
ਕਰਮਚਾਰੀ, ਅਧਿਕਾਰੀ ਹੋਵੇਗਾ ਸਸਪੈਂਡ
ਚੰਡੀਗੜ੍ਹ: ਅੱਜ ਦਾ ਯੁੱਗ ਤਕਨੀਕੀ ਯੁੱਗ ਹੋ ਚੁੱਕਿਆ ਹੈ। ਇਸ ਯੁੱਗ ਵਿਚ ਹਰ ਕੋਈ ਮੋਬਾਈਲ ਤੇ ਕੰਪਿਊਟਰ ਦੀ ਵਰਤੋਂ ਬਹੁਤ ਜ਼ਿਆਦਾ ਕਰਦਾ ਹੈ। ਇਸ ਤਕਨੀਕੀ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਵਿਅਕਤੀ ਇੱਥੋਂ ਤਕ ਕਿ ਭਿਖਾਰੀਆਂ ਕੋਲ ਵੀ ਮੋਬਾਈਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ। ਅਜੋਕੀ ਪੀੜ੍ਹੀ ਉੱਤੇ ਤਾਂ ਇਸ ਦਾ ਕੁੱਝ ਜ਼ਿਆਦਾ ਹੀ ਅਸਰ ਹੋਇਆ ਹੈ।
Notice
ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਹੁਣ ਪੁਲਿਸ ਮਹਿਕਮੇ ਵਿੱਚ ਮੋਬਾਈਲ ਫ਼ੋਨਾਂ ਦੀ ਜ਼ਿਆਦਾ ਵਰਤੋਂ ‘ਤੇ ਰੋਕ ਲਗਾਉਣ ਲਈ ਕਮਰ ਕੱਸ ਲਈ ਹੈ। ਹੁਣ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਮੋਬਾਈਲ ਦੀ ਵਰਤੋਂ 'ਤੇ ਰੋਕ ਦੇ ਹੁਕਮ ਜਾਰੀ ਹੋਏ ਹਨ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਇਹ ਹੁਕਮ ਜਾਰੀ ਕੀਤੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਕਰਮਚਾਰੀ ਅਤੇ ਅਧਿਕਾਰੀ ਅਪਣੀ ਡਿਊਟੀ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਦਫ਼ਤਰੀ ਟਾਈਮ ਤਕ ਅਪਣੇ ਮੋਬਾਇਲ ਫ਼ੋਨ, ਇੰਟਰਨੈਟ, ਵਟਸਐਪ, ਗੇਮਾਂ ਆਦਿ ਦੀ ਵਰਤੋਂ ਨਹੀਂ ਕਰੇਗਾ। ਜੇ ਕੋਈ ਅਧਿਕਾਰੀ ਮੋਬਾਈਲ ਦੀ ਵਰਤੋਂ ਕਰਦਾ ਨਜ਼ਰ ਆ ਗਿਆ ਤਾਂ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।