
ਕੋਰੋਨਾ ਵਾਇਰਸ ਲਾਗ ਨਾਲ 53 ਦੇਸ਼ਾਂ ਵਿਚ ਕੁਲ 3336 ਭਾਰਤੀ ਬੀਮਾਰ ਹੋਏ ਹਨ ਜਦਕਿ ਇਸ ਸੰਸਾਰ ਮਹਾਮਾਰੀ ਵਿਚ ਵਿਦੇਸ਼ੀ ਵਿਚ 25 ਭਾਰਤੀ ਨਾਗਰਿਕਾਂ ਦੀ ਜਾਨ
ਨਵੀਂ ਦਿੱਲੀ, 16 ਅਪ੍ਰੈਲ : ਕੋਰੋਨਾ ਵਾਇਰਸ ਲਾਗ ਨਾਲ 53 ਦੇਸ਼ਾਂ ਵਿਚ ਕੁਲ 3336 ਭਾਰਤੀ ਬੀਮਾਰ ਹੋਏ ਹਨ ਜਦਕਿ ਇਸ ਸੰਸਾਰ ਮਹਾਮਾਰੀ ਵਿਚ ਵਿਦੇਸ਼ੀ ਵਿਚ 25 ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਸੰਜਮ ਰਖਣਾ ਪਵੇਗਾ ਕਿਉਂਕਿ ਸਰਕਾਰ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਨੂੰ ਫੈਲਣ ਤੋਂ ਰੋਕਣ ਦੇ ਵਿਆਪਕ ਨੀਤੀਗਤ ਫ਼ੈਸਲੇ ਤਹਿਤ ਉਨ੍ਹਾਂ ਨੂੰ ਦੇਸ਼ ਵਿਚ ਵਾਪਸ ਨਹੀਂ ਲਿਆ ਰਹੀ।
ਉਨ੍ਹਾਂ ਕਿਹਾ ਕਿ ਭਾਰਤ ਨੇ 55 ਦੇਸ਼ਾਂ ਨੂੰ ਕਾਰੋਬਾਰੀ ਆਧਾਰ 'ਤੇ ਅਤੇ ਮਦਦ ਦੇ ਰੂਪ ਵਿਚ ਮਲੇਰੀਆ ਰੋਕੂ ਦਵਾਈ ਹਾਈਡਰੋਕਸੀਕਲੋਰੋਕਵਿਨ ਦੀ ਸਪਲਾਈ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ਾਂ ਤੋਂ ਮੈਡੀਕਲ ਉਪਕਰਨ ਮੰਗਾਉਣ ਦੇ ਮਾਮਲੇ ਵਿਚ ਉਨ੍ਹਾਂ ਹਾ ਕਿ ਭਾਰਤ ਦਖਣੀ ਕੋਰੀਆ ਅਤੇ ਚੀਨ ਤੋਂ ਕੋਵਿਡ-19 ਜਾਂਚ ਕਿਟ ਖ਼ਰੀਦ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਮੈਡੀਕਲ ਉਪਕਰਨ ਜਰਮਨੀ, ਅਮਰੀਕਾ, ਬ੍ਰਿਟੇਨ, ਮਲੇਸ਼ੀਆ, ਜਾਪਾਨ ਅਤੇ ਫ਼ਰਾਂਸ ਤੋਂ ਖ਼ਰੀਦਣ ਬਾਰੇ ਵਿਚਾਰ ਕਰ ਰਿਹਾ ਹੈ। (ਏਜੰਸੀ)