700 ਟੀਕਿਆਂ ਸਮੇਤ ਕਬੱਡੀ ਖਿਡਾਰੀ ਗ੍ਰਿਫ਼ਤਾਰ, ਪੰਜਾਬ ਦੇ ਖਿਡਾਰੀਆਂ ਲਈ ਸੀ ਸਟੀਰੌਇਡ ਦੀ ਖੇਪ
Published : Mar 17, 2023, 7:58 am IST
Updated : Mar 17, 2023, 7:58 am IST
SHARE ARTICLE
Kabaddi player arrested along with 700 injections
Kabaddi player arrested along with 700 injections

ਫੜੇ ਗਏ ਖਿਡਾਰੀ ਦੀ ਪਛਾਣ ਅਜੈ ਵਾਸੀ ਮਦੀਨਾ ਵਜੋਂ ਹੋਈ ਹੈ।


ਹਾਂਸੀ: ਹਰਿਆਣਾ ਦੇ ਹਾਂਸੀ ਵਿਚ ਪੁਲਿਸ ਨੇ ਇਕ ਸੂਬਾ ਪੱਧਰੀ ਕਬੱਡੀ ਖਿਡਾਰੀ ਨੂੰ 500 ਸਟੀਰੌਇਡ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 200 ਪਾਬੰਦੀਸ਼ੁਦਾ ਟੀਕੇ ਵੀ ਬਰਾਮਦ ਹੋਏ ਹਨ। ਟੀਕਿਆਂ ਦੀ ਇਹ ਖੇਪ ਪੰਜਾਬ ਦੇ ਖਿਡਾਰੀਆਂ ਨੂੰ ਜਾ ਰਹੀ ਸੀ। ਫੜੇ ਗਏ ਖਿਡਾਰੀ ਦੀ ਪਛਾਣ ਅਜੈ ਵਾਸੀ ਮਦੀਨਾ ਵਜੋਂ ਹੋਈ ਹੈ। ਨਸ਼ਾ ਰੋਕੂ ਸੈੱਲ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ: ਰੋਜ਼ੀ ਰੋਟੀ ਕਮਾਉਣ ਇਟਲੀ ਗਏ 47 ਸਾਲਾ ਪੰਜਾਬੀ ਦੀ ਅਚਾਨਕ ਮੌਤ

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਡੀ ਨੰਬਰ ਐਚਆਰ 12 ਏਐਫ 6262 ਸਵਿਫਟ ਡਿਜ਼ਾਇਰ ਵਿਚ ਨਸ਼ੀਲੇ ਪਦਾਰਥ ਆ ਰਹੇ ਹਨ। ਟੀਮ ਇੰਚਾਰਜ ਸੁਮੇਰ ਸਿੰਘ ਦੀ ਅਗਵਾਈ 'ਚ ਹਾਂਸੀ-ਦਾਤਾ ਰੋਡ 'ਤੇ ਜੱਗਾ ਬੱਡਾ ਮਾਈਨਰ ਪੁਲ 'ਤੇ ਨਾਕਾਬੰਦੀ ਕੀਤੀ ਗਈ | ਵਾਹਨਾਂ ਦੀ ਚੈਕਿੰਗ ਦੌਰਾਨ ਵਾਹਨ ਰੋਕੇ ਗਏ।

ਇਹ ਵੀ ਪੜ੍ਹੋ: ਪੰਜਾਬ ’ਚ ਆ ਰਹੇ ਕੁਦਰਤੀ ਪਾਣੀ 'ਤੇ ਵੀ ਹਿਮਾਚਲ ਨੂੰ ਟੈਕਸ ਦੇਣਾ ਪਵੇਗਾ ਜਦਕਿ ਪੰਜਾਬ ਕੋਲੋਂ ਮੰਗਵਾਂ ਪਾਣੀ ਵੀ...

ਮੌਕੇ 'ਤੇ ਡਰੱਗ ਕੰਟਰੋਲ ਅਫ਼ਸਰ ਦਿਨੇਸ਼ ਰਾਣਾ ਅਤੇ ਗਜ਼ਟਿਡ ਅਫ਼ਸਰ ਡਾ: ਸੁਧੀਰ ਮਲਿਕ ਨੂੰ ਬੁਲਾ ਕੇ ਕਾਰ ਦੀ ਤਲਾਸ਼ੀ ਲਈ ਗਈ | ਅਜੈ ਦੇ ਕਬਜ਼ੇ 'ਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ 'ਤੇ ਲਿਆਵੇਗੀ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਨਸ਼ੀਲੇ ਟੀਕੇ ਕਿੱਥੋਂ ਲਿਆਂਦੇ ਗਏ ਸਨ ਅਤੇ ਅੱਗੇ ਕਿੱਥੇ ਸਪਲਾਈ ਕੀਤੇ ਜਾਣੇ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement