ਖ਼ਬਰਾਂ |

ਤਾਜ਼ਾ |

ਫਲ, ਸਬਜ਼ੀ, ਅੰਡੇ ਸਸਤੇ ਹੋਣ ਨਾਲ ਫ਼ਰਵਰੀ 'ਚ ਘੱਟ ਹੋਈ ਥੋਕ ਮਹਿੰਗਾਈ
Published : Mar 17, 2020, 12:05 pm IST
Updated : Mar 17, 2020, 12:05 pm IST
SHARE ARTICLE
File Photo
File Photo

ਫਲ, ਸਬਜ਼ੀ, ਚਾਹ, ਅੰਡੇ ਸਮੇਤ ਦਾਲਾਂ, ਕਣਕ ਅਤੇ ਮੱਕੀ ਵਰਗੇ ਅਨਾਜ ਦੇ ਸਸਤੇ ਹੋ ਜਾਣ ਨਾਲ ਫ਼ਰਵਰੀ ਮਹੀਨੇ ਵਿਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਘੱਟ

ਨਵੀਂ ਦਿੱਲੀ: ਫਲ, ਸਬਜ਼ੀ, ਚਾਹ, ਅੰਡੇ ਸਮੇਤ ਦਾਲਾਂ, ਕਣਕ ਅਤੇ ਮੱਕੀ ਵਰਗੇ ਅਨਾਜ ਦੇ ਸਸਤੇ ਹੋ ਜਾਣ ਨਾਲ ਫ਼ਰਵਰੀ ਮਹੀਨੇ ਵਿਚ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਘੱਟ ਕੇ 2.26 ਫ਼ੀ ਸਦੀ ਰਹਿ ਗਈ। ਸੋਮਵਾਰ ਨੂੰ ਜਾਰੀ ਅਧਿਕਾਰਤ ਅੰੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਸਾਲ ਜਨਵਰੀ ਵਿਚ ਇਹ ਅੰਕੜਾ 3.1 ਫ਼ੀ ਸਦੀ ਸੀ। ਸਾਲ ਭਰ ਭਾਵ ਫ਼ਰਵਰੀ 2019 ਵਿਚ ਇਹ 2.93 ਫ਼ੀ ਸਦੀ 'ਤੇ ਸੀ।

File PhotoFile Photo

ਵਣਜ ਅਤੇ ਉਦਯੋਗ ਮੰਤਰਾਲੇ ਦੇ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਫ਼ਰਵਰੀ 2020 ਵਿਚ ਖਾਦ ਸਮੱਗਰੀ ਦੀ ਥੋਕ ਮਹਿੰਗਾਈ ਜਨਵਰੀ 2020 ਦੇ 11.51 ਫ਼ੀ ਸਦੀ ਤੋਂ ਘੱਟ ਕੇ 7.79 ਫ਼ੀ ਸਦੀ 'ਤੇ ਆ ਗਈ। ਇਸੀ ਤਰ੍ਹਾਂ ਆਲੂ ਅਤੇ ਪਿਆਜ਼ ਦੀ ਥੋਕ ਮਹਿੰਗਾਈ ਵੀ ਜਨਵਰੀ 2020 ਦੇ 293.37 ਫ਼ੀ ਸਦੀ ਅਤੇ 87.84 ਫ਼ੀ ਸਦੀ ਤੋਂ ਘੱਟ ਕੇ ਫ਼ਰਵਰੀ 2020 ਵਿਚ ਕ੍ਰਮਵਾਰ

Fruits and vegetablesFruits and vegetables

: 162.30 ਫ਼ੀ ਸਦੀ ਅਤੇ 60.73 ਫ਼ੀ ਸਦੀ 'ਤੇ ਆ ਗਈ। ਹਾਲਾਂਕਿ ਸਮੁੰਦਰੀ ਮਛਲੀ ਅਤੇ ਝੋਟੇ ਦਾ ਮਾਸ ਪੰਜ-ਪੰਜ ਫ਼ੀ ਸਦੀ, ਪਾਨ ਦੇ ਪੱਤੇ ਚਾਰ ਫ਼ੀ ਸਦੀ, ਮੂੰਗ ਅਤੇ ਮੁਰਗੇ ਤਿੰਨ-ਤਿੰਨ ਫ਼ੀ ਸਦੀ, ਬੱਕਰੇ ਦਾ ਮਾਸ ਦੋ  ਫ਼ੀ ਸਦੀ ਅਤੇ ਜੌ, ਰਾਜਮਾ ਅਤੇ ਅਰਹਰ ਇਕ ਇਕ ਫ਼ੀ ਸਦੀ ਮਹਿੰਗੇ ਹੋਏ ਹਨ। ਤੇਲ ਅਤੇ ਬਿਜਲੀ ਖੇਤਰ ਵਿਚ ਥੋਕ ਮਹਿੰਗਾਈ ਘੱਟ ਕੇ 3.38 ਫ਼ੀ ਸਦੀ ਅਤੇ ਖਾਦ ਸਮੱਗਰੀ ਘੱਟ ਕੇ 6.82 ਫ਼ੀ ਸਦੀ 'ਤੇ ਆ ਗਈ। 
 

SHARE ARTICLE

ਏਜੰਸੀ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement