70 ਹਜ਼ਾਰ ਕਰਮਚਾਰੀਆਂ ਨੂੰ ਐਸਬੀਆਈ ਨੇ ਪਾਇਆ ਨਵੀਂ ਮੁਸੀਬਤ 'ਚ
Published : Jul 17, 2018, 3:53 pm IST
Updated : Jul 17, 2018, 3:53 pm IST
SHARE ARTICLE
SBI wants 70,000 employees to return money
SBI wants 70,000 employees to return money

ਦੇਸ਼ ਦੇ ਸਭ ਤੋਂ ਵੱਡੇ ਬੈਂਕ 'ਸਟੇਟ ਬੈਂਕ ਆਫ ਇੰਡੀਆ' (ਐਸਬੀਆਈ) ਨੇ 70,000 ਕਰਮਚਾਰੀਆਂ ਨੂੰ ਉਹ ਰਕਮ ਵਾਪਸ ਕਰਨ ਨੂੰ ਕਿਹਾ

ਨਵੀਂ ਦਿੱਲੀ, ਦੇਸ਼ ਦੇ ਸਭ ਤੋਂ ਵੱਡੇ ਬੈਂਕ 'ਸਟੇਟ ਬੈਂਕ ਆਫ ਇੰਡੀਆ' (ਐਸਬੀਆਈ) ਨੇ 70,000 ਕਰਮਚਾਰੀਆਂ ਨੂੰ ਉਹ ਰਕਮ ਵਾਪਸ ਕਰਨ ਨੂੰ ਕਿਹਾ ਹੈ ਜੋ ਉਨ੍ਹਾਂ ਨੂੰ ਨੋਟਬੰਦੀ ਦੇ ਦੌਰਾਨ ਓਵਰਟਾਈਮ ਸੇਵਾਵਾਂ ਦੇਣ ਦੇ ਲਈ ਦਿੱਤੀ ਗਈ ਸੀ। ਇਹ 70,000 ਕਰਮਚਾਰੀ ਉਨ੍ਹਾਂ ਪੰਜ ਸਹਾਇਕ ਬੈਂਕਾਂ ਦੇ ਹਨ ਜਿਨ੍ਹਾਂ ਦਾ ਰਲੇਵਾਂ ਹੁਣ ਐਸਬੀਆਈ ਵਿਚ ਹੋ ਚੁੱਕਿਆ ਹੈ। ਹਾਲਾਂਕਿ, ਐਸਬੀਆਈ ਦਾ ਕਹਿਣਾ ਹੈ ਕਿ ਉਸਨੇ ਜਦੋਂ ਓਵਰਟਾਈਮ ਪੇਮੈਂਟ ਦਾ ਫੈਸਲਾ ਲਿਆ ਸੀ ਉਦੋਂ ਉਨ੍ਹਾਂ ਬੈਂਕਾਂ ਦਾ ਰਲੇਵਾਂ ਨਹੀਂ ਹੋਇਆ ਸੀ।

SBISBIਮੀਡੀਆ ਰਿਪੋਰਟਸ ਵਿਚ ਕਿਹਾ ਜਾ ਰਿਹਾ ਹੈ ਕਿ ਐਸਬੀਆਈ ਨੇ ਆਪਣੇ ਅੰਦਰੂਨੀ ਸਰਕੁਲਰ ਵਿਚ ਕਿਹਾ ਹੈ ਕਿ ਉਨ੍ਹਾਂ ਕਰਮਚਾਰੀਆਂ ਲਈ ਓਵਰਟਾਈਮ ਕਾੰਪਨਸੇਸ਼ਨ ਤੈਅ ਹੋਇਆ ਸੀ ਜੋ ਨੋਟਬੰਦੀ ਦੇ ਸਮੇਂ ਐਸਬੀਆਈ ਦੀਆਂ ਸ਼ਾਖਾਵਾਂ ਵਿਚ ਸੇਵਾ ਦੇ ਰਹੇ ਸਨ। ਧਿਆਨ ਦੇਣ ਯੋਗ ਹੈ ਕਿ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਤਰਾਵਣਕੋਰ ਅਤੇ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਦਾ ਐਸਬੀਆਈ ਵਿਚ ਰਲੇਵਾਂ 1 ਅਪ੍ਰੈਲ 2017 ਨੂੰ ਹੋਇਆ ਸੀ ਜਦੋਂ ਕਿ ਨੋਟਬੰਦੀ ਦਾ ਐਲਾਨ 8 ਨਵੰਬਰ 2016 ਨੂੰ ਹੀ ਹੋਇਆ ਸੀ।

SBISBIਐਸਬੀਆਈ ਨੇ 14 ਨਵੰਬਰ ਤੋਂ 30 ਦਸੰਬਰ 2016 ਦੀ ਮਿਆਦ ਵਿਚ ਸ਼ਾਮ 7 ਵਜੇ ਤੋਂ ਬਾਅਦ ਵੀ ਕੰਮ ਕਰਨ ਵਾਲੇ ਬੈਂਕ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਹੁਦੇ ਦੇ ਅਨੁਸਾਰ ਮਾਰਚ ਤੋਂ ਮਈ 2017 ਦੇ ਵਿਚ ਓਵਰਟਾਈਮ ਕਾੰਪਨਸੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਹੁਣ ਜਦੋਂ ਪਿਛਲੇ ਅਸੋਸਿਏਟ ਬੈਂਕਾਂ ਦੇ ਕਰਮਚਾਰੀਆਂ ਤੋਂ ਪੈਸੇ ਵਾਪਸ ਦਿੱਤੇ ਜਾਣ ਨੂੰ ਕਿਹਾ ਗਿਆ ਹੈ ਤਾਂ ਉਹ ਆਪਣੀ ਨਰਾਜ਼ਗੀ ਜ਼ਾਹਰ ਕਰ ਰਹੇ ਹਨ।

SBISBIਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਮਿਲੇ ਸਾਲ ਤੋਂ ਵੀ ਗਿਆ ਹੈ। ਇੱਕ ਕਰਮਚਾਰੀ ਨੇ ਕਿਹਾ ਕਿ ਆਮ ਤੌਰ 'ਤੇ ਰਲੇਵੇਂ ਦਾ ਮਤਲਬ ਸੰਪਤੀਆਂ ਅਤੇ ਦੇਣਦਾਰੀਆਂ ਦੀ ਜ਼ਿੰਮੇਵਾਰੀ ਹੱਥ ਵਿਚ ਲੈਣਾ ਹੁੰਦਾ ਹੈ। ਜਦੋਂ ਓਵਰਟਾਈਮ ਕੰਮ ਕਰਨ ਲਈ ਸਟਾਫ ਨੂੰ ਪੈਸੇ ਦਿੱਤੇ ਜਾਣ ਦੀ ਜਿੰਮੇਵਾਰੀ ਹੈ ਤਾਂ ਐਸਬੀਆਈ ਇਸ ਤੋਂ ਪਿੱਛੇ ਕਿਵੇਂ ਹਟ ਸਕਦਾ ਹੈ?

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM

MasterShot 'ਚ ਤਰੁਣ ਚੁੱਘ ਦਾ ਧਮਾਕੇਦਾਰ Interview, ਚੋਣ ਨਾ ਲੜਨ ਪਿੱਛੇ ਦੱਸਿਆ ਵੱਡਾ ਕਾਰਨ

09 May 2024 9:10 AM
Advertisement