SCਦੇ ਹੁਕਮਾਂ ਨੂੰ ਚਾਰ ਸਾਲ ਬਾਅਦ ਪਿਆ ਬੂਰ,RBI ਨੇ ਜਾਰੀ ਕੀਤੀ 30 ਵੱਡੇ ਬੈਂਕ ਡਿਫਾਲਟਰਾਂ ਦੀ ਸੂਚੀ!
Published : Mar 17, 2020, 8:29 pm IST
Updated : Mar 17, 2020, 8:29 pm IST
SHARE ARTICLE
File photo
File photo

ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਸਾਹਮਣੇ ਆਈ ਜਾਣਕਾਰੀ

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਹੁਕਮਾਂ ਤੋਂ ਚਾਰ ਸਾਲ ਬਾਅਦ ਆਖਰਕਾਰ ਭਾਰਤੀਯ ਰਿਜ਼ਰਵ ਬੈਂਕ ਨੇ ਉਨ੍ਹਾਂ ਵੱਡੇ ਡਿਫਾਲਟਰਾਂ ਦੀ ਸੂਚੀ ਜਾਰੀ ਕਰ ਦਿਤੀ ਹੈ, ਜਿਨ੍ਹਾਂ ਨੇ ਬੈਂਕਾਂ ਦਾ ਕਰਜ਼ ਮੋੜਨ ਤੋਂ ਜਾਣਬੁਝ ਕੇ ਘੇਸ ਵੱਟੀ ਹੋਈ ਸੀ। ਇਨ੍ਹਾਂ ਵਿਚੋਂ ਕੁੱਝ ਕੁ ਨੂੰ ਛੱਡ ਕੇ ਬਾਕੀ ਸਭ ਇਸ ਵਕਤ ਫ਼ਰਾਰ ਹੋ ਚੁੱਕੇ ਹਨ। ਆਰਬੀਆਈ ਨੇ ਇਕ ਸੰਸਥਾ ਵਲੋਂ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਣਕਾਰੀ ਦੇ ਇਵਜ਼ 'ਚ 30 ਵੱਡੇ ਬੈਂਕ ਡਿਫਾਲਟਰਾਂ ਸਬੰਧੀ ਵੇਰਵੇ ਦਿਤੇ ਹਨ।

PhotoPhoto

ਸੂਚਨਾ ਦਾ ਅਧਿਕਾਰ ਤਹਿਤ ਸਾਲ 2019 ਵਿਚ ਮੰਗੀ ਗਈ ਇਸ ਜਾਣਕਾਰੀ ਦੇ ਜਵਾਬ ਵਿਚ ਰਿਜ਼ਰਵ ਬੈਂਕ ਨੇ 30 ਅਪ੍ਰੈਲ ਤਕ ਵੱਡੇ ਡਿਫਾਲਟਰਾਂ ਬਾਰੇ ਵੇਰਵੇ ਜਾਹਰ ਕੀਤੇ ਗਏ ਹਨ। ਇਹ 30 ਕੰਪਨੀਆਂ ਬੈਂਕਾਂ ਦੇ 50,000 ਕਰੋੜ ਤੋਂ ਵਧੇਰੇ ਦੀਆਂ ਦੇਣਦਾਰ ਹਨ। ਇਨ੍ਹਾਂ ਵਿਚ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੀਆਂ ਕੰਪਨੀਆਂ ਵੀ ਸ਼ਾਮਲ ਹਨ। ਦਿਤੇ ਗਏ ਵੇਰਵਿਆਂ ਮੁਤਾਬਕ ਦਸੰਬਰ 2018 ਤਕ 11,000 ਕੰਪਨੀਆਂ ਵੱਲ 1.61 ਲੱਖ ਕਰੋੜ ਤੋਂ ਵਧੇਰੇ ਰਕਮ ਬਕਾਇਆ ਹੈ।

PhotoPhoto

ਆਰਬੀਆਈ ਵਲੋਂ ਜਾਰੀ ਕੀਤਾ ਗਿਆ ਇਹ ਡਾਟਾ ਕੇਂਦਰੀ ਬੈਂਕਿੰਗ ਪ੍ਰਣਾਲੀ ਦੇ ਸਰੋਤਾਂ ਤੋਂ ਆਉਂਦਾ ਹੈ। ਇਸ ਨੂੰ ਸੈਂਟਰਲ ਰਿਪਾਜਿਟਰੀ ਆਫ਼ ਕਨਫਰਮੇਸ਼ਨ ਆਫ਼ ਲਾਰਜ਼ ਕ੍ਰੈਡਿਟਸ (ਸੀਆਰਆਈਐਲਸੀ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੰਜ ਕਰੋੜ ਤੋਂ ਉਪਰ ਉਧਾਰ ਦੇਣ ਵਾਲੇ ਸਾਰੇ ਕਰਜ਼ਦਾਰਾਂ ਦੀ ਕ੍ਰੈਡਿਟ ਜਾਣਕਾਰੀ ਇਕੱਤਰ ਕਰਨ ਵਾਲਾ ਅਦਾਰਾ ਹੈ।

PhotoPhoto

ਰਿਜ਼ਰਵ ਬੈਂਕ ਨੇ ਡਿਫਾਲਟਰ ਕੰਪਨੀਆਂ ਦੀ ਸੂਚੀ ਅਤੇ ਉਨ੍ਹਾਂ ਸਿਰ ਬਕਾਇਆ ਰਾਸ਼ੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਪਰ ਇਹ ਨਹੀਂ ਦਸਿਆ ਗਿਆ ਕਿ ਉਨ੍ਹਾਂ ਦੀ ਕਿੰਨੀ ਰਕਮ ਬੈਡ ਲੋਨ ਹੈ। ਆਰਬੀਆਈ ਵਲੋਂ ਦਿਤੀ ਗਈ ਲਿਸਟ 'ਚ ਗੀਤਾਂਜਲੀ ਜੇਮਸ ਦਾ ਨਾਮ ਸਭ ਤੋਂ ਉਪਰ ਹੈ, ਜਿਸ ਸਿਰ 5044 ਕਰੋੜ ਦੀ ਰਕਮ ਹੈ। ਜਦਕਿ ਡਾਇਮੰਡ ਪਾਵਰ ਇਨਫਰਾਟਕਚਰ ਸਿਰ 869 ਕਰੋੜ ਰੁਪਏ ਹਨ ਜੋ ਇਸ ਲਿਸਟ 'ਚ ਸਭ ਤੋਂ ਹੇਠਲੇ ਸਥਾਨ 'ਤੇ ਆਉਂਦੀ ਹੈ।

PhotoPhoto

ਗੀਤਾਂਜਲੀ ਜੇਮਸ ਤੋਂ ਇਲਾਵਾ ਇਸ ਲਿਸਟ ਵਿਚ ਰੋਟੋਮੈਕ ਗਲੋਬਲ, ਯੂਮ ਡਿਵੈਲਪਰਸ, ਡੈਂਕਨ ਕ੍ਰਾਂਨਿਕਲ ਹੋਡਿੰਗਸ, ਵਿਨਸਮ ਡਾਇਮੰਡ, ਆਰਈਆਈ ਐਗਰੋ, ਸਿੰਧੀ ਵਿਨਾਇਕ ਲਾਜਿਸਿਟਕਸ ਅਤੇ ਕੂਡੋਸ ਕੇਮੀ ਜਿਹੇ ਅਦਾਰਿਆਂ ਦਾ ਨਾਮ ਵੀ ਸ਼ਾਮਲ ਹੈ। ਇਹ ਸਾਰੀਆਂ ਕਪਨੀਆਂ ਜਾਂ ਉਨ੍ਹਾਂ ਦੇ ਮਾਲਕਾਂ 'ਤੇ ਪਿਛਲੇ ਪੰਜ ਸਾਲਾਂ ਤੋਂ ਸੀਬੀਆਈ ਜਾਂ ਈਡੀ ਵਲੋਂ ਵੀ ਸਿਕੰਜਾ ਕੱਸਿਆ ਜਾ ਰਿਹਾ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement