ਚੀਨ ਨੇ 90 ਦਿਨਾਂ ਲਈ ਪੁਲਾੜ ਯਾਤਰਾ 'ਤੇ ਭੇਜੇ 3 ਪੁਲਾੜ ਯਾਤਰੀ
Published : Jun 17, 2021, 1:21 pm IST
Updated : Jun 17, 2021, 1:21 pm IST
SHARE ARTICLE
 China sent three astronauts into orbit on Thursday
China sent three astronauts into orbit on Thursday

ਲਾੜ ਯਾਤਰੀ ਉੱਥੇ ਤਿੰਨ ਮਹੀਨੇ ਤੱਕ ਉਸ ਦੇ ਕੋਰ ਮੋਡਿਊਲ ਤਿਆਨਹੇ ਵਿਚ ਰਹਿਣਗੇ

ਬੀਜਿੰਗ - ਚੀਨ ਨੇ ਤਿੰਨ ਪੁਲਾੜ ਯਾਤਰੀਆਂ ਨੂੰ ਵੀਰਵਾਰ ਨੂੰ ਆਪਣੇ ਉਸਾਰੀ ਅਧੀਨ ਪੁਲਾੜ ਸਟੇਸ਼ਨ ਦੀ ਮੁਰੰਮਤ ਲਈ ਰਵਾਨਾ ਕੀਤਾ ਹੈ। ਇਹ ਪੁਲਾੜ ਯਾਤਰੀ ਉੱਥੇ ਤਿੰਨ ਮਹੀਨੇ ਤੱਕ ਉਸ ਦੇ ਕੋਰ ਮੋਡਿਊਲ ਤਿਆਨਹੇ ਵਿਚ ਰਹਿਣਗੇ। ਪੰਜ ਸਾਲ ਵਿਚ ਚੀਨ ਦਾ ਇਹ ਪਹਿਲਾ ਮਿਸ਼ਨ ਹੈ ਜਿਸ ਵਿਚ ਉਸ ਨੇ ਕਿਸੇ ਇਨਸਾਨ ਨੂੰ ਪੁਲਾੜ ਵਿਚ ਭੇਜਿਆ ਹੈ। 'ਤਿਆਨਹੇ' ਚੀਨ ਵੱਲੋਂ ਭੇਜਿਆ ਗਿਆ ਤੀਜਾ ਅਤੇ ਸਭ ਤੋਂ ਵੱਡਾ ਪੁਲਾੜ ਸਟੇਸ਼ਨ ਹੈ। 

 China sent three astronauts into orbit on ThursdayChina sent three astronauts into orbit on Thursday

ਇਸ ਦੇ ਕੋਰ ਮੋਡਿਊਲ ਨੂੰ 29 ਅਪ੍ਰੈਲ ਨੂੰ ਆਰਬਿਟ ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਪੁਲਾੜ ਯਾਤਰੀ ਪੁਲਾੜ ਗੱਡੀ 'ਸ਼ੇਨਝੇਉ-12' ਵਿਚ ਸਵਾਰ ਹਨ ਜਿਸ ਨੂੰ ਉੱਤਰੀ-ਪੱਛਮੀ ਜਿਯੁਕਵਾਨ ਲਾਂਚ ਕੇਂਦਰ ਤੋਂ ਲੌਂਗ ਮਾਰਚ-2 ਐੱਫ ਰਾਕੇਟ ਜ਼ਰੀਏ ਲਾਂਚ ਕੀਤਾ ਗਿਆ। ਇਹ ਤਿੰਨੇ ਯਾਤਰੀ ਹੈਸ਼ੇਂਗ, ਲਿਯੂ ਬੋਮਿੰਗ ਅਤੇ ਤਾਂਗ ਹੋਂਗਬੋ ਹਨ। ਲਾਂਚ ਦੇ ਕੁਝ ਮਿੰਟ ਬਾਅਦ ਹੀ ਇਸ ਨੂੰ ਸਫਲ ਘੋਸ਼ਿਤ ਕਰ ਦਿੱਤਾ ਗਿਆ।

ChinaChina

'ਚਾਈਨਾ ਮੈਨਡ ਸਪੇਸ ਏਜੰਸੀ' (CMSA) ਮੁਤਾਬਕ,''ਚੀਨ ਨੇ ਸੱਤਵੀਂ ਵਾਰ ਪੁਲਾੜ ਵਿਚ ਆਪਣੇ ਯਾਤਰੀ ਭੇਜੇ ਹਨ ਪਰ ਪੁਲਾੜ ਸਟੇਸ਼ਨ ਦੇ ਨਿਰਮਾਣ ਦੌਰਾਨ ਪੁਲਾੜ ਯਾਤਰੀਆਂ ਨੂੰ ਲੈਕੇ ਲਿਜਾਣ ਵਾਲਾ ਇਹ ਪਹਿਲਾ ਚੀਨੀ ਮਿਸ਼ਨ ਹੈ।'' ਚੀਨ ਨੇ ਕਰੀਬ ਪੰਜ ਸਾਲ ਪਹਿਲਾਂ 2016 ਵਿਚ ਆਖਰੀ ਵਾਰ ਕਿਸੇ ਇਨਸਾਨ ਨੂੰ ਪੁਲਾੜ ਵਿਚ ਭੇਜਿਆ ਸੀ। 2016 ਵਿਚ ਦੋ ਪੁਰਸ਼ ਪੁਲਾੜ ਯਾਤਰੀ ਸ਼ੇਨਝੋਊ-11 ਵਿਚ ਪੁਲਾੜ ਗਏ ਸਨ ਅਤੇ 33 ਦਿਨ ਉੱਥੇ ਰਹੇ।

NASANASA

ਅੱਜ ਗਏ ਤਿੰਨ ਮੈਂਬਰੀ ਦਲ ਦੇ ਉਸ ਰਿਕਾਰਡ ਨੂੰ ਤੋੜਨ ਦੀ ਆਸ ਹੈ। ਇਹ ਪੁਲਾੜ ਯਾਤਰੀ ਤਿੰਨ ਮਹੀਨੇ ਤੱਕ ਪੁਲਾੜ ਵਿਚ ਰਹਿਣਗੇ ਅਤੇ ਇਸ ਦੌਰਾਨ ਉਹ ਮੁਰੰਮਤ ਅਤੇ ਨਿਗਰਾਨੀ ਜਿਹੇ ਕੰਮ ਕਰਨਗੇ। ਇਹ ਪੁਲਾੜ ਸਟੇਸ਼ਨ ਆਸਾਮਾਨ ਤੋਂ ਚੀਨ ਲਈ ਦੁਨੀਆ 'ਤੇ ਨਜ਼ਰ ਰੱਖੇਗਾ ਅਤੇ ਪੁਰਾਣੇ ਹੁੰਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਮੁਕਾਬਲਾ ਕਰੇਗਾ। ISS ਨਾਸਾ (ਅਮਰੀਕਾ), Roscosmos (ਰੂਸ), JAXA (ਜਾਪਾਨ), ESA (ਯੂਰਪ) and CSA (ਕੈਨੇਡਾ) ਦਾ ਪ੍ਰਾਜੈਕਟ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement