Karnataka : ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ,ਗਰਭਵਤੀ ਮਹਿਲਾ ਦੇ ਸਰੀਰ 'ਚ ਛੱਡਿਆ 3 ਫੁੱਟ ਲੰਬਾ ਕੱਪੜਾ
Published : May 17, 2024, 1:26 pm IST
Updated : May 17, 2024, 1:26 pm IST
SHARE ARTICLE
Karnataka govt hospital
Karnataka govt hospital

5 ਮਈ ਨੂੰ ਚੰਦਰਿਕਾ ਦੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਡਿਲੀਵਰੀ ਹੋਈ ਪਰ 4 ਦਿਨਾਂ ਬਾਅਦ ਉਸ ਦੇ ਪੇਟ ਵਿੱਚ ਅਸਹਿਣਯੋਗ ਦਰਦ ਹੋਣ ਲੱਗਾ

Karnataka : ਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ ਜਿੱਥੇ ਹਫੜਾ-ਦਫੜੀ ਦਾ ਆਲਮ ਰਹਿੰਦਾ ਹੈ, ਉੱਥੇ ਹੀ ਆਏ ਦਿਨ ਡਾਕਟਰਾਂ ਅਤੇ ਸਟਾਫ ਨਰਸਾਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਰਹਿੰਦੀ ਹੈ। ਕਰਨਾਟਕ ਦੇ ਕੋਲਾਰ 'ਚ ਲਾਪਰਵਾਹੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸਟਾਫ ਨਰਸ ਨੇ ਡਿਲੀਵਰੀ ਤੋਂ ਬਾਅਦ ਔਰਤ ਦੇ ਸਰੀਰ 'ਚ 3 ਫੁੱਟ ਲੰਬਾ ਕੱਪੜਾ ਛੱਡ ਦਿੱਤਾ।

 ਅਸਹਿ ਦਰਦ ਉਠਣ 'ਤੇ ਜਦੋਂ ਉਹ ਇਲਾਜ ਲਈ ਨਿੱਜੀ ਹਸਪਤਾਲ ਗਈ ਤਾਂ ਅਲਟਰਾਸਾਊਂਡ ਤੋਂ ਪਤਾ ਲੱਗਾ ਕਿ ਉਸ ਦੇ ਸਰੀਰ ਵਿਚ ਕੱਪੜਾ ਸੀ। ਕੱਪੜਾ ਵੀ ਮਹਿਲਾ ਦੇ ਪ੍ਰਾਈਵੇਟ ਪਾਰਟ ਨਾਲ ਚਿਪਕਿਆ ਹੋਇਆ ਸੀ, ਜਿਸ ਕਾਰਨ ਉਸ ਨੂੰ ਅਸਹਿ ਦਰਦ ਉਠ ਰਿਹਾ ਸੀ। ਮਹਿਲਾ ਦੇ ਪਤੀ ਨੇ ਹੰਗਾਮਾ ਕਰਦੇ ਹੋਏ ਸਰਕਾਰੀ ਹਸਪਤਾਲ ਦੇ ਸਟਾਫ 'ਤੇ ਲਾਪਰਵਾਹੀ ਦੇ ਦੋਸ਼ ਲਗਾਏ। ਸਿਵਲ ਸਰਜਨ ਡਾ.ਐਸ.ਐਨ.ਵਿਜੇ ਕੁਮਾਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਸਰਜਰੀ ਕਰਕੇ ਹਟਾਉਣਾ ਪਿਆ ਕੱਪੜਾ 

ਮੀਡੀਆ ਰਿਪੋਰਟਾਂ ਮੁਤਾਬਕ 20 ਸਾਲਾ ਚੰਦਰਿਕਾ ਰਾਮਸਾਗਰਾ ਪਿੰਡ ਦੀ ਰਹਿਣ ਵਾਲੀ ਹੈ। 5 ਮਈ ਨੂੰ ਚੰਦਰਿਕਾ ਦੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਡਿਲੀਵਰੀ ਹੋਈ ਪਰ 4 ਦਿਨਾਂ ਬਾਅਦ ਉਸ ਦੇ ਪੇਟ ਵਿੱਚ ਅਸਹਿਣਯੋਗ ਦਰਦ ਹੋਣ ਲੱਗਾ। ਹਾਲਤ ਵਿਗੜਦੀ ਦੇਖ ਰਾਜੇਸ਼ ਆਪਣੀ ਪਤਨੀ ਚੰਦਰਿਕਾ ਨੂੰ ਨਿੱਜੀ ਹਸਪਤਾਲ ਲੈ ਗਿਆ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕਰਵਾਇਆ ਤਾਂ  ਪ੍ਰਾਈਵੇਟ ਪਾਰਟ ਨਾਲ ਕੱਪੜਾ ਚਿਪਕਿਆ ਮਿਲਿਆ।

ਰਾਜੇਸ਼ ਨੇ ਡਾਕਟਰ ਨੂੰ ਦੱਸਿਆ ਕਿ ਚੰਦਰਿਕਾ ਦੀ ਡਿਲੀਵਰੀ ਸਰਕਾਰੀ ਐਸਐਨਆਰ ਹਸਪਤਾਲ ਵਿੱਚ ਹੋਈ ਹੈ। ਇਹ ਪਤਾ ਲੱਗਣ 'ਤੇ ਨਿੱਜੀ ਹਸਪਤਾਲ ਦੇ ਡਾਕਟਰ ਨੇ ਆਪ੍ਰੇਸ਼ਨ ਕਰਕੇ ਕੱਪੜਾ ਕੱਢ ਦਿੱਤਾ ਪਰ ਰਾਜੇਸ਼ ਸਰਕਾਰੀ ਹਸਪਤਾਲ ਪਹੁੰਚਿਆ ਅਤੇ ਉੱਥੇ ਮੌਜੂਦ ਸਟਾਫ 'ਤੇ ਦੋਸ਼ ਲਗਾਇਆ। ਜਾਂਚ ਦੌਰਾਨ ਪਾਇਆ ਗਿਆ ਕਿ ਸਟਾਫ ਨਰਸ ਦੀ ਲਾਪਰਵਾਹੀ ਸੀ। ਉਸ ਨੇ ਹੀ ਚੰਦਰੀਕਾ ਦੇ ਸਰੀਰ 'ਚ  ਕੱਪੜਾ ਛੱਡ ਦਿੱਤਾ ਸੀ। ਇਹ ਪਤਾ ਲੱਗਣ ਤੋਂ ਬਾਅਦ ਰਾਜੇਸ਼ ਗੁੱਸੇ 'ਚ ਆ ਗਿਆ ਅਤੇ ਉਸ ਨੇ ਜ਼ਿਲ੍ਹਾ ਸਰਜਨ ਨੂੰ ਲਿਖਤੀ ਸ਼ਿਕਾਇਤ ਦਿੱਤੀ।

ਟਾਂਕੇ ਲਗਾਉਂਦੇ ਸਮੇਂ ਰਹਿ ਗਿਆ ਸੀ ਕੱਪੜਾ 

ਰਾਜੇਸ਼ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਟਾਂਕੇ ਲਗਾਉਣ ਤੋਂ ਬਾਅਦ ਬਲੀਡਿੰਗ ਨੂੰ ਰੋਕਣ ਲਈ ਚੰਦਰਿਕਾ ਦੇ ਪ੍ਰਾਈਵੇਟ ਪਾਰਟ 'ਤੇ ਦਵਾਈ ਲਗਾਈ ਸੀ ਪਰ ਉਸ ਨੇ ਕੱਪੜੇ ਨਾਲ ਸਾਫ਼ ਕਰਕੇ ਦਵਾਈ ਲਗਾ ਦਿੱਤੀ। ਡਾਕਟਰਾਂ ਨੇ ਚੰਦਰਿਕਾ ਨੂੰ ਟਾਂਕੇ ਕਢਵਾਉਣ ਸਮੇਂ ਇਸ ਨੂੰ ਹਟਾਉਣ ਦੀ ਸਲਾਹ ਦਿੱਤੀ ਸੀ ਪਰ ਸਟਾਫ ਨਰਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਸ ਨੇ ਕੱਪੜਾ ਹਟਾਇਆ ਨਹੀਂ , ਜਿਸ ਦਾ ਨਤੀਜਾ ਚੰਦਰਿਕਾ ਨੂੰ ਭੁਗਤਣਾ ਪਿਆ। ਚੰਦਰਿਕਾ 7 ਮਈ ਤੱਕ ਹਸਪਤਾਲ ਵਿੱਚ ਸੀ ਅਤੇ 17 ਮਈ ਨੂੰ ਜਾਂਚ ਲਈ ਬੁਲਾਇਆ ਗਿਆ ਸੀ।

Location: India, Karnataka

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement