ਲਾਕਡਾਊਨ ‘ਚ ਮਿੱਟੀ ਹੋਇਆ ਸੋਨਾ, ਅਪ੍ਰੈਲ ਦੌਰਾਨ ਦਰਾਮਦ ‘ਚ 99.9% ਦੀ ਕਮੀ
Published : May 5, 2020, 11:10 am IST
Updated : May 5, 2020, 11:49 am IST
SHARE ARTICLE
File
File

ਸਿਰਫ਼ 50 ਕਿਲੋ ਪੀਲੀ ਧਾਤ ਭਾਰਤ ਵਿਚ ਆਈ

ਭਾਰਤ ਵਿਚ ਹਮੇਸ਼ਾਂ ਸੋਨੇ ਪ੍ਰਤੀ ਮੋਹ ਰਿਹਾ ਹੈ। ਵਿਆਹ ਵਿਚ ਗਹਿਣੇ ਬਣਾਣੇ, ਅਕਸ਼ੈ ਤੀਜੇ ਵਿਚ ਖਰੀਦਦਾਰੀ ਤੋਂ ਲੈ ਕੇ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦੀ ਹਮੇਸ਼ਾਂ ਤੋਂ ਵੱਡੀ ਮੰਗ ਰਹੀ ਹੈ। ਹਾਲਾਂਕਿ, ਇਸ ਸਾਲ ਅਪ੍ਰੈਲ ਦੇ ਮਹੀਨੇ ਭਾਰਤ ਵਿਚ ਸੋਨਾ ਮਿੱਤੀ ਹੋਂਦਾ ਨਜ਼ਰ ਆ ਰਿਹਾ ਹੈ।

Gold prices jumped 25 percent in q1 but demand fell by 36 percent in indiaFile

ਅਪ੍ਰੈਲ ਵਿਚ, ਸੋਨੇ ਦੀ ਦਰਾਮਦ ਪਿਛਲੇ ਸਾਲ ਦੇ ਮੁਕਾਬਲੇ 99.9% ਘੱਟ ਗਈ। ਦੇਸ਼ ਵਿਚ ਸਿਰਫ 50 ਕਿਲੋ ਸੋਨਾ ਦੀ ਦਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਇਹ ਸਥਿਤੀ ਏਅਰਲਾਈਨਾਂ ਦੇ ਬੰਦ ਹੋਣ ਅਤੇ ਲਾਕਡਾਊਨ ਦੇ ਕਾਰਨ ਦੇਸ਼ ਭਰ ਵਿਚ ਗਹਿਣਿਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ।

Gold rates india buy cheap gold through sovereign gold schemeFile

ਸੋਨੇ ਦੀ ਦਰਾਮਦ ਵਿਚ ਕਮੀ, ਜਿਸ ਨੂੰ ਕਿਸੇ ਵੀ ਸਮੇਂ ਸਭ ਤੋਂ ਸੁਰੱਖਿਅਤ ਨਿਵੇਸ਼ ਵਜੋਂ ਪਛਾਣਿਆ ਜਾਂਦਾ ਹੈ, ਸੁਝਾਅ ਦਿੰਦਾ ਹੈ ਕਿ ਦੇਸ਼ ਵਿਚ ਕੋਰੋਨਾ ਸੰਕਟ ਕਾਰਨ ਖਰਚਣ ਦਾ ਤਰੀਕਾ ਬਦਲ ਗਿਆ ਹੈ। ਭਾਰਤ ਵਿਸ਼ਵ ਵਿਚ ਸੋਨੇ ਦਾ ਦੂਜਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ।

Gold and silver price today fell know how much you have to payFile

ਪਰ ਅਪ੍ਰੈਲ ਵਿਚ ਸਿਰਫ 50 ਕਿਲੋ ਸੋਨਾ ਦੀ ਦਰਾਮਦ ਕੀਤੀ ਗਈ ਸੀ। ਪਿਛਲੇ ਸਾਲ ਇਸੇ ਮਹੀਨੇ 'ਚ 110.18 ਟਨ ਸੋਨਾ ਦਰਾਮਦ ਹੋਇਆ ਸੀ। ਸਰਕਾਰੀ ਸੂਤਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੀਮਤਾਂ ਦੇ ਅਧਾਰ ‘ਤੇ ਦੇਖਿਏ ਤਾਂ ਅਪ੍ਰੈਲ ਵਿਚ ਸਿਰਫ 2.84 ਮਿਲੀਅਨ ਸੋਨਾ ਦੀ ਦਰਾਮਦ ਕੀਤੀ ਗਈ ਸੀ।

Gold File

ਜਦੋਂ ਕੀ ਪਿਛਲੇ ਸਾਲ ਇਹ ਅੰਕੜਾ 3.97 ਬਿਲੀਅਨ ਡਾਲਰ ਸੀ। ਇਸ ਸਮੇਂ ਦੇਸ਼ ਦੇ ਪ੍ਰਚੂਨ ਬਾਜ਼ਾਰ ਵਿਚ 22 ਕੈਰਟ ਸੋਨੇ ਦੀ ਕੀਮਤ 44,560 ਰੁਪਏ ਹੈ। ਦਰਅਸਲ, ਤਾਲਾਬੰਦੀ ਕਾਰਨ ਵਿਆਹਾਂ ਨੂੰ ਰੋਕਣ ਦੇ ਸੰਬੰਧ ਵਿਚ ਸਖਤ ਨਿਯਮ ਵੀ ਹਨ। ਅਜਿਹੀ ਸਥਿਤੀ ਵਿਚ, ਜ਼ਿਆਦਾਤਰ ਲੋਕ ਆਪਣੇ ਵਿਆਹ ਮੁਲਤਵੀ ਕਰ ਦਿੰਦੇ ਹਨ।

gold rate in international coronavirus lockdownFile

ਇਸ ਨਾਲ ਘਰੇਲੂ ਲੋੜਾਂ ਲਈ ਸੋਨੇ ਦੀ ਮੰਗ ਘੱਟ ਗਈ ਹੈ। ਹਾਲਾਂਕਿ, ਸਟਾਕ ਮਾਰਕੀਟ ਵਿਚ ਆਈ ਗਿਰਾਵਟ ਦੇ ਮੱਦੇਨਜ਼ਰ, ਨਿਵੇਸ਼ਕਾਂ ਦਾ ਇਕ ਹਿੱਸਾ ਸੋਨੇ ਵਿਚ ਪੈਸਾ ਲਗਾਉਣ ਵੱਲ ਮੁੜ ਗਿਆ ਹੈ। ਇਸ ਦੇ ਕਾਰਨ, ਸੋਨੇ ਦੀਆਂ ਕੀਮਤਾਂ ਦੀ ਸਥਿਤੀ ਵਿਚ ਕੋਈ ਗਿਰਾਵਟ ਨਹੀਂ ਆਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement