
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਮਾਰੀਸ਼ਸ (Mauritius) ਹਮੇਸ਼ਾ ਇਕ ਦੂਜੇ ਦੇ ਨਾਲ ਖੜੇ ਰਹਿਣਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਮਾਰੀਸ਼ਸ (Mauritius) ਹਮੇਸ਼ਾ ਇਕ ਦੂਜੇ ਦੇ ਨਾਲ ਖੜੇ ਰਹਿਣਗੇ, ਖ਼ਾਸਕਰ ਕੋਵਿਡ -19 (ਕੋਰੋਨਾਵਾਇਰਸ) ਮਹਾਂਮਾਰੀ ਵਰਗੇ ਚੁਣੌਤੀਪੂਰਨ ਸਮੇਂ ਵਿਚ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਕੋਵਿਡ -19 ਨਾਲ ਮੁਕਾਬਲਾ ਕਰਨ ਲਈ ਸੇਸ਼ਲਸ (Seychelles) ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।
File Photo
ਪੀਐਮ ਮੋਦੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵੀਣ ਜਗਨਨਾਥ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਡੈਰੀ ਫਾਰੇ ਦੇ ਟਵੀਟ ਦਾ ਦਵਾਬ ਦਿੱਤਾ, ਜਿਸ ਵਿਚ ਉਹਨਾਂ ਨੇ ਅਪਣੇ ਦੇਸ਼ਾਂ ਨੂੰ ਮੈਡੀਕਲ ਖੇਪ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ ਸੀ।
File Photo
ਮੋਦੀ ਨੇ ਟਵੀਟ ਕੀਤਾ, “ਪ੍ਰਧਾਨ ਮੰਤਰੀ ਪ੍ਰਵੀਨ ਜਗਨਨਾਥ ਤੁਹਾਡੇ ਨਮਰ ਸ਼ਬਦਾਂ ਲਈ ਧੰਨਵਾਦ। ਭਾਰਤ ਅਤੇ ਮਾਰੀਸ਼ਸ ਇਤਿਹਾਸ, ਸਭਿਆਚਾਰ, ਭਾਸ਼ਾ ਅਤੇ ਹਿੰਦ ਮਹਾਂਸਾਗਰ ਨਾਲ ਆਪਸ ਵਿਚ ਜੁੜੇ ਹੋਏ ਹਨ। ਅਸੀਂ ਹਮੇਸ਼ਾਂ ਇਕ ਦੂਜੇ ਦੇ ਨਾਲ ਖੜੇ ਰਹਾਂਗੇ, ਖ਼ਾਸਕਰ ਅਜਿਹੇ ਚੁਣੌਤੀ ਭਰਪੂਰ ਸਮੇਂ ਵਿਚ”।
PM Narendra Modi
ਦੱਸ ਦਈਏ ਕਿ ਪ੍ਰਧਾਨ ਮੰਤਰੀ ਪ੍ਰਵੀਨ ਜਗਨਨਾਥ ਨੇ ਅਪਣੇ ਟਵੀਟ ਵਿਚ ਲਿਖਿਆ ਸੀ, “ਮੈਂ ਭਾਰਤ ਸਰਕਾਰ ਵੱਲੋਂ ਡਾਕਟਰੀ ਸਪਲਾਈ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜੋ ਕਿ ਬੁੱਧਵਾਰ 15 ਅਪ੍ਰੈਲ ਨੂੰ ਮਾਰੀਸ਼ਸ ਪਹੁੰਚੀ” ।
File Photo
ਇਹਨਾਂ ਤੋਂ ਇਲਾਵਾ ਰਾਸ਼ਟਰਪਤੀ ਫਾਰੇ ਦੇ ਦਫ਼ਤਰ ਨੇ ਵੀ ਟਵੀਟ ਕਰ ਕੇ ਭਾਰਤ ਦਾ ਧੰਨਵਾਦ ਕੀਤਾ ਸੀ। ਜਿਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ ਕਿ ਸੇਸ਼ੇਲਸ ਸਾਡੇ ਹਿੰਦ ਮਹਾਸਾਗਰ ਪਰਿਵਾਰ ਦਾ ਅਹਿਮ ਮੈਂਬਰ ਹੈ ਅਤੇ ਕੋਵਿਡ -19 ਨਾਲ ਮੁਕਾਬਲਾ ਕਰਨ ਲਈ ਭਾਰਤ ਸੇਸ਼ਲਸ (Seychelles) ਨੂੰ ਹਰ ਸੰਭਵ ਮਦਦ ਪ੍ਰਦਾਨ ਕਰੇਗਾ।