
ਅਸ਼ਲੀਲ ਫਿਲਮਾਂ ਦੇਖਣ ਦਾ ਅਸਰ ਬੱਚਿਆਂ ਉੱਤੇ ਕਿਸ ਕਦਰ ਪੈ ਰਿਹਾ ਹੈ ਉਸਦਾ ਅੰਦਾਜ਼ਾ ਇਸ ਖਬਰ ਤੋਂ ਬੜੀ ਚੰਗੀ ਤਰ੍ਹਾਂ ਲਗਾਇਆ ਜਾ ਸਕਦਾ ਹੈ
ਵਿਕਾਸ ਨਗਰ, ਉਤਰਾਖੰਡ, ਅਸ਼ਲੀਲ ਫਿਲਮਾਂ ਦੇਖਣ ਦਾ ਅਸਰ ਬੱਚਿਆਂ ਉੱਤੇ ਕਿਸ ਕਦਰ ਪੈ ਰਿਹਾ ਹੈ ਉਸਦਾ ਅੰਦਾਜ਼ਾ ਇਸ ਖਬਰ ਤੋਂ ਬੜੀ ਚੰਗੀ ਤਰ੍ਹਾਂ ਲਗਾਇਆ ਜਾ ਸਕਦਾ ਹੈ। ਉਤਰਾਖੰਡ ਵਿਚ ਅਸ਼ਲੀਲ ਫਿਲਮ ਦੇਖਣ ਤੋਂ ਬਾਅਦ 5 ਨਾਬਾਲਿਗ ਲੜਕਿਆਂ ਨੇ 8 ਸਾਲ ਦੀ ਮਾਸੂਮ ਦੇ ਨਾਲ ਸਮੂਹਕ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਤੁਹਾਨੂੰ ਦੱਸ ਦਈਏ ਕਿ ਪੁਲਿਸ ਵਲੋਂ ਦੁਆਰੇ ਸਾਰੇ ਨਾਬਾਲਿਗ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਹਿਸਪੁਰ ਥਾਣਾ ਇਲਾਕੇ ਦੇ ਪਿੰਡ ਵਿਚ 8 ਸਾਲ ਦੀ ਮਾਸੂਮ ਦੇ ਨਾਲ ਸਾਮੂਹਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ।
After watching porn, five minor boys rape 8-yr-oldਦੱਸ ਦਈਏ ਕਿ ਮਾਸੂਮ ਬੱਚੀ ਆਪਣੇ ਘਰ ਦੇ ਬਾਹਰ ਇਕੱਲੀ ਖੇਡ ਰਹੀ ਸੀ। ਇਸ ਦੌਰਾਨ ਉਸ ਨੂੰ ਗੁਆਂਢ ਵਿਚ ਰਹਿਣ ਵਾਲੇ 5 ਨਬਾਲਿਗ ਲੜਕੇ ਆਪਣੇ ਨਾਲ ਟਾਫੀਆਂ ਦੇਣ ਦੇ ਬਹਾਨੇ ਘਰੋਂ ਦੂਰ ਲੈ ਗਏ, ਜਿੱਥੇ ਉਨ੍ਹਾਂ ਨੇ ਬੱਚੀ ਦੇ ਨਾਲ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ। ਮਾਮਲੇ ਦਾ ਖੁਲਾਸਾ ਉਸ ਵਕ਼ਤ ਹੋਇਆ ਜਿਸ ਸਮੇਂ ਬੱਚੀ ਘਰ ਆਕੇ ਬਿਲਕੁਲ ਚੁੱਪ ਹੋ ਗਈ ਅਤੇ ਮਾਂ ਦੇ ਪੁੱਛਣ 'ਤੇ ਉਸਨੇ ਸਰੀਰਕ ਤਕਲੀਫ਼ ਦੀ ਸ਼ਿਕਾਇਤ ਕੀਤੀ। ਫਿਰ ਬੱਚੀ ਨੇ ਉਸ ਨਾਲ ਵਾਪਰੀ ਸਾਰੀ ਘਟਨਾ ਨੂੰ ਮਾਂ ਅੱਗੇ ਬਿਆਨ ਕੀਤਾ ਜਿਸਤੋਂ ਪਤਾ ਲੱਗਿਆ ਕਿ ਬੱਚੀ ਜਬਰ ਜਨਾਹ ਦੀ ਸ਼ਿਕਾਰ ਹੋਈ ਹੈ।
After watching porn, five minor boys rape 8-yr-oldਜਾਣਕਾਰੀ ਮਿਲਦੇ ਹੀ ਪੀੜਤ ਲੜਕੀ ਦੇ ਮਾਤਾ - ਪਿਤਾ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਾਰਵਾਈ ਅਤੇ ਪੁਲਿਸ ਨੇ 5 ਨਾਬਾਲਿਗ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ। 5 ਨਾਬਾਲਿਗ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਕਿ ਉਨ੍ਹਾਂ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੇਹਰਾਦੂਨ ਦੀ ਸੀਨੀਅਰ ਸੁਪਰਡੈਂਟ ਨਿਵੇਦੀਤਾ ਕੁਕਰੇਤੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਇਕ ਅਜਿਹਾ ਮਾਮਲਾ ਹੈ ਜਿੱਥੇ ਅਸ਼ਲੀਲ ਫ਼ਿਲਮਾਂ ਦੇਖਦਿਆਂ ਇਕ ਨਾਬਾਲਗ ਲੜਕੀ ਨੂੰ ਪੰਜ ਨਾਬਾਲਗ ਲੜਕਿਆਂ ਨੇ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਸੀ।
After watching porn, five minor boys rape 8-yr-oldਉਨ੍ਹਾਂ ਕਿਹਾ ਕਿ ਲੜਕੇ ਉਸ ਅਸ਼ਲੀਲ ਫਿਲਮ ਤੋਂ ਸਿੱਖ ਲੈ ਕਿ ਇਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦਈਏ ਕਿ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਇਹ ਸ਼ਰਮਨਾਕ ਕਰਤੂਤ ਕਰਨ ਅਤੇ ਪੋਕਸੋ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਕਿ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁੱਛਗਿਛ ਦੇ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅਸ਼ਲੀਲ ਫਿਲਮ ਦੇਖਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ।
After watching porn, five minor boys rape 8-yr-old
ਇਸ ਘਟਨਾ 'ਤੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵਿਚ ਦੋਸ਼ ਕਿਸਨੂੰ ਦੇਣਾ ਚਾਹੀਦਾ ਹੈ ਮੋਬਾਈਲ ਨੂੰ, ਉਨ੍ਹਾਂ ਦੇ ਮਾਤਾ ਪਿਤਾ ਨੂੰ ਜੋ ਇੰਨੀ ਛੋਟੀ ਉਮਰ ਵਿਚ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਦੇ ਦਿੰਦੇ ਹਨ ਜਾਂ ਫਿਰ ਮੋਬਾਈਲ ਦੇਣ ਦੇ ਬਾਵਜੂਦ ਬੱਚਿਆਂ ਦੀ ਮੋਬਾਈਲ ਵਰਤੋਂ ਵਲ ਧਿਆਨ ਨਾ ਦੇਣਾ। ਬੱਚੀ ਇਕ ਮੋਬਾਈਲ ਕਾਰਨ ਐਨੀ ਵੱਡੀ ਘਟਨਾ ਦੀ ਸ਼ਿਕਾਰ ਹੋ ਗਈ ਇਸਦਾ ਦੋਸ਼ ਇਕ ਤੱਥ ਨਹੀਂ ਠਹਿਰ ਰਿਹਾ ਬਲਕਿ ਬਹੁਤ ਸਾਰੇ ਤੱਥ ਇਸ ਦਰਦਨਾਕ ਘਟਨਾ ਦੇ ਖ਼ਿਲਾਫ਼ ਜਾਂਦੇ ਹਨ।