
ਜਲਦ ਕਰੋ ਅਪਲਾਈ
ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਲੋਕ ਰੇਲਵੇ ਵਿਚ ਨਿਕਲੀਆਂ ਨੌਕਰੀਆਂ ਲਈ ਅਰਜ਼ੀਆਂ ਭੇਜ ਸਕਦੇ ਹਨ। ਇੰਡੀਅਨ ਰੇਲਵੇ ਦੀ ਇੰਟੀਗ੍ਰਾਲ ਕੋਚ ਫੈਕਟਰੀ ਅਪ੍ਰੈਂਟਿਸ ਦੇ 992 ਆਹੁਦਿਆਂ 'ਤੇ 10ਵੀਂ ਅਤੇ ਆਈਟੀਆਈ ਪਾਸ ਅਰਜ਼ੀ ਭੇਜ ਸਕਦੇ ਹਨ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 24 ਜੂਨ ਹੈ। ਇਛੁੱਕ ਲੋਕ ਹਰ ਜਾਣਕਾਰੀ ਧਿਆਨ ਨਾਲ ਪੜ੍ਹ ਕੇ ਅਰਜ਼ੀ ਭੇਜਣ। ਇਸ ਆਹੁਦੇ ਦਾ ਨਾਮ ਅਪ੍ਰੈਂਟਿਸ ਹੈ।
RRB
ਉਮੀਦਵਾਰ ਦੀ ਉਮਰ ਘਟ ਤੋਂ ਘਟ 15 ਸਾਲ ਅਤੇ ਵੱਧ ਤੋਂ ਵੱਧ ਉਮਰ 24 ਸਾਲ ਹੋਣੀ ਚਾਹੀਦੀ ਹੈ। ਉਮਰ ਦੀ ਗਿਣਤੀ 1.10.2019 ਦੇ ਹਿਸਾਬ ਨਾਲ ਕੀਤੀ ਜਾਵੇਗੀ। ਜੋ ਲੋਕ ਪਹਿਲੀ ਵਾਰ ਨੌਕਰੀ ਕਰਨਗੇ ਉਹਨਾਂ ਦੀ ਤਨਖ਼ਾਹ 5700 ਪ੍ਰਤੀ ਮਹੀਨਾ 5700 ਹੋਵੇਗੀ ਅਤੇ ਦੂਜੇ ਸਾਲ ਵਧਾ ਕੇ 6500 ਕਰ ਦਿੱਤੀ ਜਾਵੇਗੀ।
ਜੋ ਆਈਟੀਆਈ ਦੇ ਉਮੀਦਵਾਰਾਂ ਦੀ ਪਹਿਲੇ ਸਾਲ 5700 ਦੂਜੇ ਸਾਲ 6500 ਅਤੇ ਤੀਜੇ ਸਾਲ 7350 ਹੋਵੇਗੀ। ਜਰਨਲ ਸ਼੍ਰੇਣੀ ਲਈ 100 ਰੁਪਏ ਫ਼ੀਸ ਹੋਵੇਗੀ ਅਤੇ ਐਸਸੀ, ਐਸਟੀ ਲਈ ਕੋਈ ਵੀ ਫ਼ੀਸ ਨਹੀਂ ਹੋਵੇਗੀ। ਉਮੀਦਵਾਰਾਂ ਦੀ ਚੋਣ 10ਵੀਂ ਦੇ ਅੰਕਾਂ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ। ਇਛੁੱਕ ਲੋਕ ਆਫੀਸ਼ੀਅਲ ਵੈਬਸਾਈਟ icf.indianrailways.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।