
ਮਾਤਮ ਵਿਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ
ਸੂਰਤ : ਗੁਜਰਾਤ ਦੇ ਸੂਰਤ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਆਪਣੇ ਬੇਟੇ ਦੇ ਵਿਆਹ ਦੀ ਖਰੀਦਦਾਰੀ ਕਰਨ ਗਏ ਇੱਕ ਜੋੜੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਟੈਂਕਰ ਚਾਲਕ ਪਤੀ-ਪਤਨੀ ਨੂੰ ਕਰੀਬ 60 ਫੁੱਟ ਤੱਕ ਖਿੱਚ ਕੇ ਲੈ ਗਿਆ। ਇਹ ਹਾਦਸਾ ਬੁੱਧਵਾਰ ਰਾਤ 11.30 ਵਜੇ ਵਰਿਆਵ ਪਿੰਡ ਨੇੜੇ ਵਾਪਰਿਆ। ਟੈਂਕਰ ਦੀ ਟੱਕਰ ਕਾਰਨ ਬਾਈਕ ਸਵਾਰ ਜੋੜਾ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ : ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ 'ਤੇ FIR ਕੀਤੀ ਦਰਜ, ਪੜ੍ਹੋ ਕਿਉਂ
ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੂਜੇ ਪਾਸੇ ਲੋਕ ਗੁੱਸੇ ਵਿੱਚ ਆ ਗਏ। ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਓਲਪਾੜ ਤਹਿਸੀਲ ਦੇ ਪਿੰਡ ਜੋਥਨ ਸਥਿਤ ਹਲਪਤੀਵਾਸਾ ਵਾਸੀ ਸੁਰੇਸ਼ ਕਾਨੂ ਰਾਠੌੜ (50 ਸਾਲ) ਅਤੇ ਪਤਨੀ ਗੌਰੀ ਸੁਰੇਸ਼ ਰਾਠੌੜ (45 ਸਾਲ) ਬੁੱਧਵਾਰ ਸਵੇਰੇ ਬਾਈਕ 'ਤੇ ਆਪਣੇ ਪੁੱਤਰ ਦੇ ਵਿਆਹ ਲਈ ਖਰੀਦਦਾਰੀ ਕਰਨ ਲਈ ਬਜ਼ਾਰ ਗਏ ਸਨ ਪਰ ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ।
ਇਹ ਵੀ ਪੜ੍ਹੋ : ਨਹੀਂ ਰਹੇ ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ
ਔਰਤਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਭਾਰੀ ਵਾਹਨ ਇਸ ਥਾਂ ਤੋਂ ਲੰਘਦੇ ਹਨ ਤਾਂ ਉਨ੍ਹਾਂ ਨੂੰ ਸਾੜ ਦਿੱਤਾ ਜਾਵੇਗਾ। ਵਾਹਨਾਂ ਨੂੰ ਇੱਥੋਂ ਲੰਘਣ ਨਹੀਂ ਦਿੱਤਾ ਜਾਵੇਗਾ ਅਤੇ ਸੜੇ ਹੋਏ ਵਾਹਨਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਹਾਲਾਂਕਿ ਜਦੋਂ ਪੁਲਿਸ ਲੋਕਾਂ ਨੂੰ ਮਨਾਉਣ ਵਿੱਚ ਨਾਕਾਮ ਰਹੀ ਤਾਂ ਵਾਹਨਾਂ ਦਾ ਰਸਤਾ ਮੋੜ ਦਿੱਤਾ ਗਿਆ। ਕੋਰੀਵਾੜ ਪਿੰਡ ਦੇ ਇਲਾਕੇ 'ਚ ਟੈਂਕਰ ਅਤੇ ਬਾਈਕ ਵਿਚਾਲੇ ਹੋਏ ਹਾਦਸੇ 'ਚ ਬਾਈਕ ਸਵਾਰ ਪਤੀ-ਪਤਨੀ ਨੂੰ 60 ਫੁੱਟ ਤੱਕ ਘਸੀਟ ਕੇ ਲੈ ਗਏ। ਦੋਸ਼ੀ ਡਰਾਈਵਰ ਮੌਕੇ ਤੋਂ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ।