ਕੋਰੋਨਾ: ਪੀਐੱਮ ਮੋਦੀ ਨੇ ਕੀਤੀ ਸੰਤ ਸਮਾਜ ਨੂੰ ਕੀਤੀ ਕੁੰਭ ਮੇਲਾ ਖ਼ਤਮ ਕਰਨ ਦੀ ਅਪੀਲ
Published : Apr 17, 2021, 10:37 am IST
Updated : Apr 17, 2021, 10:59 am IST
SHARE ARTICLE
Narendra Modi
Narendra Modi

ਹਰਿਦੁਆਰ 'ਚ ਚੱਲ ਰਹੇ ਕੁੰਭ ਮੇਲੇ 'ਚੋਂ ਹਜ਼ਾਰਾਂ ਦੀ ਗਿਣਤੀ 'ਚ ਸਾਧੂਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਨਵੀਂ ਦਿੱਲੀ- ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਸਮਾਜ ਨੂੰ ਹਰਿਦੁਆਰ 'ਚ ਚੱਲ ਰਹੇ ਕੁੰਭ ਨੂੰ ਖ਼ਤਮ ਕਰ ਇਸ ਨੂੰ ਪ੍ਰਤੀਕਾਤਮਕ ਰੱਖਣ ਦੀ ਅਪੀਲ ਕੀਤੀ ਹੈ। ਮੋਦੀ ਨੇ ਸ਼ਨੀਵਾਰ ਨੂੰ ਜੂਨਾ ਅਖਾੜਾ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ ਟਵੀਟ ਕਰ ਕੇ ਕੁੰਭ ਦੇ ਖ਼ਤਮ ਹੋਣ ਦੇ ਸੰਕੇਤ ਦਿੱਤੇ ਹਨ।

Photo
 

ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਕਿਹਾ,''ਆਚਾਰੀਆ ਮਹਾਮੰਡਲੇਸ਼ਵਰ ਪੂਜਨੀਯ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫ਼ੋਨ 'ਤੇ ਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਪੁੱਛਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਆਭਾਰ ਜ਼ਾਹਰ ਕੀਤਾ।'' ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਮੈਂ ਪ੍ਰਾਰਥਨਾ ਕੀਤੀ ਹੈ ਕਿ 2 ਸ਼ਾਹੀ ਇਸ਼ਨਾਨ ਹੋ ਚੁਕੇ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਆਫ਼ਤ ਕਾਰਨ ਪ੍ਰਤੀਕਾਤਮਕ ਹੀ ਰੱਖਿਆ ਜਾਵੇ। ਇਸ ਨਾਲ ਇਸ ਆਫ਼ਤ ਨਾਲ ਲੜਾਈ ਨੂੰ ਇਕ ਤਾਕਤ ਮਿਲੇਗੀ।''

Photo

ਸਵਾਮੀ ਅਵਧੇਸ਼ਾਨੰਦ ਗਿਰੀ ਨੇ ਵੀ ਟਵੀਟ ਕਰ ਕੇ ਕਿਹਾ,''ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਦਾ ਅਸੀਂ ਸਨਮਾਨ ਕਰਦੇ ਹਾਂ। ਮੈਂ ਅਪੀਲ ਕਰਦਾ ਹਾਂ ਕਿ ਲੋਕ ਕੋਵਿਡ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਭਾਰੀ ਗਿਣਤੀ 'ਚ ਇਸ਼ਨਾਨ ਲਈ ਨਾ ਆਉਣ ਅਤੇ ਨਿਯਮਾਂ ਦਾ ਪਾਲਣ ਕਰਨ।'' ਦੱਸਣਯੋਗ ਹੈ ਕਿ ਹਰਿਦੁਆਰ 'ਚ ਚੱਲ ਰਹੇ ਕੁੰਭ 'ਚ ਸਾਧੂ ਸੰਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਆ ਰਹੇ ਹਨ, ਜਿਸ ਕਾਰਨ ਕੋਰੋਨਾ ਇਨਫੈਕਸ਼ਨ ਦੇ ਫ਼ੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਕੁੰਭ 'ਚ ਕਈ ਸਾਧੂ ਕੋਰੋਨਾ ਨਾਲ ਪੀੜਤ ਵੀ ਪਾਏ ਗਏ ਹਨ।
 

SHARE ARTICLE

ਏਜੰਸੀ

Advertisement

'ਛੋਟੇ ਮੂਸੇਵਾਲਾ' ਨੂੰ ਵੇਖਣ ਹਸਪਤਾਲ ਪਹੁੰਚੇ ਅਦਾਕਾਰ Hobby Dhaliwal, ਵੇਖੋ ਮੌਕੇ ਦੀਆਂ ਤਸਵੀਰਾਂ

18 Mar 2024 4:18 PM

ਬਿਜਲੀ ਮੰਤਰੀ Harbhajan Singh ETO ਨੇ ਰਾਜਨੀਤੀ ਛੱਡਣ ਦਾ ਕੀਤਾ ਚੈਲੰਜ!

18 Mar 2024 1:19 PM

ਚੋਣਾਂ ਦੇ ਐਲਾਨ ਤੋਂ ਬਾਅਦ ਮੰਤਰੀ Anmol Gagan Maan ਦਾ ਜ਼ਬਰਦਸਤ Interview

18 Mar 2024 12:15 PM

ਹੁਣ ਛੋਟੇ ਸ਼ੁੱਭ ਦੇ ਗੁੱਟ 'ਤੇ ਵੀ ਰੱਖੜੀ ਸਜਾਏਗੀ ਅਫ਼ਸਾਨਾ ਖਾਨ, ਪੋਸਟ ਸ਼ੇਅਰ ਕਰ ਹੋਈ ਭਾਵੁਕ

18 Mar 2024 11:34 AM

Sidhu Moosewala ਦੀ ਯਾਦਗਾਰ 'ਤੇ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਓ ਨੇ ਬੰਨੇ ਰੰਗ, ਦੇਖੋ Live ਤਸਵੀਰਾਂ

18 Mar 2024 11:03 AM
Advertisement