
24 ਘੰਟਿਆਂ ਵਿਚ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ
ਨਵੀਂ ਦਿੱਲੀ, 16 ਜੁਲਾਈ : ਭਾਰਤ ਵਿਚ ਪਹਿਲੀ ਵਾਰ ਇਕ ਦਿਨ ਵਿਚ ਕੋਵਿਡ-19 ਦੇ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁਲ ਗਿਣਤੀ ਵੱਧ ਕੇ 968876 'ਤੇ ਪਹੁੰਚ ਗਈ ਹੈ। ਉਧਰ, ਕੋਰੋਨਾ ਵਾਇਰਸ ਲਾਗ ਨਾਲ 606 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 24915 ਹੋ ਗਿਆ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਲਾਗ ਦੇ 32695 ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 7975, ਤਾਮਿਲਨਾਡੂ ਵਿਚ 4496, ਕਰਨਾਟਕ ਵਿਚ 3176, ਆਂਧਰਾ ਪ੍ਰਦੇਸ਼ ਵਿਚ 2432, ਯੂਪੀ ਵਿਚ 1659, ਦਿੱਲੀ ਵਿਚ 1647, ਤੇਲੰਗਾਨਾ ਵਿਚ 1597, ਪਛਮੀ ਬੰਗਾਲ ਵਿਚ 1589 ਅਤੇ ਬਿਹਾਰ ਵਿਚ 1329 ਮਾਮਲੇ ਸਾਹਮਣੇ ਆਏ ਜੋ ਇਕ ਦਿਨ ਵਿਚ ਆਏ ਮਾਮਲਿਆਂ ਦਾ ਲਗਭਗ 80 ਫ਼ੀ ਸਦੀ ਹੈ। ਲਾਗ ਵਾਲੇ ਇਸ ਰੋਗ ਨਾਲ 612814 ਮਰੀਜ਼ ਠੀਕ ਹੋ ਚੁਕੇ ਹਨ ਜਦਕਿ ਪੀੜਤ 331146 ਮਰੀਜ਼ਾ ਦਾ ਇਲਾਜ ਕੀਤਾ ਜਾ ਰਿਹਾ ਹੈ।
ਹੁਣ ਤਕ ਲਗਭਗ 63.25 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ। ਪਿਛਲੇ 24 ਘੰਟਿਆਂ ਵਿਚ ਹੋਈਆਂ 606 ਮੌਤਾਂ ਵਿਚੋਂ 233 ਦੀ ਮਹਾਰਾਸ਼ਟਰ, 86 ਦੀ ਕਰਨਾਟਕ, 68 ਦੀ ਤਾਮਿਲਨਾਡੂ, 44 ਦੀ ਆਂਧਰਾ ਪ੍ਰਦੇਸ਼, 41 ਦੀ ਦਿੱਲੀ, 29 ਦੀ ਯੂਪੀ, 20 ਦੀ ਪਛਮੀ ਬੰਗਾਲ, 11-11 ਦੀ ਜੰਮੂ ਕਸ਼ਮੀਰ ਅਤੇ ਤੇਲੰਗਾਨਾ, 10 ਦੀ ਗੁਜਰਾਤ ਅਤੇ ਨੌਂ ਮਰੀਜ਼ਾਂ ਦੀ ਮੱਧ ਪ੍ਰਦੇਸ਼ ਵਿਚ ਮੌਤ ਹੋਈ ਹੈ।
Photo
ਪੰਜਾਬ ਵਿਚ ਅੱਠ ਜਣਿਆਂ ਨੇ ਜਾਨ ਗਵਾਈ ਜਦਕਿ ਹਰਿਆਣਾ ਵਿਚ ਸੱਤ, ਆਸਾਮ ਅਤੇ ਬਿਹਾਰ ਵਿਚ ਛੇ-ਛੇ, ਰਾਜਸਥਾਨ ਵਿਚ ਪੰਜ, ਉੜੀਸਾ ਅਤੇ ਪੁਡੂਚੇਰੀ ਵਿਚ ਤਿੰਨ-ਤਿੰਨ, ਝਾਰਖੰਡ ਵਿਚ ਦੋ ਜਦਕਿ ਚੰਡੀਗੜ੍ਹ, ਕੇਰਲਾ, ਤ੍ਰਿਪੁਰਾ ਅਤੇ ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦੀਵ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ। ਹੁਣ ਤਕ ਦੇ ਕੁਲ 24915 ਮਰੀਜ਼ਾਂ ਦੀ ਮੌਤ ਹੋਈ ਜਿਨ੍ਹਾ ਵਿਚੋਂ ਸੱਭ ਤੋਂ ਵੱਧ ਮਹਾਰਾਸ਼ਟਰ ਵਿਚ 10928, ਦਿੱਲੀ ਵਿਚ 3487, ਤਾਮਿਲਨਾਡੂ ਵਿਚ 2167, ਗੁਜਰਾਤ ਵਿਚ 2079, ਯੂਪੀ ਵਿਚ 1012, ਪਛਮੀ ਬੰਗਾਲ ਵਿਚ 1000, ਕਰਨਾਅਕ ਵਿਚ 928, ਮੱਧ ਪ੍ਰਦੇਸ਼ ਵਿਚ 682 ਅਤੇ ਰਾਜਸਥਾਨ ਵਿਚ 530 ਮਰੀਜ਼ਾਂ ਨੇ ਜਾਨ ਗਵਾਈ। (ਏਜੰਸੀ)
ਜ਼ੇਰੇ ਇਲਾਜ ਮਰੀਜ਼ ਹੁਣ ਕੁਲ ਗਿਣਤੀ ਦਾ ਲਗਭਗ ਇਕ ਤਿਹਾਈ : ਸਿਹਤ ਮੰਤਰਾਲਾ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ 331146 ਜ਼ੇਰੇ ਇਲਾਜ ਮਰੀਜ਼ ਹਨ ਜੋ ਦੇਸ਼ ਵਿਚ ਵੀਰਵਾਰ ਤਕ ਦੇ ਕੁਲ ਮਾਮਲਿਆਂ ਦਾ ਲਗਭਗ ਇਕ ਤਿਹਾਈ ਹੈ। ਨਾਲ ਹੀ, ਮੰਤਰਾਲੇ ਨੇ ਇਲਾਜ ਅਧੀਨ ਮਰੀਜ਼ਾਂ ਵਿਚ ਕ੍ਰਮਵਾਰ ਢੰਗ ਨਾਲ ਕਮੀ ਆਉਣ ਦਾ ਸਿਹਰਾ ਅਪਣੇ ਟੀਚਿਆਂ ਨੂੰ ਦਿਤਾ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਸੱਭ ਤੋਂ ਵੱਧ ਨਵੇਂ ਮਾਮਲੇ ਵੀਰਵਾਰ ਨੂੰ ਸਾਹਮਣੇ ਆਏ ਅਤੇ ਇਹ ਗਿਣਤੀ 32695 ਹੈ। ਮੰਤਰਾਲੇ ਨੇ ਕਿਹਾ ਕਿ ਮੱਧ ਜੂਨ ਵਿਚ ਇਸ ਰੋਗ ਤੋਂ ਉਭਰਨ ਦੀ ਦਰ ਵੱਧ ਕੇ 50 ਫ਼ੀ ਸਦੀ ਹੋ ਗਈ ਸੀ ਜਿਸ ਤੋਂ ਬਾਅਦ ਇਸ ਵਿਚ ਵਾਧਾ ਹੋਇਆ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ। ਕੁਲ ਮਾਮਲਿਆਂ ਵਿਚ, 63.25 ਫ਼ੀ ਸਦੀ ਮਰੀਜ਼ ਹੁਣ ਤਕ ਲਾਗ-ਮੁਕਤ ਹੋ ਚੁਕੇ ਹਨ। (ਏਜੰਸੀ)