
ਪਾਕਿਸਤਾਨ ਦੇ ਬਾਲਾਕੋਟ ਵਿਚ ਅਤਿਵਾਦੀ ਕੈਪਾਂ ਉੱਤੇ ਕੀਤੀ ਏਅਰ ਸਟ੍ਰਾਈਕ ਤੇ ਹੁਣ ਕਾਂਗਰਸ ਸਵਾਲ ਉਠਾ ਰਹੀ ਹੈ
ਨਵੀਂ ਦਿੱਲੀ- ਭਾਰਤ ਦੁਆਰਾ ਪਾਕਿਸਤਾਨ ਦੇ ਬਾਲਾਕੋਟ ਵਿਚ ਅਤਿਵਾਦੀ ਕੈਪਾਂ ਉੱਤੇ ਕੀਤੀ ਏਅਰ ਸਟ੍ਰਾਈਕ ਤੇ ਹੁਣ ਕਾਂਗਰਸ ਸਵਾਲ ਉਠਾ ਰਹੀ ਹੈ ਪਰ ਕਾਂਗਰਸ ਸ਼ਾਸ਼ਿਤ ਪ੍ਰਦੇਸ਼ ਰਾਜਸਥਾਨ ਵਿਚ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਲੜਾਕੂ ਜ਼ਹਾਜ ਨੂੰ ਮਾਰ ਸੁੱਟਣ ਵਾਲੇ ਏਅਰ ਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਗਾਥਾ ਉਥੋਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ। ਰਾਜਸਥਾਨ ਸਰਕਾਰ ਨੇ ਅਭਿਨੰਦਨ ਦੀ ਗਾਥਾ ਨੂੰ ਪਾਠ ਕ੍ਰਮ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ ਹੈ।
Gobind Singh Dootsarra
ਇਹ ਮੰਗ ਰਾਜਸਥਾਨ ਦੇ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਕੀਤੀ ਹੈ। ਸਿੱਖਿਆ ਮੰਤਰੀ ਨੇ ਇਕ ਟਵੀਟ ਕਰ ਕੇ ਕਿਹਾ ਕਿ ਅਭਿਨੰਦਨ ਦੇ ਸਨਮਾਨ ਦੇ ਲਈ ਉਹਨਾਂ ਦੀ ਬਹਾਦਰੀ ਦੀ ਕਹਾਣੀ ਸਕੂਲਾਂ ਵਿਚ ਪੜ੍ਹਾਈ ਜਾਵੇਗੀ। ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਨੇ ਜੋਧਪੁਰ ਤੋਂ ਆਪਣੇ ਸਕੂਲ ਦੀ ਪੜ੍ਹਾਈ ਕੀਤੀ ਹੈ। ਸੋਮਵਾਰ ਨੂੰ ਉਹਨਾਂ ਨੇ ਇਕ ਫੇਸਬੁੱਕ ਪੇਜ਼ ਲਿਖਿਆ ਜਿਸ ਵਿਚ ਉਹਨਾਂ ਨੇ ਹੈਸ਼ਟੈਗ ਦੇ ਨਾਲ ਅਭਿਨੰਦਨ ਦਿਵਸ ਲਿਖਿਆ।
Rajasthan
ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਪਾਕਿਸਤਾਨ ਵਿਚ ਜਾਕੇ ਉਸਦੇ ਏਅਰ ਸਟ੍ਰਾਈਕ ਨੂੰ ਮਾਰਨ ਅਤੇ ਫੜੇ ਜਾਣ ਦੀ ਕਹਾਣੀ ਕਿਸ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ। ਡੋਟਾਸਰਾ ਨੇ ਇਹ ਵੀ ਦੱਸਿਆ ਕਿ ਇਸ ਦੇ ਨਾਲ ਵੀ 14 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਦੀ ਘਟਨਾ ਦੇ ਬਾਰੇ ਅਤੇ ਉਸ ਵਿਚ ਸ਼ਹੀਦ ਹੋਏ ਨੌਜਵਾਨਾਂ ਦੇ ਬਾਰੇ ਵੀ ਦੱਸਿਆ ਜਾਵੇਗਾ।
Wing Commander Abhinandan
ਏਅਰ ਫੋਰਸ ਦੇ ਵਿੰਗ ਕਮਾਂਡਰ ਉਸ ਸਮੇਂ ਚਰਚਾ ਵਿਚ ਆ ਗਏ ਜਦੋਂ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਉਹਨਾਂ ਨੂੰ ਪਾਕਿਸਤਾਨ F-16 ਵਿਭਾਗ ਨੂੰ ਉਸਦੀ ਸੀਮਾ ਵਿਚ ਜਾ ਕੇ ਮਾਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਅਭਿਨੰਦਨ ਦਾ ਮਿਗ ਜ਼ਹਾਜ ਵੀ ਤਬਾਹ ਹੋ ਗਿਆ ਸੀ ਅਤੇ ਉਹਨਾਂ ਨੂੰ ਪਾਕਿਸਤਾਨ ਵਿਚ ਗ੍ਰਿਫਟਤਾਰ ਕਰ ਲਿਆ ਗਿਆ ਸੀ ਪਰ ਦੇਸ਼ ਵਿਚ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਵੱਡੀ ਮੁਹਿੰਮ ਚੱਲੀ ਅਖ਼ੀਰ ਪਾਕਿਸਤਾਨ ਨੇ ਅਭਿਨੰਦਨ ਨੂੰ ਸਹੀ ਸਲਾਮਤ ਵਾਪਸ ਭਾਰਤ ਭੇਜ ਦਿੱਤਾ ਸੀ।