ਜੰਮੂ-ਕਸ਼ਮੀਰ: ਖੁਦ ਨੂੰ PMO ਦਾ ਅਫ਼ਸਰ ਦੱਸਣ ਵਾਲਾ ਠੱਗ ਗ੍ਰਿਫ਼ਤਾਰ
Published : Mar 17, 2023, 9:54 am IST
Updated : Mar 17, 2023, 9:54 am IST
SHARE ARTICLE
Conman posing as PMO official got Z-plus cover in J-K; held
Conman posing as PMO official got Z-plus cover in J-K; held

ਕਿਰਨ ਪਟੇਲ ਨੇ ਜ਼ੈੱਡ ਪਲੱਸ ਸੁਰੱਖਿਆ, ਬੁਲੇਟਪਰੂਫ ਐਸਯੂਵੀ ਸਣੇ ਲਈਆਂ ਹਨ ਕਈ ਸਹੂਲਤਾਂ



ਸ੍ਰੀਨਗਰ: ਜੰਮੂ-ਕਸ਼ਮੀਰ 'ਚ ਪੁਲਿਸ ਨੇ ਇਕ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਪੀਐਮਓ ਦਾ ਅਫਸਰ ਦੱਸਦਾ ਸੀ। ਗੁਜਰਾਤ ਦੇ ਰਹਿਣ ਵਾਲੇ ਇਸ ਵਿਅਕਤੀ ਦਾ ਨਾਮ ਕਿਰਨ ਭਾਈ ਪਟੇਲ ਹੈ। ਉਹ ਆਪਣੇ ਆਪ ਨੂੰ ਪੀਐਮਓ ਦਾ ਐਡੀਸ਼ਨਲ ਡਾਇਰੈਕਟਰ ਦੱਸਦਾ ਸੀ। ਇੰਨਾ ਹੀ ਨਹੀਂ ਇਸ ਠੱਗ ਨੇ ਜ਼ੈੱਡ ਪਲੱਸ ਸਕਿਓਰਿਟੀ, ਬੁਲੇਟਪਰੂਫ SUV ਦੀਆਂ ਸਹੂਲਤਾਂ ਵੀ ਲਈਆਂ ਹੋਈਆਂ ਸਨ। ਉਹ ਹਮੇਸ਼ਾ ਪੰਜ ਤਾਰਾ ਹੋਟਲਾਂ ਵਿਚ ਠਹਿਰਦਾ ਸੀ।

ਇਹ ਵੀ ਪੜ੍ਹੋ: ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਜਾਂਚ ਕੀਤੀ ਤਾਂ ਇਹ ਅਫ਼ਸਰ ਫਰਜ਼ੀ ਨਿਕਲਿਆ। ਉਸ ਨੂੰ 10 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਸ ਨੂੰ ਗੁਪਤ ਰੱਖਿਆ ਗਿਆ ਸੀ। ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰੀ ਦਾ ਖੁਲਾਸਾ ਕੀਤਾ। ਠੱਗ ਨੇ ਆਪਣੇ ਟਵਿਟਰ ਬਾਇਓ 'ਚ ਲਿਖਿਆ ਹੈ ਕਿ ਉਸ ਨੇ ਪੀਐੱਚਡੀ ਕੀਤੀ ਹੈ। ਹਾਲਾਂਕਿ ਪੁਲਿਸ ਉਸ ਦੀ ਡਿਗਰੀ ਦੀ ਵੀ ਜਾਂਚ ਕਰ ਰਹੀ ਹੈ। ਕਿਰਨ ਪਟੇਲ ਨੇ ਫਰਵਰੀ 'ਚ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਸ ਨੇ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਠਾਇਆ। ਠੱਗ ਨੇ ਆਪਣੇ ਟਵਿਟਰ ਹੈਂਡਲ 'ਤੇ ਜੰਮੂ-ਕਸ਼ਮੀਰ ਦੌਰੇ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਉਸ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਵਸੀਅਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਫੈਸਲਾ: 30 ਸਾਲ ਪੁਰਾਣੇ ਦਸਤਾਵੇਜ਼ ਦੀ ਮਿਆਦ ਨਹੀਂ ਹੋਵੇਗੀ ਲਾਗੂ 

ਰਿਪੋਰਟਾਂ ਮੁਤਾਬਕ ਕਿਰਨ ਪਟੇਲ ਨੇ ਗੁਜਰਾਤ ਤੋਂ ਹੋਰ ਸੈਲਾਨੀਆਂ ਨੂੰ ਲਿਆਉਣ ਦੇ ਤਰੀਕਿਆਂ 'ਤੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਸਨ। ਸੂਤਰਾਂ ਮੁਤਾਬਕ ਪੁਲਿਸ ਨੂੰ ਖੁਫੀਆ ਏਜੰਸੀ ਵੱਲੋਂ ਠੱਗ ਬਾਰੇ ਸੁਚੇਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਉਸ 'ਤੇ ਸਖ਼ਤ ਨਜ਼ਰ ਰੱਖੀ ਗਈ। ਜਦੋਂ ਉਹ ਮੁੜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆਇਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਰਨ ਭਾਈ ਪਟੇਲ 'ਤੇ ਆਈਪੀਸੀ ਦੀ ਧਾਰਾ 419, 420, 467, 468, 471 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement