
Gold and Sliver Price: ਸੋਨਾ 72,884 ਰੁਪਏ ਪ੍ਰਤੀ 10 ਗ੍ਰਾਮ, ਚਾਂਦੀ 87,155 ਰੁਪਏ ਪ੍ਰਤੀ ਕਿਲੋਗ੍ਰਾਮ ਹੋਇਆ
Gold and Sliver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਉਤਰਾਅ-ਚੜ੍ਹਾਅ ਕਰਦੀਆਂ ਰਹਿੰਦੀਆਂ ਹਨ। ਗਲੋਬਲ ਮਾਰਕੀਟ ਤੋਂ ਕਮਜ਼ੋਰ ਸੰਕੇਤਾਂ ਦੇ ਬਾਅਦ, ਸ਼ੁੱਕਰਵਾਰ ਨੂੰ ਐਮਸੀਐਕਸ 'ਤੇ ਸੋਨੇ ਦੇ ਜੂਨ ਫਿਊਚਰਜ਼ ਕੰਟਰੈਕਟ ਦੀ ਕੀਮਤ 96 ਰੁਪਏ ਜਾਂ 0.13% ਦੀ ਗਿਰਾਵਟ ਨਾਲ 72,884 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਦੌਰਾਨ ਐਮਸੀਐਕਸ 'ਤੇ ਚਾਂਦੀ ਦਾ ਜੁਲਾਈ ਠੇਕਾ 145 ਰੁਪਏ ਭਾਵ 0.17 ਫ਼ੀਸਦੀ ਡਿੱਗ ਕੇ 87,155 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ।
ਜੂਨ ਦੀ ਮਿਆਦ ਖ਼ਤਮ ਹੋਣ ਵਾਲੇ ਸੋਨੇ ਦੇ ਫਿਊਚਰਜ਼ ਐਮਸੀਐਕਸ 'ਤੇ ਬੁੱਧਵਾਰ (15 ਮਈ) ਨੂੰ 0.13 ਫੀਸਦੀ ਵਧ ਕੇ 72,390 ਰੁਪਏ ਪ੍ਰਤੀ 10 ਗ੍ਰਾਮ 'ਤੇ ਸਨ। ਜਦਕਿ ਜੁਲਾਈ 'ਚ ਐਮਸੀਐਕਸ 'ਤੇ ਮਿਆਦ ਖ਼ਤਮ ਹੋਣ ਵਾਲੇ ਚਾਂਦੀ ਦੇ ਫਿਊਚਰਜ਼ 0.04 ਫੀਸਦੀ ਡਿੱਗ ਕੇ 85,386,00 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਏ। GoodReturns ਅਨੁਸਾਰ 22 ਕੈਰੇਟ ਸੋਨੇ ਦੀ ਸੋਨੇ ਦੀ ਕੀਮਤ 40 ਰੁਪਏ ਵਧ ਕੇ 6,715 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,325 ਰੁਪਏ ਪ੍ਰਤੀ ਗ੍ਰਾਮ ਹੋ ਗਈ (ਜਿਸ ਨੂੰ 999 ਸੋਨਾ ਵੀ ਕਿਹਾ ਜਾਂਦਾ ਹੈ)।
ਇਹ ਵੀ ਪੜੋ:Gurdas Maan : ਪੰਜਾਬੀ ਗਾਇਕ ਗੁਰਦਾਸ ਮਾਨ ਪਤਨੀ ਨਾਲ ਮੀਕਾ ਦੇ ਘਰ ਇੱਕਠਿਆਂ ਖਾਇਆ ਖਾਣਾ
ਚੇਨਈ— ਚੇਨਈ 'ਚ ਅੱਜ 22 ਕੈਰੇਟ ਸੋਨੇ ਦੀ ਕੀਮਤ 6,725 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,336 ਰੁਪਏ ਪ੍ਰਤੀ ਗ੍ਰਾਮ ਹੈ।
ਮੁੰਬਈ— ਮੁੰਬਈ ’ਚ ਅੱਜ 22 ਕੈਰੇਟ ਸੋਨੇ ਦੀ ਕੀਮਤ 6,715 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,325 ਰੁਪਏ ਪ੍ਰਤੀ ਗ੍ਰਾਮ ਹੈ।
ਅਹਿਮਦਾਬਾਦ— ਅਹਿਮਦਾਬਾਦ 'ਚ ਅੱਜ 22 ਕੈਰੇਟ ਸੋਨੇ ਦੀ ਕੀਮਤ 6,720 ਰੁਪਏ ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ ਦੀ ਕੀਮਤ 7,330 ਰੁਪਏ ਪ੍ਰਤੀ ਗ੍ਰਾਮ ਹੈ।
ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ ਕਿਉਂਕਿ ਨਿਵੇਸ਼ਕ ਅਮਰੀਕੀ ਮਹਿੰਗਾਈ ਅੰਕੜਿਆਂ ਦੀ ਉਡੀਕ ਕਰ ਰਹੇ ਸਨ। ਜੋ ਫੈਡਰਲ ਰਿਜ਼ਰਵ ਲਈ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਰਾਹ ਦੱਸ ਸਕਦਾ ਹੈ। ਸਪਾਟ ਸੋਨਾ 2,357.35 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ। ਜਦਕਿ ਅਮਰੀਕੀ ਸੋਨਾ ਵਾਇਦਾ 0.1 ਫੀਸਦੀ ਵਧ ਕੇ 2,362.80 ਡਾਲਰ 'ਤੇ ਪਹੁੰਚ ਗਿਆ।
(For more news apart from Gold became cheaper and silver fell News in Punjabi, stay tuned to Rozana Spokesman)