
ਦਿੱਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਆਕਸੀਜਨ ਕੰਸਟ੍ਰੇਟਰ ਦੀ ਕਾਲਾਬਜ਼ਾਰੀ ਦੇ ਆਰੋਪੀ ਭਗੌੜੇ ਨਵਨੀਤ ਕਾਲਰਾ ਨੂੰ ਐਤਵਾਰ ਦੇਰ ਰਾਤ ਗੁਰੂਗ੍ਰਾਮ ਦੇ ਸੋਹਨਾ ਸਥਿਤ ਇੱਕ ਫਾਰਮ ਹਾਊਸ ਤੋਂ ਗ੍ਰਿਫਤਾਰ ਕਰ ਲਿਆ ਗਿਆ। ਖਾਨ ਮਾਰਕੀਟ ਸਥਿਤ ਇਕ ਰੈਸਟੋਰੈਂਟ ਖਾਨ ਚਾਚਾ ਦਾ ਮਾਲਕ ਕਾਲੜਾ 5 ਮਈ ਤੋਂ ਫਰਾਰ ਸੀ।
Businessman Navneet Kalra, an accused in black marketing of oxygen concentrators has been arrested: Delhi Police sources pic.twitter.com/B1jJ12tujH
— ANI (@ANI) May 16, 2021
ਪੁਲਿਸ ਉਸ ਦੀ ਹਰ ਥਾਂ ਭਾਲ ਕਰ ਰਹੀ ਸੀ। ਕਾਲਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ ਵਿੱਚ ਅਗਾਊ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਸੀ, ਪਰ ਇਸ ਨੂੰ ਖਾਰਜ ਕਰ ਦਿੱਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਕਾਲਰਾ ਨੂੰ ਦੱਖਣੀ ਜ਼ਿਲ੍ਹਾ ਪੁਲਿਸ ਨੇ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ।
Navneet Kalra
ਦੱਖਣੀ ਜ਼ਿਲ੍ਹਾ ਪੁਲਿਸ ਨੇ 4 ਮਈ ਨੂੰ ਕਾਲਰਾ ਖਿਲਾਫ ਕੇਸ ਦਰਜ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਇਸਦੇ ਮੈਨੇਜਰ ਰਿਤੇਸ਼ ਅਤੇ ਇੱਕ ਹੋਰ ਵਪਾਰੀ ਗੌਰਵ ਸਮੇਤ ਚਾਰ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ 6 ਮਈ ਨੂੰ ਲੋਧੀ ਕੈਲੋਨੀ ਵਿਖੇ ਇੱਕ ਰੈਸਟੋਰੈਂਟ ਬਾਰ ਤੋਂ 419 ਆਕਸੀਜਨ ਕੰਸਟ੍ਰੇਟਰ ਬਰਾਮਦ ਕੀਤੇ ਸਨ।
Navneet Kalra
ਇਸ ਤੋਂ ਬਾਅਦ 7 ਮਈ ਨੂੰ ਖਾਨ ਮਾਰਕੀਟ ਸਥਿਤ ਖਾਨ ਚਾਚਾ ਰੈਸਟੋਰੈਂਟ ਅਤੇ ਟਾਊਨ ਹਾਲ ਰੈਸਟੋਰੈਂਟ ਵਿਚ ਛਾਪੇ ਮਾਰੇ ਗਏ ਅਤੇ 105 ਕੰਸਟ੍ਰੇਟਰ ਬਰਾਮਦ ਕੀਤੇ ਗਏ। ਜਾਂਚ ਵਿਚ ਪਤਾ ਲੱਗਿਆ ਕਿ ਤਿੰਨੋਂ ਰੈਸਟੋਰੈਂਟਾਂ ਦਾ ਮਾਲਕ ਨਵਨੀਤ ਕਾਲਰਾ ਹੈ। ਪੁਲਿਸ ਇਸ ਸਾਰੇ ਮਾਮਲੇ ਵਿੱਚ ਉਸਨੂੰ ਭਾਲ ਰਹੀ ਸੀ।
Navneet Kalra