
ਹੈਲੀਕਾਪਟਰ ਅਤਿ ਆਧੁਨਿਕ ਐਵੀਓਨਿਕਸ ਤੇ ਮਲਟੀਪਲ ਮਿਸ਼ਨਾਂ ਲਈ ਵਰਤੋਂ ਲਈ ਤਿਆਰ ਕੀਤਾ ਗਿਆ ਹੈ।
ਨਵੀਂ ਦਿੱਲੀ: US ਨੇਵੀ ਨੇ ਪਹਿਲੇ ਦੋ MH-60R ਮਲਟੀ ਰੋਲ ਹੈਲੀਕਾਪਟਰ (Multi Role Helicopter) ਭਾਰਤੀ ਜਲ ਸੈਨਾ (Indian Navy) ਨੂੰ ਸੌਂਪ ਦਿੱਤੇ ਹਨ। ਭਾਰਤੀ ਨੇਵੀ, ਲਾੱਕਹੀਡ ਮਾਰਟਿਨ ਦੁਆਰਾ ਨਿਰਮਾਣ ਕੀਤੇ 24 ਹੈਲੀਕਾਪਟਰਾਂ ਦੀ ਵਿਦੇਸ਼ੀ ਫੌਜੀ ਵਿਕਰੀ ਅਧੀਨ ਅਮਰੀਕੀ ਸਰਕਾਰ ਤੋਂ 2.4 ਅਰਬ ਡਾਲਰ ਦੀ ਲਾਗਤ ਨਾਲ ਖਰੀਦ ਕਰ ਰਹੀ ਹੈ।
ਹੋਰ ਪੜ੍ਹੋ: ਮੱਧ ਪ੍ਰਦੇਸ਼ 'ਚ ਇਕ ਸੈੱਸਨਾ ਜਹਾਜ਼ ਹਾਦਸਾਗ੍ਰਸਤ, ਮਹਿਲਾ ਪਾਇਲਟ ਸੁਰੱਖਿਅਤ
PHOTO
ਸੈਨ ਡਿਏਗੋ (San Diego) ਦੇ ਨੇਵਲ ਏਅਰ ਸਟੇਸ਼ਨ ਨੌਰਥ ਆਈਲੈਂਡ (Naval Air Station North Island) ਵਿਖੇ ਸ਼ੁੱਕਰਵਾਰ ਨੂੰ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਹੈਲੀਕਾਪਟਰਾਂ ਨੂੰ ਰਸਮੀ ਤੌਰ 'ਤੇ ਯੂਐਸ ਨੇਵੀ ਤੋਂ ਭਾਰਤੀ ਨੇਵੀ ਦੇ ਹਵਾਲੇ ਕੀਤਾ ਗਿਆ। ਇਸ ਸਮਾਰੋਹ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ (Taranjit Singh Sandhu) ਨੇ ਸ਼ਿਰਕਤ ਕੀਤੀ।
ਹੋਰ ਪੜ੍ਹੋ: ਸਿਰਸਾ ਵਿਚ ਅੱਜ ਹੋਈ ਕਿਸਾਨ ਮਹਾਂਪੰਚਾਇਤ, ਰਾਕੇਸ਼ ਟਿਕੈਤ ਸਣੇ ਹੋਰ ਵੱਡੇ ਆਗੂਆਂ ਨੇ ਕੀਤੀ ਸ਼ਿਰਕਤ
ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਰੇ ਮੌਸਮ ਵਿਚ ਪ੍ਰਭਾਵਸ਼ਾਲੀ ਮਲਟੀ-ਰੋਲ ਹੈਲੀਕਾਪਟਰਾਂ ਦੀ ਸ਼ਮੂਲੀਅਤ ਭਾਰਤ ਅਤੇ ਅਮਰੀਕਾ ਵਿਚਾਲੇ ਰੱਖਿਆ ਸੰਬੰਧਾਂ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਕਿਹਾ, ਪਿਛਲੇ ਕੁਝ ਸਾਲਾਂ ਵਿੱਚ ਰੱਖਿਆ ਵਪਾਰ 20 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ।
Taranjit Singh Sandhu
ਹੋਰ ਪੜ੍ਹੋ: ਦਰਖ਼ਤ ਨਾਲ ਲਟਕਦੀ ਮਿਲੀ 16 ਸਾਲਾ ਨਾਬਾਲਗ ਦੀ ਲਾਸ਼
ਹੈਲੀਕਾਪਟਰ ਅਤਿ ਆਧੁਨਿਕ ਐਵੀਓਨਿਕਸ ਤੇ ਮਲਟੀਪਲ ਮਿਸ਼ਨਾਂ ਲਈ ਵਰਤੋਂ ਲਈ ਤਿਆਰ ਕੀਤਾ ਗਿਆ ਹੈ। ਇਨ੍ਹਾਂ ਹੈਲੀਕਾਪਟਰਾਂ ਨੂੰ ਸ਼ਾਮਲ ਕਰਨ ਨਾਲ ਭਾਰਤੀ ਜਲ ਸੈਨਾ ਦੀ ਤਿਕੋਣੀ ਸਸਮਰੱਥਾ ਵਿਚ ਵਾਧਾ ਹੋਵੇਗਾ। ਇਹ ਹੈਲੀਕਾਪਟਰ ਕਈ ਸੋਧੇ ਹੋਏ ਉਪਕਰਣ ਅਤੇ ਹਥਿਆਰਾਂ ਨਾਲ ਵੀ ਲੈਸ ਹੋਣਗੇ। ਭਾਰਤੀ ਜਲ ਸੈਨਾ ਦਾ ਪਹਿਲਾ ਜੱਥਾ ਇਸ ਸਮੇਂ ਅਮਰੀਕਾ ਵਿਚ ਸਿਖਲਾਈ ਲੈ ਰਿਹਾ ਹੈ। ਰੱਖਿਆ ਵਿਭਾਗ ਦੇ ਅਨੁਸਾਰ ਪ੍ਰਸਤਾਵਿਤ ਵਿਕਰੀ ਭਾਰਤ ਨੂੰ ਐਂਟੀ ਸਰਫੇਸ ਅਤੇ ਐਂਟੀ ਸਬਮਰੀਨ ਜੰਗੀ ਮਿਸ਼ਨਾਂ ਪ੍ਰਤੀ ਮਜ਼ਬੂਤ ਕਰੇਗੀ ਅਤੇ ਭਾਰਤ ਦੀ ਸਮਰੱਥਾ ਕਈ ਪੱਧਰਾਂ 'ਤੇ ਵਧੇਗੀ।