
ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ ਨੂੰ ਮਾਰੀ ਟੱਕਰ , ਟ੍ਰੇਨ ਦੇ ਤਿੰਨ ਡੱਬੇ ਨੁਕਸਾਨੇ ਗਏ
Kanchanjunga Express Accident : ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸੋਮਵਾਰ ਸਵੇਰੇ 9 ਵਜੇ ਦੇ ਕਰੀਬ ਇੱਕ ਮਾਲ ਗੱਡੀ ਨੇ ਕੰਚਨਜੰਗਾ ਐਕਸਪ੍ਰੈਸ (13174) ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕੰਚਨਜੰਗਾ ਐਕਸਪ੍ਰੈਸ ਦੇ ਤਿੰਨ ਡੱਬੇ ਨੁਕਸਾਨੇ ਗਏ ਹਨ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਹੁਣ ਤੱਕ 15 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 60 ਜ਼ਖਮੀ ਹਨ।
ਪੂਰਬੀ ਰੇਲਵੇ ਦੇ ਸੀਪੀਆਰਓ ਅਨੁਸਾਰ, ਯਾਤਰੀ ਟ੍ਰੇਨ ਦੇ ਆਖਰੀ 'ਚ ਦੋ ਪਾਰਸਲ ਅਤੇ ਇੱਕ ਐਸਐਲਆਰ ਡੱਬੇ ਲੱਗੇ ਹੋਏ ਸਨ। ਇਸ ਵਿੱਚ ਕੋਈ ਯਾਤਰੀ ਨਹੀਂ ਸੀ। ਦੋ ਲੋਕੋ ਪਾਇਲਟ ਅਤੇ ਇੱਕ ਗਾਰਡ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਟਰੇਨ ਦੇ 5 ਡੱਬੇ ਨੁਕਸਾਨੇ ਗਏ ਹਨ। ਟ੍ਰੇਨ ਦੇ ਫਿਟਨੈੱਸ ਟੈਸਟ ਤੋਂ ਬਾਅਦ ਟਰੇਨ ਨੂੰ ਸਿਆਲਦਾਹ ਲਈ ਰਵਾਨਾ ਕੀਤਾ ਜਾਵੇਗਾ। ਸਿੰਗਲ ਲਾਈਨ 'ਤੇ ਰੇਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਪੱਛਮੀ ਬੰਗਾਲ ਦੇ ਸਿਆਲਦਾਹ ਜਾ ਰਹੀ ਸੀ। ਐਕਸਪ੍ਰੈੱਸ ਟ੍ਰੇਨ ਸਿਲੀਗੁੜੀ ਦੇ ਰੰਗਪਾਨੀ ਸਟੇਸ਼ਨ ਨੇੜੇ ਰੁਈਧਾਸਾ 'ਚ ਰੈਡ ਸਿਗਨਲ ਕਾਰਨ ਰੁਕੀ ਹੋਈ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਮਾਲ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਮਾਲ ਗੱਡੀ ਦਾ ਪਾਇਲਟ ਸਿਗਨਲ ਨਹੀਂ ਦੇਖ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੇ ਇੰਜਣ 'ਤੇ ਐਕਸਪ੍ਰੈੱਸ ਟਰੇਨ ਦਾ ਇਕ ਡੱਬਾ ਹਵਾ 'ਚ ਲਟਕ ਰਿਹਾ ਸੀ। ਬਾਕੀ ਦੋ ਡੱਬੇ ਪਟੜੀ ਤੋਂ ਉਤਰ ਗਏ। NDRF ਅਤੇ SDRF ਸਮੇਤ ਰੇਲਵੇ ਅਤੇ ਬੰਗਾਲ ਦੇ ਅਧਿਕਾਰੀ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ।