
ਤਿੰਨ ਫ਼ੀ ਸਦੀ ਲੋਕਾਂ ਨੇ ਕੋਈ ਵਿਚਾਰ ਨਹੀਂ ਪ੍ਰਗਟਾਏ
ਨਵੀਂ ਦਿੱਲੀ: ਭਾਰਤ 'ਚ 71 ਫ਼ੀ ਸਦੀ ਲੋਕਾਂ ਨੂੰ ਪ੍ਰੈੱਸ ਦੀ ਆਜ਼ਾਦੀ ਖ਼ਤਰੇ 'ਚ ਲਗਦੀ ਹੈ। ਇਕ ਸਰਵੇਖਣ 'ਚ ਇਹ ਨਤੀਜੇ ਸਾਹਮਣੇ ਆਏ ਹਨ। ਮੋਬਾਈਲ ਫ਼ੋਨਾਂ 'ਤੇ ਪ੍ਰਯੋਗ ਹੋਣ ਵਾਲੀ 'ਨੇਤਾ ਐਪ' ਨੇ ਦੇਸ਼ 'ਚ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਲੋਕਾਂ ਦੇ ਵਿਚਾਰ ਇਕੱਠੇ ਕੀਤੇ ਹਨ। ਇਸ ਨੇ ਕਿਹਾ ਹੈ ਕਿ 19 ਸੂਬਿਆਂ ਅਤੇ ਐਨ.ਸੀ.ਆਰ. ਦੇ 75000 ਲੋਕਾਂ ਨੇ ਸਰਵੇਖਣ 'ਚ ਹਿੱਸਾ ਲਿਆ। 71 ਫ਼ੀ ਸਦੀ ਲੋਕਾਂ ਨੂੰ ਲਗਦਾ ਹੈ ਕਿ ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਖ਼ਤਰੇ 'ਚ ਹੈ, ਜਦਕਿ 26 ਫ਼ੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਹੀ ਕਾਫ਼ੀ ਨਹੀਂ ਹੈ।
ਤਿੰਨ ਫ਼ੀ ਸਦੀ ਲੋਕਾਂ ਨੇ ਕੋਈ ਵਿਚਾਰ ਨਹੀਂ ਪ੍ਰਗਟਾਏ। ਨੇਤਾ ਐਪ ਦੇ ਸੰਸਥਾਪਕ ਪ੍ਰਥਮ ਮਿੱਤਲ ਨੇ ਕਿਹਾ, ''ਸਾਡੇ ਅੰਕੜਿਆਂ ਮੁਤਾਬਕ ਇਹ ਵਿਚਾਰ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਵਰਗੇ ਉੱਰੀ ਸੂਬਿਆਂ 'ਚ ਹੀ ਜ਼ਿਆਦਾ ਹਨ ਪਰ ਤੇਲੰਗਾਨਾ, ਕੇਰਲ, ਤਾਮਿਲਨਾਡੂ ਵਰਗੇ ਦਖਣੀ ਸੂਬਿਆਂ 'ਚ ਇਹ ਵਿਚਾਰ ਘੱਟ ਹੈ।'' ਸਰਵੇਖਣ ਮੁਤਾਬ ਝਾਰਖੰਡ ਦੇ 88.89 ਫ਼ੀ ਸਦੀ ਜਵਾਬ ਦੇਣ ਵਾਲਿਆਂ ਨੂੰ ਲਗਦਾ ਹੈ ਕਿ ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਨੂੰ ਖ਼ਤਰਾ ਹੈ ਜਦਕਿ ਤੇਲੰਗਾਨਾ 'ਚ 55 ਫ਼ੀ ਸਦੀ ਨੂੰ ਪ੍ਰੈੱਸ ਦੀ ਆਜ਼ਾਦੀ ਖ਼ਤਰੇ 'ਚ ਲਗਦੀ ਹੈ।