ਜਨਮ ਦਿਨ ਵਿਸ਼ੇਸ਼ : ਕਿਸੇ ਸਮੇਂ ਕਰਾਟੇ ਟੈਸਟ 'ਚ ਫੇਲ੍ਹ ਹੋ ਗਈ ਸੀ ਸਾਇਨਾ, ਜਾਣੋ ਪੂਰੀ ਕਹਾਣੀ
Published : Mar 17, 2020, 3:32 pm IST
Updated : Mar 17, 2020, 3:32 pm IST
SHARE ARTICLE
Saina nehwal birthday indian women shuttler olympic medal winner
Saina nehwal birthday indian women shuttler olympic medal winner

17 ਮਾਰਚ 1990 ਨੂੰ ਹਰਿਆਣਾ ਦੇ ਹਿਸਾਰ ਵਿਚ ਜਨਮੀ ਸਾਈਨਾ...

ਨਵੀਂ ਦਿੱਲੀ: ਓਲੰਪਿਕ ਵਿਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰੀ ਬਣਨ ਵਾਲੀ ਸਾਈਨਾ ਨੇਹਵਾਲ ਅੱਜ ਯਾਨੀ 17 ਮਾਰਚ 2020 ਨੂੰ ਅਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਉਹ ਦੋ ਵਾਰ ਏਸ਼ਿਆਈ ਸੈਟੇਲਾਈਟ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਮਹਿਲਾ ਸ਼ਟਲਰ ਹੈ। ਸਾਈਨਾ ਨੇਹਵਾਲ ਸਭ ਤੋਂ ਪ੍ਰਸਿੱਧ ਭਾਰਤੀ ਸ਼ਟਲਰਾਂ ਵਿਚੋਂ ਇਕ ਹੈ। ਹੁਣ ਉਹ ਸ਼ਟਲਰ ਦੇ ਨਾਲ-ਨਾਲ ਰਾਜਨੇਤਾ ਵੀ ਬਣ ਗਏ ਹਨ।

Siana Nehwal Saina Nehwal

ਉਹ ਹਾਲ ਹੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਸਾਈਨਾ ਨੇਹਵਾਲ ਅੱਜ ਜਿਹੜੇ ਮੁਕਾਮ ਤੇ ਹਨ ਉਸ ਦੇ ਲਈ ਉਹਨਾਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ। ਬਹੁਤ ਘਟ ਲੋਕਾਂ ਨੂੰ ਪਤਾ ਹੈ ਕਿ ਸਾਈਨਾ ਨੇਹਵਾਲ ਬੈਡਮਿੰਟਨ ਕੋਰਟ ਵਿਚ ਉਤਰਨ ਤੋਂ ਪਹਿਲਾਂ ਕਰਾਟਿਆਂ ਵਿਚ ਚੈਂਪੀਅਨ ਬਣਨਾ ਚਾਹੁੰਦੀ ਸੀ ਪਰ ਉਹ ਇਸ ਦੇ ਇਕ ਟੈਸਟ ਵਿਚੋਂ ਫੇਲ੍ਹ ਹੋ ਗਈ। ਇਸ ਦੇ ਬਾਵਜੂਦ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਉਹਨਾਂ ਨੇ ਮੈਡਲ ਜਿੱਤਣ ਦੀ ਰਾਹ ਦੀ ਨੀਂਹ ਰੱਖੀ।

Siana Nehwal Saina Nehwal

17 ਮਾਰਚ 1990 ਨੂੰ ਹਰਿਆਣਾ ਦੇ ਹਿਸਾਰ ਵਿਚ ਜਨਮੀ ਸਾਈਨਾ ਜਦੋਂ ਅੱਠ ਸਾਲ ਦੀ ਸੀ ਤਾਂ ਉਹਨਾਂ ਦੇ ਪਿਤਾ ਦਾ ਟ੍ਰਾਂਸਫਰ ਹੈਦਰਾਬਾਦ ਵਿਚ ਹੋ ਗਿਆ। ਸ਼ਹਿਰ ਨਵਾਂ ਹੋਣ ਕਰ ਕੇ ਬਾਹਰ ਕਿਸੇ ਨਾਲ ਜ਼ਿਆਦਾ ਮਿਲਣਾ-ਜੁਲਣਾ ਹੁੰਦਾ ਨਹੀਂ ਸੀ ਅਤੇ ਘਰ ਵਿਚ ਬੈਠੇ ਬੈਠੇ ਬੋਰ ਹੋ ਜਾਂਦੀ ਸੀ। ਅਜਿਹੇ ਵਿਚ ਉਹਨਾਂ ਫ਼ੈਸਲਾ ਕੀਤਾ ਕਿ ਉਹ ਕਰਾਟਿਆਂ ਦੀ ਕਲਾਸ ਜੁਆਇਨ ਕਰਨਗੇ। ਉਹਨਾਂ ਕਰਾਟਿਆਂ ਵਿਚ ਬ੍ਰਾਉਨ ਬੈਲਟ ਵੀ ਹਾਸਿਲ ਕਰ ਲਈ ਸੀ।

Siana Nehwal Saina Nehwal

ਅੱਗੇ ਦੀ ਕਰਾਟਿਆਂ ਦੀ ਜਰਨੀ ਵਿਚ ਉਹਨਾਂ ਨੂੰ ਇਕ ਟੈਸਟ ਪਾਸ ਕਰਨਾ ਪੈਣਾ ਸੀ। ਇਸ ਟੈਸਟ ਵਿਚ ਸਾਹ ਨੂੰ ਰੋਕ ਕੇ ਅਪਣੇ ਪੇਟ ਤੇ ਭਾਰੀ ਵਜ਼ਨ ਰਖਵਾਉਣਾ ਪੈਂਦਾ ਹੈ। ਸਾਈਨਾ ਜਦੋਂ ਟੈਸਟ ਦੇਣ ਗਈ ਤਾਂ 90 ਕਿਲੋ ਦਾ ਇਨਸਾਨ ਉਹਨਾਂ ਦੇ ਪੇਟ ਤੇ ਚੜ੍ਹ ਗਿਆ। ਸਾਈਨਾ ਇੰਨਾ ਭਾਰਾ ਵਜ਼ਨ ਬਰਦਾਸ਼ਤ ਨਹੀਂ ਕਰ ਸਕੀ ਅਤੇ ਸਾਹ ਛੱਡ ਦਿੱਤਾ। ਇਹ ਗਲਤੀ ਉਹਨਾਂ ਨੂੰ ਬਹੁਤ ਭਾਰੀ ਪਈ। ਉਹਨਾਂ ਦੇ ਪੇਟ ਵਿਚ ਬਹੁਤ ਦਰਦ ਹੋਇਆ।

Siana Nehwal Saina Nehwal

ਇਸ ਤੋਂ ਬਾਅਦ ਉਹਨਾਂ ਨੇ ਕਰਾਟਿਆਂ ਵਿਚ ਚੈਂਪੀਅਨ ਬਣਨ ਦਾ ਸੁਪਨਾ ਛੱਡ ਦਿੱਤਾ। ਇਸ ਤੋਂ ਬਾਅਦ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਬੈਡਮਿੰਟਨ ਦਾ ਸਮਰ ਕੈਂਪ ਜੁਆਇਨ ਕਰਵਾ ਦਿੱਤਾ। ਸਮਰ ਕੈਂਪ ਵਿਚ ਪ੍ਰੀਖਿਆਰਥੀਆਂ ਦੀਆਂ ਸੀਟਾਂ ਪੂਰੀਆਂ ਹੋ ਚੁੱਕੀਆਂ ਸਨ ਪਰ ਸਾਈਨਾ ਦੀ ਕਿਸਮਤ ਵਿਚ ਕੁੱਝ ਹੋਰ ਹੀ ਲਿਖਿਆ ਸੀ। ਪਿਤਾ ਦੇ ਕਹਿਣ ਤੇ ਕੋਚ ਨੇ ਸਾਈਨਾ ਨੂੰ ਦਾਖਲ ਕਰ ਲਿਆ। ਸਾਈਨਾ ਪਹਿਲੀ ਵਾਰ ਬੈਡਮਿੰਟਨ ਕੋਰਟ ਤੇ ਉਤਰੀ ਸੀ।

Siana Nehwal Saina Nehwal

ਉਹਨਾਂ ਦੇ ਪਹਿਲਾਂ ਹੀ ਸਮੈਸ਼ ਤੋਂ ਕੋਚ ਬਹੁਤ ਪ੍ਰਭਾਵਿਤ ਹੋਇਆ। ਅੱਗੇ ਦੀ ਟ੍ਰੇਨਿੰਗ ਲਈ ਕੈਂਪ ਵਿਚ ਆਏ ਬੱਚਿਆਂ ਵਿਚੋਂ ਸਿਰਫ ਇਕ ਨੂੰ ਹੀ ਚੁਣਿਆ ਗਿਆ ਸੀ। ਸਾਈਨਾ ਨਹੀਂ ਚੁਣੀ ਗਈ ਬਲਕਿ ਮਹਾਰਾਸ਼ਟਰ ਦੀ ਦੀਤੀ ਨਾਮ ਦੀ ਲੜਕੀ ਚੁਣੀ ਗਈ ਸੀ। ਇੱਥੇ ਹੀ ਸਾਈਨਾ ਦੀ ਕਿਸਮਤ ਨੇ ਨਵਾਂ ਮੋੜ ਲਿਆ। ਉਸੇ ਸਮੇਂ ਦੀਤੀ ਦਾ ਨਾਮ ਵਾਪਸ ਲੈ ਲਿਆ ਗਿਆ ਤੇ ਇਸ ਦੇ ਨਾਲ ਹੀ ਸਾਈਨਾ ਨੂੰ ਅੱਗੇ ਦੀ ਟ੍ਰੇਨਿੰਗ ਲਈ ਚੁਣਿਆ ਗਿਆ।

Saina Nehwal Saina Nehwal

ਸਾਇਨਾ ਉਸ ਸਮੇਂ ਕਲਾਸ 4 ਵਿਚ ਸੀ. ਸਾਇਨਾ ਨੇ ਸਖਤ ਮਿਹਨਤ ਕੀਤੀ. ਉਸਨੇ ਭਵਿੱਖ ਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕੀਤਾ। ਸਾਇਨਾ ਨੇ 1999 ਵਿਚ ਅੰਡਰ-10 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਟਰਾਫੀ ਜਿੱਤੀ। ਸਾਇਨਾ ਨੂੰ ਫਿਰ ਇਨਾਮ ਵਜੋਂ 500 ਰੁਪਏ ਮਿਲੇ।

ਉਹ ਸਾਇਨਾ ਦੀ ਪਹਿਲੀ ਕਮਾਈ ਸੀ। ਉਹਨਾਂ ਨੇ ਇਹ ਪੈਸਾ ਆਪਣੇ ਮਾਪਿਆਂ ਨੂੰ ਸੌਂਪ ਦਿੱਤਾ। ਉਦੋਂ ਤੋਂ ਇਸ ਸਿਤਾਰੇ ਨੇ ਸ਼ਟਲਰ ਵਿਚ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਨੇ 2012 ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement