Patna News : ਪਟਨਾ ’ਚ 4 ਸਾਲਾ ਵਿਦਿਆਰਥੀ ਦੀ ਸਕੂਲ 'ਚੋਂ ਮਿਲੀ ਲਾਸ਼

By : BALJINDERK

Published : May 17, 2024, 4:15 pm IST
Updated : May 17, 2024, 4:15 pm IST
SHARE ARTICLE
ਹੰਗਾਮਾ ਕਰਦੇ ਹੋਏ ਲੋਕ
ਹੰਗਾਮਾ ਕਰਦੇ ਹੋਏ ਲੋਕ

Patna News : ਗੁੱਸੇ 'ਚ ਭੀੜ ਨੇ ਸਕੂਲ ਨੂੰ ਲਗਾਈ ਅੱਗ, 3 ਲੋਕਾਂ ਨੂੰ ਲਿਆ ਹਿਰਾਸਤ ਵਿੱਚ 

Patna News : ਬਿਹਾਰ ਦੀ ਰਾਜਧਾਨੀ ਪਟਨਾ ਦੇ ਦੀਘਾ ਇਲਾਕੇ ’ਚ ਸਥਿਤ ਇਕ ਨਿੱਜੀ ਸਕੂਲ ’ਚ  ਵੀਰਵਾਰ ਤੋਂ ਲਾਪਤਾ ਸਕੂਲੀ ਵਿਦਿਆਰਥੀ ਦੀ ਲਾਸ਼ ਨਾਲੇ ’ਚੋਂ ਮਿਲਣ ਤੋਂ ਬਾਅਦ ਇਲਾਕੇ ’ਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਡਰੇਨ ’ਚ ਵਿਦਿਆਰਥੀ ਦੀ ਲਾਸ਼ ਸਕੂਲ ਦੇ ਨਾਲੇ ’ਚੋਂ ਮਿਲੀ ਹੈ।ਇਸ ਮੌਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਲੋਕ ਗੁੱਸੇ ’ਚ ਹਨ ਅਤੇ ਸੜਕਾਂ ਜਾਮ ਕਰ ਰਹੇ ਹਨ ਅਤੇ ਅੱਗ ਲਗਾ ਰਹੇ ਹਨ।  ਦੱਸ ਦਈਏ ਕਿ ਬੱਚਾ ਬੀਤੇ ਦਿਨ ਤੋਂ ਲਾਪਤਾ ਸੀ ਅਤੇ ਉਸ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਵਿਦਿਆਰਥੀ 4 ਸਾਲ ਦਾ ਸੀ। ਵਿਦਿਆਰਥੀ ਦੀ ਲਾਸ਼ ਮਿਲਣ ਤੋਂ ਬਾਅਦ ਸਮਾਜ ਵਿਰੋਧੀ ਅਨਸਰਾਂ ਨੇ ਗੁੱਸੇ ’ਚ ਆਈ ਭੀੜ ਦੀ ਆੜ ‘ਚ ਹੰਗਾਮਾ ਮਚਾਇਆ।

ਇਹ ਵੀ ਪੜੋ:Jalandhar Fire News : ਜਲੰਧਰ ’ਚ ਖ਼ਾਲੀ ਪਲਾਟ 'ਚ ਬਣੇ ਸਕਰੈਪ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ 

ਸਮਾਜ ਵਿਰੋਧੀ ਅਨਸਰਾਂ ਨੇ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈ ਕੇ ਪਟਨਾ ਦਾਨਾਪੁਰ ਰੋਡ ’ਤੇ ਜਾਮ ਲਗਾਉਣ ਦੇ ਨਾਲ-ਨਾਲ ਅੱਗਜ਼ਨੀ ਵੀ ਕੀਤੀ | ਦੀਘਾ ਆਸ਼ਿਆਨਾ ਰੋਡ ਵੀ ਜਾਮ ਕੀਤਾ ਗਿਆ। ਕਈ ਸਕੂਲੀ ਬੱਸਾਂ ਨੂੰ ਰੋਕਿਆ ਗਿਆ ਅਤੇ ਪੈਦਲ ਚੱਲਣ ਵਾਲਿਆਂ ’ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਇੰਨਾ ਹੀ ਨਹੀਂ ਗੁੱਸੇ ’ਚ ਆਈ ਭੀੜ ਨੇ ਉਸ ਸਕੂਲ ਨੂੰ ਵੀ ਅੱਗ ਲਗਾ ਦਿੱਤੀ, ਜਿੱਥੇ ਬੱਚਾ ਪੜ੍ਹਦਾ ਸੀ। ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਸਕੂਲ ਦੇ ਬਾਹਰ ਵੱਡੀ ਗਿਣਤੀ ’ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਸਿਟੀ ਐੱਸਪੀ ਚੰਦਰਪ੍ਰਕਾਸ਼ ਅਤੇ ਐੱਸਡੀਪੀਓ 2 ਦਿਨੇਸ਼ ਪਾਂਡੇ ਖੁਦ ਮੌਕੇ ‘ਤੇ ਮੌਜੂਦ ਹਨ।
ਇਸ ਦੌਰਾਨ ਸਕੂਲ ਦੀ ਇਮਾਰਤ ’ਚ ਲਾਈ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ 3 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਦੀਘਾ ਥਾਣੇ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੌਰਾਨ ਸਿਟੀ ਐਸਪੀ ਚੰਦਰਪ੍ਰਕਾਸ਼ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ:Malote news : ਸੱਜੇ ਕੰਨ ਜੀ ਜਗ੍ਹਾ ਕਰ ਦਿੱਤਾ ਖੱਬੇ ਕੰਨ ਦਾ ਆਪਰੇਸ਼ਨ, ਡਾਕਟਰ ਦੀ ਵੱਡੀ ਲਾਪਰਵਾਹੀ 

ਇਸ ਮੌਕੇ ਸਿਟੀ ਐਸਪੀ ਨੇ ਦੱਸਿਆ ਕਿ ਰਾਤ ਨੂੰ ਪਤਾ ਲੱਗਾ ਕਿ ਵਿਦਿਆਰਥੀ ਲਾਪਤਾ ਹੈ। ਪਹਿਲਾਂ ਪਰਿਵਾਰਕ ਮੈਂਬਰਾਂ ਨੇ ਖੋਜ ਕੀਤੀ ਅਤੇ ਫਿਰ ਸਾਡੀ ਟੀਮ ਪਹੁੰਚੀ। ਸਬੂਤ ਇਕੱਠੇ ਕੀਤੇ ਗਏ, ਸੀਸੀਟੀਵੀ ਨੇ ਬੱਚਾ ਜਾਂਦਾ ਦਿਖਾਇਆ ਪਰ ਆਉਂਦਾ ਨਹੀਂ। ਇਸ ਲਈ ਅਸੀਂ ਇਸ ਨੂੰ ਕਤਲ ਮੰਨ ਕੇ ਜਾਂਚ ਕਰਾਂਗੇ। ਸਕੂਲ ਦੇ ਅੰਦਰ ਇੱਕ ਲਾਸ਼ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ। ਫਿਲਹਾਲ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।

(For more news apart from  dead body 4-year-old student found in the school in Patna  News in Punjabi, stay tuned to Rozana Spokesman)

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement