
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲ਼ਾਨ ਕਰ ਦਿੱਤਾ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲ਼ਾਨ ਕਰ ਦਿੱਤਾ ਹੈ।
ਇਹ ਜਾਣਕਾਰੀ ਉਹਨਾਂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ‘ਤੇ ਉਹਨਾਂ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਹਨਾਂ ਦੇ ਕ੍ਰਿਕਟ ਜੀਵਨਕਾਲ ਦੀ ਝਲਕ ਨਜ਼ਰ ਆ ਰਹੀ ਹੈ।
MS Dhoni
39 ਸਾਲਾ ਮਹਿੰਦਰ ਸਿੰਘ ਧੋਨੀ ਨੇ ਅਪਣੀ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, ‘ਤੁਹਾਡੇ ਪਿਆਰ ਅਤੇ ਸਮਰਥਨ ਲਈ ਬਹੁਤ ਧੰਨਵਾਦ। ਅੱਜ ਸ਼ਾਮ 7.29 ਤੋਂ ਬਾਅਦ ਮੈਨੂੰ ਰਿਟਾਇਰ ਸਮਝਿਆ ਜਾਵੇ’।
MS Dhoniਦੱਸ ਦਈਏ ਕਿ ਹੁਣ ਧੋਨੀ ਭਾਰਤੀ ਟੀਮ ਲਈ ਨਹੀਂ ਖੇਡਣਗੇ ਹਾਲਾਂਕਿ ਉਹ ਆਈਪੀਐਲ ਖੇਡਦੇ ਰਹਿਣਗੇ। ਟੈਸਟ ਕ੍ਰਿਕਟ ਤੋਂ ਧੋਨੀ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰ ਚੁੱਕੇ ਹਨ। ਮਹਿੰਦਰ ਸਿੰਘ ਧੋਨੀ ਨੇ ਅਪਣਾ ਆਖਰੀ ਮੈਚ ਆਈਸੀਸੀ ਵਨਡੇ ਵਿਸ਼ਵ ਕੱਪ 2019 ਵਿਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ।
MS Dhoni
ਇਹ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਸੀ, ਜਿਸ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਤੋਂ ਬਾਅਦ ਤੋਂ ਹੀ ਧੋਨੀ ਭਾਰਤੀ ਕ੍ਰਿਕਟ ਅਤੇ ਭਾਰਤੀ ਟੀਮ ਤੋਂ ਦੂਰ ਸਨ। ਵਿਸ਼ਵ ਕੱਪ ਤੋਂ ਬਾਅਦ ਹੀ ਧੋਨੀ ਦੇ ਭਵਿੱਖ ਅਤੇ ਉਹਨਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸੀ।