲ – ਭਾਰਤ ਵਿਚ ਉਨ੍ਹਾਂ ਦੀਆਂ ਸੇਵਾਵਾਂ ਕਿਸ ਨੇ ਲਈਆਂ? 

ਨਵੀਂ ਦਿੱਲੀ - ਇਜ਼ਰਾਈਲ ਦੇ ਹੈਕਰ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਵਿਚ ਚੋਣਾਂ ਵਿੱਚ ਧਾਂਦਲੀ ਕਰ ਰਹੇ ਹਨ। ਇਹ ਹੈਕਰ ਸੋਸ਼ਲ ਮੀਡੀਆ 'ਤੇ ਫਰਜ਼ੀ ਖਬਰਾਂ ਫੈਲਾਉਂਦੇ ਹਨ। ਇਹ ਹੈਕਰ ਭਾਰਤ ਦੇ ਨਾਲ-ਨਾਲ ਅਮਰੀਕਾ ਅਤੇ ਬ੍ਰਿਟੇਨ ਵਿਚ ਵੀ ਇਸੇ ਤਰ੍ਹਾਂ ਦੇ ਘਪਲੇ ਕਰ ਰਹੇ ਹਨ। ਬ੍ਰਿਟੇਨ ਦੇ ਅਖਬਾਰ 'ਦਿ ਗਾਰਡੀਅਨ' ਦੀ ਇਕ ਜਾਂਚ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। 

ਗਾਰਡੀਅਨ ਦੀ ਰਿਪੋਰਟ ਮੁਤਾਬਕ ਫਰਜ਼ੀ ਖਬਰਾਂ ਫੈਲਾਉਣ ਵਾਲੇ ਹੈਕਰਸ ਗਰੁੱਪ ਦੇ ਨੇਤਾ ਦਾ ਨਾਂ ਤਾਲ ਹਨਾਨ ਹੈ। ਉਹ ਇਜ਼ਰਾਈਲ ਦੇ ਵਿਸ਼ੇਸ਼ ਬਲਾਂ ਵਿੱਚ ਰਹਿ ਚੁੱਕਾ ਹੈ। ਪਿਛਲੇ 20 ਸਾਲਾਂ ਤੋਂ 50 ਸਾਲਾਂ ਹਨਾਨ ਜਾਰਜ ਦੇ ਫਰਜ਼ੀ ਨਾਂ ਨਾਲ ਦੁਨੀਆ ਭਰ ਦੇ ਦੇਸ਼ਾਂ 'ਚ ਚੋਣ ਧਾਂਦਲੀ ਅਤੇ ਫਰਜ਼ੀ ਖ਼ਬਰਾਂ ਫੈਲਾ ਰਿਹਾ ਹੈ। ਉਸ ਦੇ ਸਾਥੀ 'ਟੀਮ ਜਾਰਜ' ਦੇ ਕੋਡਨੇਮ ਹੇਠ ਕੰਮ ਕਰਦੇ ਹਨ। ਫੁਟੇਜ ਅਤੇ ਧਾਂਦਲੀ ਦੇ ਦਸਤਾਵੇਜ਼ ਇੰਟਰਨੈਸ਼ਨਲ ਕਨਸੋਰਟੀਅਮ ਆਫ ਜਰਨਲਿਸਟਸ ਕੋਲ ਉਪਲਬਧ ਹਨ। 

ਇਹ ਵੀ ਪੜ੍ਹੋ - ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤੀ ਪਤਨੀ, ਲਾਸ਼ ਘਰ 'ਚ ਹੀ ਸਾੜਨ ਦੀ ਕੀਤੀ ਕੋਸ਼ਿਸ਼  

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਅਤੇ ਸੁਪ੍ਰਿਆ ਸੁਨੇਤ ਨੇ ਵੀਰਵਾਰ ਨੂੰ ਇਸ ਮੁੱਦੇ 'ਤੇ ਪ੍ਰੈੱਸ ਕਾਨਫ਼ਰੰਸ ਕੀਤੀ। ਖੇੜਾ ਨੇ ਕਿਹਾ- ਟੀਮ ਜਾਰਜ ਉਹੀ ਕੰਮ ਕਰਦੀ ਹੈ ਜੋ ਭਾਜਪਾ ਦਾ ਆਈਟੀ ਸੈੱਲ ਕਰਦਾ ਹੈ। ਦੋਵਾਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਫਰਜ਼ੀ ਖ਼ਬਰਾਂ ਫ਼ੈਲਾਈਆਂ। ਇਸ ਦੇ ਲਈ ਭਾਜਪਾ ਵਿਦੇਸ਼ੀ ਹੈਕਰਾਂ ਦੇ ਨੈੱਟਵਰਕ ਦੀ ਵਰਤੋਂ ਕਰ ਰਹੀ ਹੈ। ਪੈਗਾਸਸ ਕੇਸ ਨੂੰ ਸਰਕਾਰ ਨੇ ਦਬਾ ਦਿੱਤਾ ਸੀ। ਕੀ ਇਹ ਸੱਚ ਨਹੀਂ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਪੰਜ ਮਹੀਨਿਆਂ ਤੱਕ ਫਰਜ਼ੀ ਖ਼ਬਰਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਸੀ। 

ਸੁਪ੍ਰੀਆ ਸ਼੍ਰੀਨੇਤ ਨੇ ਕਿਹਾ- ਭਾਰਤ 'ਚ 18 ਹਜ਼ਾਰ ਸੋਸ਼ਲ ਮੀਡੀਆ ਅਕਾਊਂਟ ਭਾਜਪਾ ਲਈ ਫਰਜ਼ੀ ਖਬਰਾਂ ਫੈਲਾ ਰਹੇ ਹਨ। ਭਾਰਤ ਦੇ ਲੋਕਤੰਤਰ ਨੂੰ ਭਾਜਪਾ ਨੇ ਹਾਈਜੈਕ ਕਰ ਲਿਆ ਹੈ। ਇਜ਼ਰਾਇਲੀ ਏਜੰਸੀ ਇਹ ਕੰਮ ਕਰ ਰਹੀ ਹੈ। ਜੇਕਰ ਸਰਕਾਰ ਕੁਝ ਨਹੀਂ ਕਰਦੀ ਤਾਂ ਇਸ ਦਾ ਮਤਲਬ ਹੈ ਕਿ ਉਹ ਚੋਣਾਂ 'ਚ ਦਖਲ ਦੇਣ ਲਈ ਆਪਣੀ ਮਦਦ ਲੈ ਰਹੀ ਹੈ। ਇਸ ਤੋਂ ਪਹਿਲਾਂ ਵੀ ਮੋਦੀ ਸਰਕਾਰ 'ਤੇ ਅਜਿਹੇ ਦੋਸ਼ ਲੱਗ ਚੁੱਕੇ ਹਨ। 

ਹੈਕਰਾਂ ਦੇ ਨੇਤਾ ਜਾਰਜ ਨੇ ਗਾਰਡੀਅਨ ਦੇ ਅੰਡਰਕਵਰ ਪੱਤਰਕਾਰਾਂ ਨੂੰ ਕਿਹਾ - ਸਾਡਾ ਕੰਮ ਗੁਪਤ ਰੂਪ ਨਾਲ ਹੇਰਾਫੇਰੀ ਕਰਨਾ ਜਾਂ ਜਨਤਕ ਰਾਏ ਨੂੰ ਪ੍ਰਭਾਵਿਤ ਕਰਨਾ ਹੈ। ਖੁਫੀਆ ਏਜੰਸੀਆਂ ਤੋਂ ਇਲਾਵਾ ਅਸੀਂ ਸਿਆਸੀ ਮੁਹਿੰਮਾਂ ਅਤੇ ਪ੍ਰਾਈਵੇਟ ਕੰਪਨੀਆਂ ਲਈ ਵੀ ਕੰਮ ਕਰਦੇ ਹਾਂ। ਸਾਡੇ ਕੋਲ ਅਫਰੀਕਾ, ਦੱਖਣੀ-ਮੱਧ ਅਮਰੀਕਾ ਤੋਂ ਇਲਾਵਾ ਅਮਰੀਕਾ ਅਤੇ ਯੂਰਪ ਵਿੱਚ ਨੈੱਟਵਰਕ ਹੈ।  

ਇਹ ਵੀ ਪੜ੍ਹੋ - FIR ’ਚ ਸ਼ਿਕਾਇਤਕਰਤਾ ਨੇ ਵਿਧਾਇਕ ਅਮਿਤ ਰਤਨ ’ਤੇ ਲਗਾਏ ਇਲਜ਼ਾਮ, ''ਗ੍ਰਾਂਟ ਜਾਰੀ ਕਰਨ ਲਈ ਮੰਗੀ ਸੀ ਰਿਸ਼ਵਤ'' 

ਜਾਰਜ ਦੀ ਟੀਮ ਕੋਲ ਵਿਸ਼ੇਸ਼ ਸਾਫਟਵੇਅਰ ਪੈਕੇਜ ਅਤੇ ਮੀਡੀਆ ਹੇਰਾਫੇਰੀ ਉਪਕਰਣ ਹਨ। ਇਹ ਟੀਮ ਟਵਿੱਟਰ, ਲਿੰਕਡਇਨ, ਫੇਸਬੁੱਕ, ਟੈਲੀਗ੍ਰਾਮ, ਜੀਮੇਲ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਹਜ਼ਾਰਾਂ ਫਰਜ਼ੀ ਸੋਸ਼ਲ ਮੀਡੀਆ ਹੈਂਡਲ ਚਲਾਉਂਦੀ ਹੈ। ਜਾਰਜ ਨੇ ਇਹ ਵੀ ਦੱਸਿਆ ਕਿ ਉਸ ਨੇ ਬਲਾਗਰ ਮਸ਼ੀਨ ਵੀ ਬਣਾਈ ਹੈ। ਇਸ ਰਾਹੀਂ ਵੈੱਬਸਾਈਟਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਇਨ੍ਹਾਂ ਰਾਹੀਂ ਸੋਸ਼ਲ ਮੀਡੀਆ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ, ਜਾਅਲੀ ਖ਼ਬਰਾਂ ਫੈਲਾਈਆਂ ਜਾ ਸਕਦੀਆਂ ਹਨ। 

ਜਾਣਕਾਰੀ ਮੁਤਾਬਕ ਤਲ ਹਨਾਨ ਉਰਫ਼ ਜਾਰਜ ਨੇ 'ਡੇਮੋਮੈਨ ਇੰਟਰਨੈਸ਼ਨਲ' ਨਾਂ ਦੀ ਕੰਪਨੀ ਰਜਿਸਟਰਡ ਕਰਵਾਈ ਹੈ। ਇਸ ਕੰਪਨੀ ਨੂੰ ਇਜ਼ਰਾਈਲ ਦੇ ਰੱਖਿਆ ਮੰਤਰਾਲੇ ਦੁਆਰਾ ਪ੍ਰਮੋਟ ਕੀਤਾ ਜਾਂਦਾ ਹੈ। ਟੀਮ ਜਾਰਜ ਦੇ ਖੁਲਾਸੇ ਤੋਂ ਬਾਅਦ ਇਜ਼ਰਾਈਲ ਦਾ ਰੱਖਿਆ ਮੰਤਰਾਲਾ ਚੁੱਪ ਹੈ। ਇਸ ਖ਼ੁਲਾਸੇ ਤੋਂ ਬਾਅਦ ਤਲ ਹਨਾਨ ਉਰਫ਼ ਜਾਰਜ ਨੇ ਵੀ ਚੁੱਪ ਧਾਰੀ ਰੱਖੀ। ਉਸ ਦੇ ਭਰਾ ਜੌਹਰ ਨੇ ਕਿਹਾ- ਮੈਂ ਆਪਣੇ ਜੀਵਨ ਦੇ ਨਿਯਮ ਅਨੁਸਾਰ ਕੰਮ ਕੀਤਾ ਹੈ। 

Tags: #bjp

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement