
12 ਮਾਰਚ ਨੂੰ ਅਥਾਰਿਟੀ ਵੱਲੋਂ ਦਿੱਤੇ ਗਏ ਆਦੇਸ਼ ਵਿਚ ਪਤੰਜਲੀ ਆਯੁਰਵੇਦ...
ਨਵੀਂ ਦਿੱਲੀ: ਜੀਐਸਟੀ ਦੇ ਰੇਟ ਵਿਚ ਕਟੌਤੀ ਤੋਂ ਬਾਅਦ ਵੀ ਉਤਪਾਦਾਂ ਦੀਆਂ ਨਾ ਘਟਾਉਣ ਤੇ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਅਯੁਰਵੇਦ ਤੇ 75.1 ਕਰੋੜ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ। ਪਤੰਜਲੀ ਆਯੁਰਵੇਦ ਤੇ ਨੈਸ਼ਨਲ ਐਂਟੀ-ਪ੍ਰੋਫੈਸਰਿੰਗ ਅਥਾਰਟੀ ਨੇ ਇਹ ਜ਼ੁਰਮਾਨਾ ਲਗਾਇਆ ਹੈ। ਆਰੋਪ ਹੈ ਕਿ ਜੀਐਸਟੀ ਰੇਟ ਘਟ ਤੋਂ ਬਾਅਦ ਵੀ ਪਤੰਜਲੀ ਨੇ ਅਪਣੇ ਤਮਾਮ ਉਤਪਾਦਾਂ ਦੀ ਕੀਮਤ ਵਿਚ ਕਟੌਤੀ ਨਹੀਂ ਬਲਕਿ ਡਿਟਰਜੈਂਟ ਪਾਉਡਰ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ।
Panajali Products
12 ਮਾਰਚ ਨੂੰ ਅਥਾਰਿਟੀ ਵੱਲੋਂ ਦਿੱਤੇ ਗਏ ਆਦੇਸ਼ ਵਿਚ ਪਤੰਜਲੀ ਆਯੁਰਵੇਦ ਨੂੰ ਗਿਆ ਸੀ ਕਿ ਉਹ ਇਸ ਫਾਈਨ ਨੂੰ ਜਮ੍ਹਾ ਕਰਵਾਉਣ। ਇਸ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰਾਂ ਨੇ ਕੰਜ਼ਿਊਮਰ ਫੰਡ ਵਿਚ 18% ਜੀਐਸਟੀ ਜਮ੍ਹਾ ਕਰਵਾਉਣ ਦਾ ਵੀ ਆਦੇਸ਼ ਦਿੱਤਾ ਹੈ। ਅਥਾਰਿਟੀ ਨੇ ਕਿਹਾ ਕਿ ਜੀਐਸਟੀ ਐਕਟ ਤਹਿਤ ਰੇਟ ਘਟ ਕਰਨ ਤੋਂ ਬਾਅਦ ਵੀ ਪਤੰਜਲੀ ਨੇ ਗਾਹਕਾਂ ਨੂੰ ਵੇਚਣ ਵਾਲੇ ਸਮਾਨ ਦੀਆਂ ਕੀਮਤਾਂ ਵਿਚ ਕਟੌਤੀ ਨਹੀਂ ਕੀਤੀ।
Panajali Products
ਇਸ ਤੋਂ ਬਾਅਦ ਪਤੰਜਲੀ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਸੀ ਕਿ ਉਹਨਾਂ ਨੂੰ ਜ਼ੁਰਮਾਨਾ ਕਿਉਂ ਨਾ ਲਗਾਇਆ ਜਾਵੇ। ਅਥਾਰਿਟੀ ਨੇ ਕਿਹਾ ਕਿ ਤਮਾਮ ਚੀਜ਼ਾਂ ਤੇ ਜੀਐਸਟੀ ਰੇਟ ਨੂੰ 28% ਤੋਂ 18% ਅਤੇ 18% ਤੋਂ 12 ਫ਼ੀਸਦੀ ਕਰ ਦਿੱਤਾ ਗਿਆ ਸੀ ਪਰ ਨਵੰਬਰ 2017 ਦੇ ਇਸ ਫ਼ੈਸਲੇ ਦਾ ਫ਼ਾਇਦਾ ਪਤੰਜਲੀ ਨੇ ਗਾਹਕਾਂ ਨੂੰ ਨਹੀਂ ਦਿੱਤਾ।
Panajali Products
ਨੈਸ਼ਨਲ ਐਂਟੀ ਪ੍ਰੋਫੈਸਰਿੰਗ ਅਥਾਰਟੀ ਨੇ ਕਿਹਾ ਕਿ ਕੰਪਨੀ ਨੇ ਪਹਿਲਾਂ ਕੀਮਤਾਂ ਵਿਚ ਵਾਧਾ ਨਹੀਂ ਕੀਤਾ ਸੀ ਪਰ ਟੈਕਸ ਵਿਚ ਕਟੌਤੀ ਤੋਂ ਬਾਅਦ ਕੀਮਤਾਂ ਨਾ ਘਟਾਉਣ ਦਾ ਕਾਰਨ ਹੀਂ ਹੋ ਸਕਦਾ। ਇਸ ਤੋਂ ਇਲਾਵਾ ਅਥਾਰਿਟੀ ਨੇ ਪਤੰਜਲੀ ਆਯੁਰਵੇਦ ਨੂੰ ਉਸ ਤਰਕ ਨੂੰ ਵੀ ਖਾਰਜ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਉਹਨਾਂ ਖਿਲਾਫ ਜਾਂਚ ਹੋਵੇਗੀ, ਦੇਸ਼ ਵਿਚ ਵਪਾਰ ਕਰਨ ਦੇ ਉਸ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੈ।
Panajali Products
ਅਥਾਰਿਟੀ ਦੇ ਡਾਇਰੈਕਟਰ ਜਨਰਲ ਨੇ 4 ਮਹੀਨਿਆਂ ਦੇ ਅੰਦਰ-ਅੰਦਰ ਪਤੰਜਲੀ ਤੇ ਰਿਪੋਰਟ ਦੇਣ ਦਾ ਆਦੇਸ਼ ਦਿੱਤਾ ਹੈ। ਗੌਰਤਲਬ ਹੈ ਕਿ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਅਯੁਰਵੇਦ ਦੇਸ਼ ਵਿਚ ਹਰਬਲ ਉਤਪਾਦਾਂ ਦੇ ਖੇਤਰ ਵਿਚ ਕਾਰੋਬਾਰ ਕਰਦੀ ਹੈ ਅਤੇ ਬੀਤੇ ਕੁੱਝ ਸਾਲਾਂ ਵਿਚ ਇਸ ਦਾ ਤੇਜ਼ੀ ਨਾਲ ਉਭਾਰ ਹੋਇਆ ਹੈ।
ਸਾਬਣ ਤੋਂ ਲੈ ਕੇ ਟੂਥਪੇਸਟ ਤਕ ਪਤੰਜਲੀ ਆਯੁਰਵੇਦ ਵਰਗੇ ਅਜਿਹੇ ਕਈ ਉਤਪਾਦ ਹਨ ਜਿਹੜੇ ਲੋਕਾਂ ਵਿਚ ਬਹੁਤ ਖਾਸ ਹਨ। ਬਹੁਤੇ ਲੋਕ ਪਤੰਜਲੀ ਉਤਪਾਦ ਕਰਨਾ ਹੀ ਪਸੰਦ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਹ ਉਤਪਾਦ ਹੋਰਨਾਂ ਉਤਪਾਦਾਂ ਨਾਲੋਂ ਜ਼ਿਆਦਾ ਬਿਹਤਰ ਹਨ ਇਸ ਲਈ ਉਹ ਇਹਨਾਂ ਦਾ ਇਸਤੇਮਾਲ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।