
ਲਾਰੈਂਸ ਬਿਸ਼ਨੋਈ ਨੂੰ ਨਵੇਂ ਮੁਕੱਦਮੇ ਵਿਚ ਕੀਤਾ ਗਿਆ ਨਾਮਜ਼ਦ
ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (ਐੱਨਆਈਏ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਇਕ ਨਵੇਂ ਮੁਕੱਦਮੇ ਵਿਚ ਨਾਮਜ਼ਦ ਕੀਤਾ ਹੈ। ਗੈਂਗਸਟਰ ਦੇ ਵਕੀਲ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਲਾਰੈਂਸ ਨੂੰ ਅੱਜ ਬਠਿੰਡਾ ਤੋਂ ਦਿੱਲੀ ਲਿਜਾਇਆ ਗਿਆ। ਭਲਕੇ ਉਸ ਨੂੰ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ : 'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਭਰੇ ਨਾਮਜ਼ਦਗੀ ਕਾਗ਼ਜ਼
ਅੱਜ ਸਵੇਰੇ ਐੱਨਆਈਏ ਦੀ ਇਕ ਟੀਮ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਬਠਿੰਡਾ ਜੇਲ੍ਹ ਪਹੁੰਚੀ ਸੀ। ਲਾਰੈਂਸ ਨੂੰ ਬਠਿੰਡਾ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿਸ ਮਗਰੋਂ ਉਸ ਨੂੰ ਐੱਨਆਈਏ ਦੀ ਟੀਮ ਹਵਾਲੇ ਕਰ ਦਿੱਤਾ ਗਿਆ। ਬਠਿੰਡਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਐੱਨਆਈਏ ਦੀ ਟੀਮ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਲੈ ਗਈ ਹੈ।