
ਇੰਡੀਗੋ ਦੀ ਬੈਂਗਲੁਰੂ-ਜੈਪੁਰ ਉਡਾਨ ਦੇ ਦੌਰਾਨ ਜਹਾਜ਼ ਵਿਚ ਬੁੱਧਵਾਰ ਨੂੰ ਇਕ ਮਹਿਲਾ...
ਨਵੀਂ ਦਿੱਲੀ: ਇੰਡੀਗੋ ਦੀ ਬੈਂਗਲੁਰੂ-ਜੈਪੁਰ ਉਡਾਨ ਦੇ ਦੌਰਾਨ ਜਹਾਜ਼ ਵਿਚ ਬੁੱਧਵਾਰ ਨੂੰ ਇਕ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ ਹੈ। ਏਅਰਲਾਈਨ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਨ 6ਈ 469 ਵਿਚ ਬੱਚੀ ਨੇ ਜਨਮ ਲਿਆ ਹੈ।
birth to baby girl during IndiGo flight
ਇਹ ਜਹਾਜ਼ ਵਿਚ ਸਵਾਰ ਡਾ. ਸੁਬਹਾਨਾ ਨਜੀਰ ਅਤੇ ਇੰਡੀਗੋ ਪਾਇਲਟ ਸਮੂਹ ਨੇ ਪ੍ਰਸਵ ਵਿਚ ਮਾਂ ਦੀ ਮਦਦ ਕੀਤੀ ਅਤੇ ਬੱਚੀ ਦਾ ਜਨਮ ਹੋਇਆ , ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਜੈਪੁਰ ਹਵਾਈ ਅੱਡੇ ਨੂੰ ਡਾਕਟਰੀ ਅਤੇ ਐਂਬੂਲੈਂਸ ਤਿਆਰ ਰੱਖਣ ਦੀ ਖਬਰ ਦੇ ਦਿੱਦੀ ਗਈ ਹੈ। ਮਾਂ ਅਤੇ ਬੱਚੀ ਦੋਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
birth to baby girl during IndiGo flight
ਜਹਾਜ਼ ਨੇ ਬੁੱਧਵਾਰ ਸਵੇਰੇ 5.45 ਵਜੇ ਬੈਂਗਲੁਰੂ ਤੋਂ ਉਡਾਨ ਭਰੀ ਸੀ ਅਤੇ ਅੱਜ ਵਜੇ ਦੇ ਨੇੜੇ ਇਹ ਜੈਪੁਰ ਪਹੁੰਚਿਆ ਸੀ। ਏਅਰਲਾਈਂਸ ਦੇ ਅਧਿਕਾਰੀਆਂ ਨੇ ਜਹਾਜ਼ ਤੋਂ ਏਟੀਸੀ ਨੂੰ ਸੂਚਨਾ ਭੇਜਕੇ ਏਅਰਪੋਰਟ ਤੇ ਐਂਬੂਲੇਂਸ ਅਤੇ ਮੈਡੀਕਲ ਟੀਮ ਕਰਨ ਦਾ ਇੰਤਜਾਮ ਕਰਨ ਦੇ ਲਈ ਕਿਹਾ ਸੀ। ਬੈਂਗਲੁਰੂ ਤੋਂ ਉਡਾਨ ਭਰ ਕੇ ਫਲਾਈਟ ਜੈਪੁਰ ਦੇ ਏਅਰਪੋਰਟ ਉਤੇ ਸਵੇਰੇ 8.5 ਵਜੇ ਲੈਂਡ ਹੋਏ ਅਤੇ ਮੈਡੀਕਲ ਟੀਮ ਨੇ ਮਹਿਲਾ ਯਾਤਰੀ ਅਤੇ ਬੱਚੀ ਨੂੰ ਰਿਸੀਵ ਕੀਤਾ।
Indigo
ਮੈਡੀਕਲ ਟੀਮ ਨੇ ਮਹਿਲਾ ਯਾਤਰੀ ਅਤੇ ਉਨ੍ਹਾਂ ਦੀ ਨਵਜੰਮੀ ਬੱਚੀ ਦੀ ਮੈਡੀਕਲ ਜਾਂਚ ਕਰਕੇ ਦੱਸਿਆ ਕਿ ਦੋਨੋ ਠੀਕ ਹਨ। ਮਹਿਲਾ ਬੱਚੀ ਨੂੰ ਪੂਰੀ ਸਾਵਧਾਨੀ ਦੇ ਨਾਲ ਹਸਪਤਾਲ ਵਿਚ ਪਹੁੰਚਿਆ ਗਿਆ ਹੈ।