
212ਵੇਂ ਰੈਂਕ ਦੀ ਚੀਨੀ ਖਿਡਾਰਨ ਵੈਂਗ ਝਿਈ ਨੇ 16-21, 23-21, 4-21 ਨਾਲ ਹਰਾਇਆ
ਆਕਲੈਂਡ : ਭਾਰਤ ਦੀ ਸਾਇਨਾ ਨਿਹਵਾਲ ਬੁਧਵਾਰ ਨੂੰ ਇਥੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਮੁਕਾਬਲੇ ਵਿਚ ਪਹਿਲੇ ਦੌਰ ਵਿਚ ਦੁਨੀਆਂ ਦੀ 212 ਨੰਬਰ ਦੀ ਖਿਡਾਰੀ ਚੀਨ ਦੀ ਵੈਂਗ ਝਿਯੋ ਵਿਰੁਧ ਹਾਰ ਗਈ। ਲੰਡਨ ਓਲੰਪਿਕ 2012 ਦੀ ਕਾਂਸਾ ਤਮਗ਼ਾ ਵਿਜੇਤਾ ਅਤੇ ਦੁਨੀਆਂ ਦੀ ਨੰਬਰ ਨੌਂ ਖਿਡਾਰੀ ਸਾਇਨਾ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚ ਵਿਸ਼ਵ ਦੀ 212ਵੇਂ ਰੈਂਕ ਦੀ ਚੀਨੀ ਖਿਡਾਰਨ ਵੈਂਗ ਝਿਈ ਹੱਥੋਂ 1 ਘੰਟੇ 7 ਮਿੰਟ ਦੇ ਸੰਘਰਸ਼ ਤੋਂ ਬਾਅਦ 16-21, 23-21, 4-21 ਨਾਲ ਮੈਚ ਗੁਆ ਬੈਠੀ।
Wang Zhiyi
19 ਸਾਲਾ ਵਾਂਗ ਦੇ ਨਾਲ 9ਵੀਂ ਰੈਂਕ ਦੀ ਸਾਇਨਾ ਦਾ ਇਹ ਕਰੀਅਰ ਵਿਚ ਪਹਿਲਾ ਮੁਕਾਬਲਾ ਸੀ। ਸਾਇਨਾ ਦੀ ਹਾਰ ਦੇ ਨਾਲ ਭਾਰਤ ਦੀ ਮੌਜੂਦਾ ਟੂਰਨਾਮੈਂਟ ਵਿਚ ਮਹਿਲਾ ਸਿੰਗਲਜ਼ ਵਿਚ ਚੁਣੌਤੀ ਵੀ ਖਤਮ ਹੋ ਗਈ ਹੈ। ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਵਿਚ ਹੋਰ ਭਾਰਤੀ ਅਨੂਰਾ ਪ੍ਰਭੁਦੇਸਾਈ ਨੂੰ ਓਲੰਪਿਕ ਚੈਂਪੀਅਨ ਅਤੇ 6ਵਾਂ ਦਰਜਾ ਪ੍ਰਾਪਤ ਚੀਨ ਦੀ ਲੀ ਜੁਈਰੂਈ ਹੱਥੋਂ ਲਗਾਤਾਰ ਸੈੱਟਾਂ ਵਿਚ 9-21, 10-21 ਨਾਲ ਹਾਰ ਝੱਲਣੀ ਪਈ ਸੀ।
Saina Nehwal
ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿਚ ਹਾਲਾਂਕਿ ਪ੍ਰਣਯ ਅਤੇ ਪ੍ਰਣੀਤ ਨੇ ਜਿੱਤ ਕੇ ਰਾਹਤ ਦਿਵਾਈ ਅਤੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਪਰ ਲਕਸ਼ ਸੈਨ ਹਾਰ ਕੇ ਬਾਹਰ ਹੋ ਗਏ। ਉੱਥੇ ਹੀ ਮਹਿਲਾ ਡਬਲਜ਼ ਵਿਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਵੀ ਹਾਰ ਗਏ ਪਰ ਪੁਰਸ਼ ਡਬਲਜ਼ ਜੋੜੀ ਵਿਚ ਮੰਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਨੇ ਜਿੱਤ ਦਰਜ ਕੀਤੀ।