
Rajasthan News: ਚੌਥੀ ਜਮਾਤ ਵਿਚ ਪੜ੍ਹਦੀ ਸੀ ਪ੍ਰਾਚੀ
9-year-old girl dies of heart attack Sikar Rajasthan: ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਬੱਚੀ ਦਾਂਤਾ ਰਾਮਗੜ੍ਹ ਦੇ ਹਾਇਰ ਸੈਕੰਡਰੀ ਆਦਰਸ਼ ਵਿਦਿਆ ਮੰਦਰ ਸਕੂਲ ਵਿੱਚ ਪੜ੍ਹਦੀ ਸੀ। ਅੱਧੀ ਛੁੱਟੀ ਵੇਲੇ ਟਿਫਿਨ ਖੋਲ੍ਹਦੇ ਸਮੇਂ ਉਹ ਜ਼ਮੀਨ 'ਤੇ ਡਿੱਗ ਪਈ।
ਸਕੂਲ ਸਟਾਫ਼ ਉਸ ਨੂੰ ਦਾਂਤਾ ਰਾਮਗੜ੍ਹ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਲੈ ਗਿਆ। ਇੱਥੇ, ਮੁੱਢਲੇ ਇਲਾਜ ਤੋਂ ਬਾਅਦ ਡਾਕਟਰ ਨੇ ਉਸ ਨੂੰ ਸੀਕਰ ਹਸਪਤਾਲ ਰੈਫਰ ਕਰ ਦਿੱਤਾ ਜਿਥੇ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਲੜਕੀ ਕੁਝ ਦਿਨਾਂ ਤੋਂ ਜ਼ੁਕਾਮ ਅਤੇ ਖੰਘ ਤੋਂ ਪੀੜਤ ਸੀ। ਸਕੂਲ ਦੇ ਪ੍ਰਿੰਸੀਪਲ ਨੰਦਕਿਸ਼ੋਰ ਨੇ ਕਿਹਾ- ਭੋਮੀਆਜੀ ਕੀ ਢਾਣੀ ਦੇ ਰਹਿਣ ਵਾਲੇ ਪੱਪੂ ਕੁਮਾਰ ਦੀ ਧੀ ਪ੍ਰਾਚੀ ਕੁਮਾਵਤ (9) ਚੌਥੀ ਜਮਾਤ ਵਿੱਚ ਪੜ੍ਹਦੀ ਸੀ।
"(For more news apart from “9-year-old girl dies of heart attack Sikar Rajasthan, ” stay tuned to Rozana Spokesman.)