
ਗਊਆਂ ਨੂੰ ਪੀਣ ਦਾ ਪਾਣੀ ਵੀ ਛਾਣ ਕੇ ਪਿਲਾਇਆ ਜਾਂਦਾ ਹੈ
ਸਿਰੋਹੀ- ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿਚ ਸਥਿਤ ਪਾਵਾਪੁਰੀ ਗਊਸ਼ਾਲਾ ਵਿਚ ਗਾਵਾਂ ਅਤੇ ਨੰਦੀ ਦੇ ਵੀ ਅਧਾਰਕਾਰਡ ਬਣਾਏ ਗਏ ਹਨ। ਪਾਵਾਪੁਰੀ ਦੀ ਇਹ ਅਸੁਰੱਖਿਅਤ ਗਊਸ਼ਾਲਾ ਹੈ ਜਿੱਥੇ ਗਾਵਾਂ ਅਤੇ ਨੰਦੀ ਦੇ ਆਧਾਰ ਕਾਰਡ ਬਣੇ ਹੋਏ ਹਨ। ਬੀਮਾਰ ਕਮਜ਼ੋਰ ਅਤੇ ਬਜ਼ੁਰਗ ਗਊਆਂ ਨੂੰ ਵੱਖ ਰੱਖ ਕੇ ਉਹਨਾਂ ਦਾ ਵਿਸ਼ੇਸ਼ ਇਲਾਜ ਕੀਤਾ ਜਾਂਦਾ ਹੈ। ਗਊਸ਼ਾਲਾ ਵਿਚ ਗਾਵਾਂ ਗਵਾਲਿਆ ਦੇ ਹਰ ਇਸ਼ਾਰੇ ਨੂੰ ਸਮਝਦੀਆਂ ਅਤੇ ਪਾਲਣ ਕਰਦੀਆਂ ਹਨ।
Pavapuri Gaushala
ਇੱਥੇ ਛੋਟੇ ਵਛੇਰਿਆਂ ਨੂੰ ਪੀਂਘ ਵਿਚ ਝੁਲਾਇਆ ਜਾਂਦਾ ਹੈ। ਪਾਵਾਪੁਰੀ ਦੀ ਗਊਸ਼ਾਲਾ ਨੂੰ ਰਾਜ ਸਰਕਾਰ ਨੇ ਜਿਲ੍ਹੇ ਦੀ ਆਦਰਸ਼ ਗਊਸ਼ਾਲਾ ਦੇ ਅਵਾਰਡ ਨਾਲ ਨਵਾਜਿਆ ਹੈ। ਗਊਸ਼ਾਲਾ 1996 ਵਿਚ ਸ਼ੁਰੂ ਹੋਈ ਸੀ ਜਿੱਥੇ ਪੰਜ ਹਜ਼ਾਰ ਤੋਂ ਜਿਆਦਾ ਪਸ਼ੂ, 195 ਟੀਨ ਦੇ ਸ਼ੇਡ, ਅਨੇਕ ਚਾਰਾ ਗੁਦਾਮ, ਗਊਆਂ ਲਈ ਵਾਧੂ ਚਾਰਾ, ਸੁੱਕਾ ਚਾਰਾ ,ਹਰਾ ਚਾਰਾ, ਪੌਸ਼ਟਿਕ ਭੋਜਨ ਨਾਲ ਮੈਡੀਕਲ ਸੇਵਾ, ਢੁਕਵੇਂ ਸੰਪੂਰਨ ਅਤੇ ਕੁਸ਼ਲ ਪ੍ਰਬੰਧਨ ਨਾਲ ਇਸ ਗਊਸ਼ਾਲਾ ਦਾ ਨਾਮ ਦੇਸ਼ ਦੀਆਂ ਉੱਚ ਗਊਸ਼ਾਲਾਵਾਂ ਵਿਚ ਆਉਂਦਾ ਹੈ।
Pavapuri
ਇਹ ਗਊਸ਼ਾਲਾ ਮਾਲਗਾਂਵ ਦੇ ਹਜਾਰੀਮਲ ਅਤੇ ਬਾਬੂਲਾਲ ਸੰਘਵੀ ਨੇ ਸਥਾਪਤ ਕੀਤੀ ਅਤੇ ਇਸਦੀ ਦੇਖਭਾਲ ਹੁਣ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਕਰ ਰਹੇ ਹਨ।ਰੋਜ਼ਾਨਾ ਤਿੰਨ ਸੌ ਲੋਕ ਗਊਸ਼ਾਲਾ ਵਿਚ ਗਊ ਦੀ ਪੂਜਾ ਕਰਦੇ ਹਨ। ਇੱਥੇ ਪਸ਼ੂਆਂ ਨੂੰ ਮਠਿਆਈ ਦੇ ਰੂਪ ਵਿਚ ਗੁੜ, ਪੌਸ਼ਟਿਕ ਖਾਣੇ ਵਿਚ ਛੱਤੀ ਵਿਟਾਮਿਨਾਂ ਨਾਲ ਭਰਪੂਰ ਲੱਡੂ ਦਿੱਤਾ ਜਾਂਦਾ ਹੈ ਅਤੇ ਪੀਣ ਦਾ ਪਾਣੀ ਵੀ ਛਾਣ ਕੇ ਪਿਲਾਇਆ ਜਾਂਦਾ ਹੈ।