
ਉਸ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਏਅਰਲਾਈਨ ਦੁਆਰਾ "ਬਿਨਾਂ ਪੱਕਿਆ ਹੋਇਆ" ਖਾਣਾ ਪਰੋਸਿਆ ਗਿਆ ਸੀ
Air India News: ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਦੀ ਨਵੀਂ ਦਿੱਲੀ-ਨੇਵਾਰਕ ਫਲਾਈਟ ਦੇ ਇਕ 'ਬਿਜ਼ਨਸ' ਕਲਾਸ ਦੇ ਯਾਤਰੀ ਨੇ ਅਪਣੀ ਯਾਤਰਾ ਨੂੰ ਇਕ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਦਸਿਆ ਹੈ। ਇਸ ਦੇ ਨਾਲ ਹੀ ਉਸ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਏਅਰਲਾਈਨ ਦੁਆਰਾ "ਬਿਨਾਂ ਪੱਕਿਆ ਹੋਇਆ" ਖਾਣਾ ਪਰੋਸਿਆ ਗਿਆ ਸੀ ਅਤੇ ਉਸ ਦੀ ਸੀਟ ਵੀ ਗੰਦੀ ਸੀ।
ਸ਼ਨਿਚਰਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਯਾਤਰੀ ਵਿਨੀਤ ਕੇ. ਕਿਹਾ ਕਿ ਉਸ ਨੂੰ ਖਾੜੀ ਏਅਰਲਾਈਨ ਇਤਿਹਾਦ 'ਤੇ ਸੱਭ ਤੋਂ ਸਸਤੀ ਟਿਕਟ ਮਿਲ ਰਹੀ ਸੀ, ਪਰ ਉਸ ਨੇ ਏਅਰ ਇੰਡੀਆ ਨੂੰ ਚੁਣਿਆ ਕਿਉਂਕਿ ਇਹ ਅਮਰੀਕਾ ਲਈ ਨਾਨ-ਸਟਾਪ ਉਡਾਣਾਂ ਚਲਾਉਂਦੀ ਹੈ।
ਉਸ ਨੇ ਕਿਹਾ, "ਕੱਲ੍ਹ ਦੀ ਫਲਾਈਟ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ... ਬਿਜ਼ਨਸ ਕਲਾਸ ਵਿਚ (ਟਿਕਟ) ਬੁੱਕ ਕੀਤੀ ਗਈ ਸੀ। ਸੀਟਾਂ ਸਾਫ਼ ਨਹੀਂ ਸਨ, ਮਾੜੀ ਹਾਲਤ ਵਿਚ ਸਨ ਅਤੇ 35 ਵਿਚੋਂ ਘੱਟੋ-ਘੱਟ 5 ਸੀਟਾਂ ਬੈਠਣ ਦੇ ਯੋਗ ਨਹੀਂ ਸਨ।" ਇਸ ਦੇ ਨਾਲ ਹੀ ਇਸ ਮਾਮਲੇ 'ਚ ਏਅਰ ਇੰਡੀਆ ਦੀ ਪ੍ਰਤੀਕਿਰਿਆ ਨਹੀਂ ਆਈ ਹੈ।
(For more Punjabi news apart from Air India business class passenger calls trip ‘no less than a nightmare’, stay tuned to Rozana Spokesman)