
ਕਿਹਾ- ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਉਤੇ ਚੜ੍ਹਾ ਦਿੱਤੀ ਗਈ ਸੀ ਜੀਪ
ਲਖਨਊ: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਭਾਰਤੀ ਜਨਤਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜੇਕਰ ‘ਦ ਕਸ਼ਮੀਰ ਫਾਈਲਸ’ ਫਿਲਮ ਬਣਾਈ ਜਾ ਸਕਦੀ ਹੈ ਤਾਂ ਲਖੀਮਪੁਰ ਖੇੜੀ ਹਿੰਸਾ ’ਤੇ ‘ਲਖੀਮਪੁਰ ਫਾਈਲਸ’ ਵੀ ਫਿਲਮ ਬਣਨੀ ਚਾਹੀਦੀ ਹੈ।
Akhilesh Yadav
ਅਖਿਲੇਸ਼ ਯਾਦਵ ਨੇ ਸੀਤਾਪੁਰ ਜ਼ਿਲ੍ਹੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਤੁਸੀਂ ਗੁਆਂਢੀ ਜ਼ਿਲ੍ਹੇ ਤੋਂ ਹੋ, ਜੇ ‘ਕਸ਼ਮੀਰ ਫਾਈਲਸ’ ਬਣਦੀ ਹੈ ਤਾਂ ‘ਲਖੀਮਪੁਰ ਫਾਈਲਸ’ ਵੀ ਜ਼ਰੂਰ ਬਣਨੀ ਚਾਹੀਦੀ ਹੈ ਜਿੱਥੇ ਕਿਸਾਨਾਂ ਨੂੰ ਜੀਪ ਦੇ ਪਹੀਏ ਨਾਲ ਕੁਚਲਿਆ ਗਿਆ ਸੀ।
Akhilesh Yadav
ਜ਼ਿਕਰਯੋਗ ਹੈ ਕਿ 3 ਅਕਤੂਬਰ, 2021 ਨੂੰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਕਿਸਾਨਾਂ ਉਤੇ ਜੀਪ ਚੜ੍ਹਾ ਦਿੱਤੀ ਗਈ ਸੀ।ਇਸ ਘਟਨਾ ਵਿਚ 4 ਲੋਕਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।