
ਦੂਜੇ ਦਲ ਵੀ ਸਵਾਗਤ ਲਈ ਤਿਆਰ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸੁਪਰਸਟਾਰ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਖਾਮੋਸ਼ੀ ਅਕਸਰ ਹੀ ਅਟਕਲਾਂ ਨੂੰ ਜਨਮ ਦਿੰਦੀ ਹੈ। 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਤੋਂ ਬਾਅਦ ਧੋਨੀ ਨੂੰ ਲੈ ਕੇ ਹੁਣ ਚਰਚਾਵਾਂ ਤੇਜ਼ ਹੋ ਚੱਲੀਆਂ ਹਨ। ਕਿਆਸ ਇਹ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿਚ ਧੋਨੀ ਰਾਜਨੀਤਿਕ ਦੀ ਪਿਚ ਤੇ ਖੇਡਦੇ ਹੋਏ ਦਿਖ ਸਕਦੇ ਹਨ।
MS Dhoni
ਅਜਿਹੇ ਵਿਚ ਝਾਰਖੰਡ ਦੇ ਤਮਾਮ ਰਾਜਨੀਤਿਕ ਦਲ ਹੁਣ ਤੋਂ ਹੀ ਉਹਨਾਂ ਦੇ ਸਵਾਗਤ ਵਿਚ ਤਿਆਰ ਦਿਖਾਈ ਦੇ ਰਹੇ ਹਨ। ਖਾਸਕਰ ਧੋਨੀ ਦੇ ਹੋਮ ਟਾਊਨ ਰਾਂਚੀ ਵਿਚ ਇਸ ਨੂੰ ਲੈ ਕੇ ਕਿਆਸਬਾਜ਼ੀ ਜ਼ਿਆਦਾ ਹੋ ਰਹੀ ਹੈ। ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਬਾਅਦ ਉਹਨਾਂ ਨੂੰ ਰਾਜਨੀਤਿਕ ਵਿਚ ਸ਼ਾਮਲ ਹੋਣ ਦਾ ਸਭ ਤੋਂ ਪਹਿਲਾ ਆਫਰ ਭਾਰਤੀ ਜਨਤਾ ਪਾਰਟੀ ਵੱਲੋਂ ਆਇਆ ਹੈ।
Dhoni
ਝਾਰਖੰਡ ਭਾਜਪਾ ਇਕਾਈ ਵੱਲੋਂ ਇਹ ਆਫਰ ਦਿੱਤਾ ਗਿਆ ਹੈ। ਰਾਂਚੀ ਤੋਂ ਭਾਜਪਾ ਸੰਸਦ ਮੈਂਬਰ ਸੰਜੈ ਸੇਠ ਨੇ ਕਿਹਾ ਕਿ ਧੋਨੀ ਚਾਹੁਣ ਤਾਂ ਉਹਨਾਂ ਨਾਲ ਰਾਂਚੀ ਆਉਣ ਦੀ ਗੱਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਧੋਨੀ ਦੀ ਇੱਛਾ ਤੇ ਹੀ ਸਭ ਕੁੱਝ ਨਿਰਭਰ ਹੈ। ਜੇ ਉਹ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਪਾਰਟੀ ਉਹਨਾਂ ਨਾਲ ਜ਼ਰੂਰ ਗੱਲ ਕਰਨਗੇ। ਉੱਥੇ ਹੀ ਕਾਂਗਰਸ ਨੇ ਵੀ ਧੋਨੀ ਦੇ ਰਾਜਨੀਤੀ ਵਿਚ ਆਉਣ ਦੀਆਂ ਚਰਚਾਵਾਂ ਦਾ ਸਵਾਗਤ ਕੀਤਾ ਹੈ।
Mahinder Singh Dhoni
ਝਾਰਖੰਡ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਰਾਜਨੀਤੀ ਵਿਚ ਆਉਣ ਤੇ ਮਹਿੰਦਰ ਸਿੰਘ ਧੋਨੀ ਦਾ ਸਵਾਗਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਧੋਨੀ ਨੌਜਵਾਨਾਂ ਦੇ ਰੋਲ ਮਾਡਲ ਰਹੇ ਹਨ। ਲਿਹਾਜਾ ਉਹਨਾਂ ਨੂੰ ਨੌਜਵਾਨਾਂ ਨੂੰ ਧਿਆਨ ਵਿਚ ਰੱਖ ਕੇ ਹੀ ਰਾਜਨੀਤੀ ਕਰਨੀ ਚਾਹੀਦੀ ਹੈ। ਇਸ ਸਭ ਦੇ ਚਲਦੇ ਪ੍ਰਦੇਸ਼ ਦੇ ਸੱਤਾਧਾਰੀ ਦਲ ਝਾਰਖੰਡ ਮੁਕਤੀ ਮੋਰਚਾ ਨੇ ਵੀ ਸਾਬਕਾ ਕ੍ਰਿਕਟਰ ਦੇ ਰਾਜਨੀਤੀ ਵਿਚ ਆਉਣ ਦੇ ਕਿਆਸਾਂ ਨੂੰ ਹਵਾ ਦਿੱਤੀ ਹੈ।
BJP
ਝਾਮੁਮੋ ਨੇ ਮਹਿੰਦਰ ਸਿੰਘ ਧੋਨੀ ਦੀ ਸਿਆਸਤ ਵਿਚ ਐਂਟਰੀ ਨੂੰ ਲੈ ਕੇ ਉਤਸੁਕਤਾ ਦਿਖਾਈ ਹੈ। ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਵਿਨੋਦ ਪਾਂਡੇ ਨੇ ਕਿਹਾ ਕਿ ਜੇ ਧੋਨੀ ਰਾਜਨੀਤੀ ਵਿਚ ਆਉਂਦੇ ਹਨ ਤਾਂ ਇਹ ਖੁਸ਼ੀ ਦੀ ਗੱਲ ਹੈ। ਜੇ ਉਹ ਜੇਐਮਐਮ ਵਿਚ ਸ਼ਾਮਲ ਹੋਣ ਦੀ ਇੱਛਾ ਦਿਖਾਉਂਦੇ ਹਨ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।