ਪੰਜਾਬ 'ਚ ਕੱਲ਼੍ਹ ਤੋਂ ਦੇਖਣ ਨੂੰ ਮਿਲੇਗਾ ਬਿਪਰਜੋਈ ਦਾ ਅਸਰ, ਠੰਡੀਆਂ ਹਵਾਵਾਂ ਦੇ ਨਾਲ ਪਵੇਗਾ ਮੀਂਹ

By : GAGANDEEP

Published : Jun 17, 2023, 3:51 pm IST
Updated : Jun 17, 2023, 6:41 pm IST
SHARE ARTICLE
photo
photo

ਬਿਪਰਜੋਈ ਜਿਥੇ ਦੂਜੇ ਰਾਜਾਂ ਵਿਚ ਮੁਸੀਬਤ ਲਿਆ ਰਹੀ ਹੈ, ਉੱਥੇ ਹੀ ਪੰਜਾਬ ਵਿਚ ਮੌਸਮ ਸੁਹਾਵਣਾ ਬਣਾ ਦੇਵੇਗਾ

 

 ਚੰਡੀਗੜ੍ਹ:  ਚੱਕਰਵਾਤੀ ਤੂਫਾਨ ਬਿਪਰਜੋਏ ਦਾ ਪੰਜਾਬ 'ਚ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਮੌਸਮ ਮਾਹਿਰਾਂ ਨੇ ਐਤਵਾਰ ਅਤੇ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ ਪਰ ਇਸ ਦਾ ਜ਼ਿਆਦਾ ਅਸਰ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਨਾਲ-ਨਾਲ ਪੂਰਬੀ ਮਾਲਵੇ 'ਚ ਹੀ ਦੇਖਣ ਨੂੰ ਮਿਲੇਗਾ।
ਮੌਸਮ ਵਿਭਾਗ ਮੁਤਾਬਕ ਬਿਪਰਜੋਈ ਦਾ ਅਸਰ ਐਤਵਾਰ ਤੋਂ ਸ਼ੁਰੂ ਹੋ ਜਾਵੇਗਾ। ਬਿਪਰਜੋਈ ਦਾ ਅਸਰ ਪਠਾਨਕੋਟ ਅਤੇ ਗੁਰਦਾਸਪੁਰ ਵਿਚ ਹੀ ਦੇਖਣ ਨੂੰ ਮਿਲੇਗਾ। ਪਠਾਨਕੋਟ ਅਤੇ ਗੁਰਦਾਸਪੁਰ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੁਆਬੇ ਦੀ ਗੱਲ ਕਰੀਏ ਤਾਂ ਇਥੇ ਐਤਵਾਰ ਅਤੇ ਸੋਮਵਾਰ ਨੂੰ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ 'ਚ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗੁਜਰਾਤ ਪਹੁੰਚੇ ਅਮਿਤ ਸ਼ਾਹ, ਚੱਕਰਵਾਤ ਬਿਪਰਜੋਏ ਤੋਂ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ

ਦੂਜੇ ਪਾਸੇ ਪੱਛਮੀ ਮਾਲਵੇ ਵਿਚ ਇਸ ਦਾ ਕੋਈ ਅਸਰ ਨਹੀਂ ਪਵੇਗਾ। ਪੂਰਬੀ ਮਾਲਵੇ ਵਿਚ ਮਾਨਸਾ, ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿਚ ਐਤਵਾਰ ਅਤੇ ਸੋਮਵਾਰ ਨੂੰ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਖੂਹ 'ਚ ਛਾਲ ਮਾਰ ਦੇਵਾਂਗਾ- ਨਿਤਿਨ ਗਡਕਰੀ

ਬਿਪਰਜੋਈ ਜਿਥੇ ਦੂਜੇ ਰਾਜਾਂ ਵਿਚ ਮੁਸੀਬਤ ਲਿਆ ਰਹੀ ਹੈ, ਉੱਥੇ ਹੀ ਪੰਜਾਬ ਵਿਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ਵਿਚ ਬਿਪਰਜੋਈ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ। ਸੋਮਵਾਰ ਤੋਂ ਬਾਅਦ ਮਾਝੇ ਅਤੇ ਦੁਆਬੇ ਦਾ ਤਾਪਮਾਨ 40 ਨੂੰ ਪਾਰ ਕਰ ਜਾਵੇਗਾ। ਜਦੋਂ ਕਿ ਮਾਲਵੇ ਵਿੱਚ ਬਿਪਰਜੋਈ ਗਰਮੀ ਤੋਂ ਰਾਹਤ ਦੇਵੇਗੀ। ਸੋਮਵਾਰ ਤੱਕ ਮਾਲਵੇ ਦੇ ਸ਼ਹਿਰਾਂ ਦਾ ਤਾਪਮਾਨ 40 ਦੇ ਨੇੜੇ ਪਹੁੰਚ ਜਾਵੇਗਾ, ਪਰ ਬਿਪਰਜੋਈ ਕਾਰਨ ਰਾਹਤ ਮਿਲੇਗੀ ਅਤੇ ਤਾਪਮਾਨ 'ਚ ਗਿਰਾਵਟ ਆਵੇਗੀ। ਸੋਮਵਾਰ ਤੋਂ ਬਾਅਦ ਮਾਲਵੇ ਦੇ ਸ਼ਹਿਰਾਂ ਦਾ ਤਾਪਮਾਨ 38 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement