ਥੋਕ ਮਹਿੰਗਾਈ ਦਰ 'ਚ ਮਾਮੂਲੀ ਕਮੀ
Published : Aug 16, 2018, 12:24 pm IST
Updated : Aug 16, 2018, 12:24 pm IST
SHARE ARTICLE
Vegetable
Vegetable

ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੁਲਾਈ 'ਚ ਘੱਟ ਕੇ 5.09 ਫ਼ੀ ਸਦੀ 'ਤੇ ਰਹੀ...............

ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੁਲਾਈ 'ਚ ਘੱਟ ਕੇ 5.09 ਫ਼ੀ ਸਦੀ 'ਤੇ ਰਹੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਦਾ ਮੁੱਖ ਕਾਰਨ ਖਾਣ-ਪੀਣ ਦੀਆਂ ਚੀਜ਼ਾਂ, ਫਲਾਂ ਅਤੇ ਸਬਜ਼ੀਆਂ ਦੀ ਕੀਮਤ ਘੱਟ ਰਹਿਣਾ ਹੈ। ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਦਰ ਜੂਨ 'ਚ 5.77 ਫ਼ੀ ਸਦੀ ਸੀ। ਜਦਕਿ ਪਿਛਲੇ ਸਾਲ ਜੁਲਾਈ 'ਚ ਇਹ 1.88 ਫ਼ੀ ਸਦੀ ਸੀ। ਵਣਜ ਅਤੇ ਉਦਯੋਗ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਖਾਣ-ਪੀਣ ਦੀਆਂ ਚੀਜ਼ਾਂ 'ਚ ਥੋਕ ਮਹਿੰਗਾਈ ਦਰ ਜੁਲਾਈ 'ਚ ਸਿਫ਼ਰ ਤੋਂ 2.16 ਫ਼ੀ ਸਦੀ ਹੇਠਾਂ ਰਹੀ, ਜਦਕਿ ਜੂਨ 'ਚ ਇਸ 'ਚ 1.80 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।

ਇਸੇ ਤਰ੍ਹਾਂ ਸਬਜ਼ੀਆਂ 'ਚ ਥੋਕ ਮਹਿੰਗਾਈ ਜੁਲਾਈ 'ਚ 14.07 ਫ਼ੀ ਸਦੀ ਘਟੀ ਜਦਕਿ ਜੂਨ 'ਚ ਇਸ 'ਚ 8.12 ਫ਼ੀ ਸਦੀ ਦਾ ਵਾਧਾ ਵੇਖਿਆ ਗਿਆ ਸੀ। ਉਥੇ ਹੀ ਫਲਾਂ ਦੀਆਂ ਥੋਕ ਕੀਮਤਾਂ ਜੁਲਾਈ 'ਚ 8.81 ਫ਼ੀ ਸਦੀ ਘਟੀਆਂ। ਜਦਕਿ ਜੂਨ 'ਚ ਇਹ 3.87 ਫ਼ੀ ਸਦੀ ਵਧੀਆਂ ਸਨ। ਦਾਲ ਸ਼੍ਰੇਣੀ 'ਚ ਥੋਕ ਮਹਿੰਗਾਈ ਦਰ ਸਿਫ਼ਰ ਤੋਂ 17.03 ਫ਼ੀ ਸਦੀ ਹੇਠਾਂ ਰਹੀ। ਹਾਲਾਂਕਿ ਜੂਨ 'ਚ ਇਹ ਸਿਫ਼ਰ ਤੋਂ 20.23 ਫ਼ੀ ਸਦੀ ਹੇਠਾਂ ਸੀ।               (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement