
ਇੱਕ ਟਿਕਟ ਬੁੱਕ ਕਰਨ 'ਤੇ 1 ਮਾਰਚ ਤੋਂ 30 ਸਤੰਬਰ ਤੱਕ ਯਾਤਰਾ ਕੀਤੀ ਜਾ ਸਕਦੀ ਹੈ
ਕੋਲਕਾਤਾ- ਏਅਰ ਏਸ਼ੀਆ ਤੋਂ ਬਾਅਦ ਹੁਣ ਨਿਜੀ ਏਅਰਲਾਈਨ ਇੰਡੀਗੋ ਨੇ ਮੰਗਲਵਾਰ ਨੂੰ ਚਾਰ ਦਿਨਾਂ ਦੀ ਵਿਸ਼ੇਸ਼ ਵੈਲੇਨਟਾਈਨ ਸੇਲ ਦਾ ਐਲਾਨ ਕੀਤਾ। ਇਸ ਦੇ ਤਹਿਤ ਗਾਹਕ 999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਦੇਸ਼ ਵਿਚ ਯਾਤਰਾ ਕਰ ਸਕਣਗੇ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ ਕਿ ਇੰਡੀਗੋ 11 ਤੋਂ 14 ਫਰਵਰੀ ਤੱਕ ਚੱਲਣ ਵਾਲੀ ਇਸ ਸੇਲ ਵਿਚ ਰਿਆਇਤੀ ਦਰਾਂ ਤੇ 10 ਲੱਖ ਸੀਟਾਂ ਦੀ ਪੇਸ਼ਕਸ਼ ਕਰ ਰਹੀ ਹੈ।
Indigo
ਇਸ ਪੇਸ਼ਕਸ਼ ਤਹਿਤ, ਇੱਕ ਟਿਕਟ ਬੁੱਕ ਕਰਨ 'ਤੇ 1 ਮਾਰਚ ਤੋਂ 30 ਸਤੰਬਰ ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਇੰਡੀਗੋ ਦੇ ਚੀਫ ਕਮਰਸ਼ੀਅਲ ਅਫਸਰ ਵਿਲੀਅਮ ਬੋਲਟਰ ਨੇ ਕਿਹਾ, “ਅਸੀਂ ਅੱਜ ਤੋਂ 14 ਫਰਵਰੀ ਤੱਕ ਚੱਲਣ ਵਾਲੀ ਇਕ ਵਿਸ਼ੇਸ਼ ਵਿਕਰੀ ਦਾ ਐਲਾਨ ਕਰਕੇ ਬੇਹੱਦ ਖੁਸ਼ ਹਾਂ।
File Photo
ਇੰਡੀਗੋ ਦੀ ਸੇਲ ਵਿਚ ਕੈਸ਼ਬੈਕ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ।
ਇੰਡਸੈਂਡ ਬੈਂਕ ਕ੍ਰੈਡਿਟ ਕਾਰਡ ਦੇ ਜ਼ਰੀਏ ਈ.ਐੱਮ.ਆਈ. 'ਤੇ ਟਿਕਟਾਂ ਦੀ ਬੁਕਿੰਗ ਲਈ 12% ਤਕ ਯਾਨੀ 5000 ਰੁਪਏ ਤੱਕ ਦਾ ਵਾਧੂ ਕੈਸ਼ਬੈਕ
ਐਚਡੀਐਫਸੀ ਬੈਂਕ ਦੇ ਪੇਅਜ਼ੈਪ ਟਿਕਟ ਬੁਕਿੰਗ 'ਤੇ 15% ਕੈਸ਼ਬੈਕ ਮਿਲ ਰਿਹਾ ਹੈ, ਜੋ ਕਿ ਵੱਧ ਤੋਂ ਵੱਧ 1000 ਰੁਪਏ ਤੱਕ ਦਾ ਹੋਵੇਗਾ। ਹਾਲਾਂਕਿ, ਸ਼ਰਤ ਇਹ ਹੈ ਕਿ ਘੱਟੋ ਘੱਟ ਬੁਕਿੰਗ ਦੀ ਰਕਮ 4000 ਰੁਪਏ ਹੋਣੀ ਚਾਹੀਦੀ ਹੈ।
Indigo
ਫੈਡਰਲ ਬੈਂਕ ਦੇ ਡੈਬਿਟ ਕਾਰਡ ਰਾਹੀਂ ਟਿਕਟ ਬੁਕਿੰਗ 'ਤੇ 10% ਕੈਸ਼ਬੈਕ ਦਿੱਤਾ ਜਾ ਰਿਹਾ ਹੈ, ਜੋ ਵੱਧ ਤੋਂ ਵੱਧ 1500 ਰੁਪਏ ਤੱਕ ਦਾ ਹੋਵੇਗਾ। ਹਾਲਾਂਕਿ, ਇਸਦੇ ਲਈ ਘੱਟੋ ਘੱਟ ਬੁਕਿੰਗ ਦੀ ਰਕਮ 10,000 ਰੁਪਏ ਹੋਣੀ ਚਾਹੀਦੀ ਹੈ।