
ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਕਾਲਾ ਰਾਣਾ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਸ ਵਿਚ ਉਹ ਨਾ ਸਿਰਫ਼ ਆਪਣੇ ਜੁਰਮ ਬਾਰੇ ਦੱਸ ਰਿਹਾ ਹੈ ਸਗੋਂ ਖੁਦ ਨੂੰ ਗੰਦਾ ਆਦਮੀ ਦੱਸਦੇ ਹੋਏ ਮੁਆਫ਼ੀ ਵੀ ਮੰਗ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਿੱਥੋਂ ਦਾ ਅਤੇ ਕਦੋਂ ਦਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਮੱਥਾ ਟੇਕ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 3 ਜ਼ਖ਼ਮੀ
ਵੀਡੀਓ ਵਿਚ ਗੈਂਗਸਟਰ ਕਾਲਾ ਰਾਣਾ ਕੰਨ ਫੜ ਕੇ ਉੱਠਕ-ਬੈਠਕ ਕਰ ਰਿਹਾ ਹੈ। ਵੀਡੀਓ ਵਿਚ ਉਹ ਕਹਿ ਰਿਹਾ ਹੈ, “ਮੇਰਾ ਨਾਮ ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ ਹੈ। ਮੈਂ 2012 ਵਿਚ ਅਪਰਾਧ ਦੀ ਸ਼ੁਰੂਆਤ ਕੀਤੀ। ਕਈ ਬੇਕਸੂਰਾਂ ਦਾ ਕਤਲ ਅਤੇ ਕਈ ਲੋਕਾਂ ਤੋਂ ਫਿਰੌਤੀ ਵਸੂਲੀ। ਮੈਨੂੰ ਮੁਆਫ਼ ਕਰ ਦਿੱਤਾ ਜਾਵੇ। ਮੈਂ ਗੰਦਾ ਆਦਮੀ ਹਾਂ”।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨਾ ਚਾਹੀਦਾ ਹੈ: ਗਿਆਨੀ ਹਰਪ੍ਰੀਤ ਸਿੰਘ
ਹਰਿਆਣਾ ਦੇ ਯਮੁਨਾਨਗਰ ਦੇ ਰਹਿਣ ਵਾਲੇ ਕਾਲਾ ਰਾਣਾ ਦੀ ਲੁੱਟ ਦੇ ਕੇਸ ਵਿਚ ਜੇਲ੍ਹ ਜਾਣ ਤੋਂ ਬਾਅਦ ਲਾਰੈਂਸ ਦੇ ਗੁਰਗੇ ਸੰਪਤ ਨੇਹਰਾ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਸੰਪਤ ਨੇਹਰਾ ਨੇ ਉਸ ਨੂੰ ਲਾਰੈਂਸ ਅਤੇ ਕਾਲਾ ਜਠੇੜੀ ਗੈਂਗ ਵਿਚ ਸ਼ਾਮਲ ਕਰਵਾਇਆ। ਕਾਲਾ ਰਾਣਾ ਖ਼ਿਲਾਫ਼ ਸਿਰਫ਼ ਯਮੁਨਾਨਗਰ ਵਿਚ ਹੀ 19 ਗੰਭੀਰ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿਚ ਵੀ ਉਸ ਖ਼ਿਲਾਫ਼ ਕਾਫੀ ਮਾਮਲੇ ਦਰਜ ਹਨ। 2017 ਵਿਚ ਉਸ ਨੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਭਰਾ ’ਤੇ ਗੋਲੀਆਂ ਚਲਾਈਆਂ ਸਨ।
ਇਹ ਵੀ ਪੜ੍ਹੋ: ਭਿਆਨਕ ਹਾਦਸੇ ਨੇ ਉਜਾੜਿਆ ਘਰ, ਪਿਓ-ਪੁੱਤਰ ਦੀ ਹੋਈ ਮੌਤ
ਇਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ਬਣਾ ਕੇ ਦੇਸ਼ ਵਿਚੋਂ ਫਰਾਰ ਹੋ ਗਿਆ ਸੀ। ਇਸ ਮਗਰੋਂ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਅਤੇ ਉਸ ਨੂੰ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਕਾਲਾ ਰਾਣਾ ਖ਼ਿਲਾਫ਼ ਸਭ ਤੋਂ ਵੱਧ ਮਾਮਲੇ ਯਮੁਨਾਨਗਰ, ਅੰਬਾਲਾ, ਕੁਰੂਕਸ਼ੇਤਰ, ਕਰਨਾਲ ਤੋਂ ਇਲਾਵਾ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿਚ ਦਰਜ ਹਨ।