
Malout news : ਆਪਰੇਸ਼ਨ ਥੀਏਟਰ ’ਚ ਹੀ ਡਾਕਟਰ ਨੇ ਮੰਗੇ 10 ਹਜ਼ਾਰ ਰੁਪਏ, ਕਿਹਾ ਹੱਡੀ ਬਦਲਣ ਦੀ ਹੈ ਫੀਸ
Malout news : ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਇੱਕ ਔਰਤ ਮਰੀਜ਼ ਦੇ ਸੱਜੇ ਕੰਨ ਦਾ ਆਪਰੇਸ਼ਨ ਕਰਨਾ ਸੀ, ਪਰ ਵਾਰਸਾਂ ਅਨੁਸਾਰ ਉਸ ਦੇ ਖੱਬੇ ਕੰਨ ਦਾ ਆਪਰੇਸ਼ਨ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਇੱਕ ਔਰਤ ਦੇ ਪਤੀ ਨੇ ਆਪਣੀ ਬਿਮਾਰ ਪਤਨੀ ਦੀ ਗਾਥਾ ਦੱਸੀ ਕਿ ਉਹ ਅੱਜ ਸਵੇਰੇ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਹੋਏ ਸਨ। ਕੰਨ ਦਾ ਆਪਰੇਸ਼ਨ, ਜਿਸ ’ਚ ਕੰਨ ਦੀ ਹੱਡੀ ਖ਼ਰਾਬ ਹੋਈ ਦੱਸੀ ਗਈ ਸੀ ਦਾ ਆਪਰੇਸ਼ਨ ਹੋਣਾ ਸੀ।
ਇਹ ਵੀ ਪੜੋ:Gold and Sliver Price: ਖਰੀਦਦਾਰਾਂ ਲਈ ਰਾਹਤ ! ਸੋਨੇ ਹੋਇਆ ਸਸਤਾ ਚਾਂਦੀ ਆਈ ਗਿਰਾਵਟ
ਸਰਕਾਰੀ ਹਸਪਤਾਲ ਵਿਖੇ ਈਐਨਟੀ ਮਾਹਿਰ ਡਾਕਟਰ ਨੇ ਸੱਜੇ ਕੰਨ ਦੀ ਬਜਾਏ ਖੱਬੇ ਕੰਨ ਦਾ ਆਪਰੇਸ਼ਨ ਕਰ ਦਿੱਤਾ। ਮਰੀਜ਼ ਦੇ ਪਤੀ ਨੇ ਦੱਸਿਆ ਕਿ ਜਦ ਉਸਨੇ ਸਬੰਧਿਤ ਡਾਕਟਰ ਨੂੰ ਗ਼ਲਤ ਆਪਰੇਸ਼ਨ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਇਸ ਕੰਨ ’ਚ ਵੀ ਬਿਮਾਰੀ ਸੀ। ਮਰੀਜ਼ ਦੇ ਪਤੀ ਨੇ ਦੱਸਿਆ ਕਿ ਜਦ ਉਸਨੇ ਇਸ ਸਬੰਧੀ ਐਸਐਮਓ ਕੋਲ ਗੱਲ ਕੀਤੀ ਤਾਂ ਡਾਕਟਰ ਮੰਨਿਆ ਕਿ ਆਪਰੇਸ਼ਨ ਗ਼ਲਤ ਹੋਇਆ ਹੈ ਅਤੇ ਡਾਕਟਰ ਤੁਰੰਤ ਹਸਪਤਾਲ ਵਿੱਚੋਂ ਚਲੇ ਗਏ। ਪੀੜਤ ਮਰੀਜ਼ ਦੇ ਪਤੀ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੀ ਪਤਨੀ ਅਜੇ ਤੱਕ ਆਪਰੇਸ਼ਨ ਥੀਏਟਰ ਵਿੱਚ ਹੀ ਸੀ ਕਿ ਆਪਰੇਸ਼ਨ ਕਰਨ ਵਾਲੇ ਡਾਕਟਰ ਨੇ ਉਸ ਤੋਂ 10 ਹਜ਼ਾਰ ਰੁਪਏ ਮੰਗੇ ਅਤੇ ਕਿਹਾ ਕਿ ਹੱਡੀ ਬਦਲਣ ਦੀ ਫੀਸ ਹੈ। ਪਰ ਜਦ ਉਸਨੇ ਇਸ ਸਬੰਧੀ ਐਸਐਮਓ ਕੋਲ ਸ਼ਿਕਾਇਤ ਕੀਤੀ ਤਾਂ ਐਸਐਮਓ ਨੇ ਉਹ ਪੈਸੇ ਉਸ ਦੇ ਪਤੀ ਦੀ ਜੇਬ੍ਹ ਵਿੱਚ ਵਾਪਸ ਪਾਏ ਅਤੇ ਤੁਰੰਤ ਹਸਪਤਾਲ ਛੱਡ ਕੇ ਡਾਕਟਰ ਚਲੇ ਗਏ।
ਇਹ ਵੀ ਪੜੋ:Jalandhar Fire News : ਜਲੰਧਰ ’ਚ ਖ਼ਾਲੀ ਪਲਾਟ 'ਚ ਬਣੇ ਸਕਰੈਪ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
ਪੀੜਤ ਪਤੀ ਨੇ ਇਹ ਵੀ ਕਿਹਾ ਕਿ ਜੇ ਪੈਸੇ ਜਾਇਜ਼ ਲਏ ਸਨ ਤਾਂ ਵਾਪਸ ਕਿਉਂ ਕੀਤੇ? ਪਰ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ 10 ਹਜ਼ਾਰ ਰੁਪਏ ਦੀ ਕੋਈ ਅਜਿਹੀ ਚੀਜ਼ ਲਿਆਂਦੀ ਜਾਂ ਪਾਈ ਨਹੀਂ ਗਈ ਜਿਸ ਦੀ ਕੀਮਤ 10 ਹਜ਼ਾਰ ਰੁਪਏ ਪ੍ਰਤੀਤ ਹੁੰਦੀ ਹੋਵੇ। ਪੀੜਤ ਪਤੀ ਨੇ ਇਹ ਵੀ ਕਿਹਾ ਕਿ ਹੁਣ ਉਹਨਾਂ ਨੂੰ ਹਸਪਤਾਲ ਵਿੱਚੋਂ ਕੋਈ ਛੁੱਟੀ ਵੀ ਨਹੀਂ ਦੇ ਰਿਹਾ ਕਿਉਂਕਿ ਡਾਕਟਰ ਤੁਰੰਤ ਹਸਪਤਾਲ ਛੱਡ ਕੇ ਚਲੇ ਗਏ ਅਤੇ ਹਸਪਤਾਲ ਵਿੱਚ ਜੋ ਸਟਾਫ ਹੈ ਉਹ ਇੱਕ-ਦੂਜੇ ਕੋਲ ਫਾਈਲ ਹੋਣ ਬਾਰੇ ਕਹਿ ਰਹੇ ਹਨ। ਮਰੀਜ਼ ਦੇ ਪਤੀ ਨੇ ਮੰਗ ਕੀਤੀ ਹੈ ਕਿ ਉਸ ਨਾਲ ਨਿਆਏ ਕੀਤਾ ਜਾਵੇ ਕਿਉਂਕਿ ਉਸਦੀ ਪਤਨੀ ਦਾ ਜਿਹੜਾ ਕੰਨ ਖਰਾਬ ਸੀ ਉਹ ਉਸੇ ਤਰ੍ਹਾਂ ਹੀ ਪੀੜਤ ਅਤੇ ਪੀੜਾ ਝੱਲ ਰਹੀ ਹੈ, ਪ੍ਰੰਤੂ ਜਿਹੜਾ ਕੰਨ ਬਿਲਕੁਲ ਸਾਬਤ ਸਬੂਤ ਸੀ ਉਸ ਨੂੰ ਡਾਕਟਰਾਂ ਨੇ ਪਾੜ ਕੇ ਧਰ ਦਿੱਤਾ। ਇਸ ਸਬੰਧੀ ਐਸਐਮਓ ਜਾਂ ਆਪਰੇਸ਼ਨ ਕਰਨ ਵਾਲੇ ਡਾਕਟਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਨਾ ਹੀ ਉਹਨਾਂ ਨੇ ਫੋਨ ਚੁੱਕਿਆ ਅਤੇ ਹਸਪਤਾਲ ਵਿੱਚੋਂ ਤਾਂ ਉਹ ਤੁਰੰਤ ਹੀ ਚਲੇ ਗਏ ਸਨ।
(For more news apart from right ear was replaced by operation of left ear News in Punjabi, stay tuned to Rozana Spokesman)