
ਸਮਰਾਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਗਈ ਜਾਨ
ਸਮਰਾਲਾ : ਮਸ਼ਹੂਰ ਕਬੱਡੀ ਪ੍ਰਮੋਟਰ ਜਸਦੇਵ ਗੋਲਾ ਦਾ ਦਿਹਾਂਤ ਹੋ ਗਿਆ ਹੈ ਜਿਸ ਨਾਲ ਖੇਡ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪ੍ਰਾਪਤ ਵਰਵੇਆਂ ਅਨੁਸਾਰ ਜਸਦੇਵ ਸਿੰਘ ਗੋਲਾ ਦੀ ਦੇਰ ਰਾਤ ਸਮਰਾਲਾ ਨੇੜੇ ਪਵਾਤ ਪਿੰਡ ਦੇ ਨਹਿਰ ਪੁਲ ’ਤੇ ਸੜਕ ਹਾਦਸੇ ਵਿਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗੱਡੀ ਅੱਗੇ ਕੋਈ ਅਵਾਰਾ ਪਸ਼ੂ ਅਚਾਨਕ ਆ ਗਿਆ ਜਿਸ ਕਾਰਨ ਪਿੱਛੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਵਾਪਰੇ ਇਸ ਭਿਆਨਕ ਹਾਦਸੇ ਵਿਚ ਜਸਦੇਵ ਗੋਲਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਗਾਇਕ ਹੈਪੀ ਰਾਏਕੋਟੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੀਤ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ
ਦੱਸ ਦੇਈਏ ਕਿ ਜਸਦੇਵ ਸਿੰਘ ਗੋਲਾ ਅਮਰੀਕਾ ਵਿਖੇ ਰਹਿ ਰਹੇ ਸਨ ਅਤੇ ਮਾਂ ਖੇਡ ਕਬੱਡੀ ਨੂੰ ਆਲਮੀ ਪੱਧਰ 'ਤੇ ਵੀ ਪ੍ਰਮੋਟ ਕਰ ਰਹੇ ਸਨ। ਜਸਦੇਵ ਗੋਲਾ ਅਚਨਚੇਤ ਸਦੀਂਵੀ ਵਿਛੋੜੇ ਕਾਰਨ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।